Instagram ਨੇ ਲਾਂਚ ਕੀਤਾ ਨਵਾਂ Profile Card ਫੀਚਰ, ਜਾਣੋ ਕਿਵੇਂ ਕਰੇਗਾ ਕੰਮ

ਇੰਸਟਾਗ੍ਰਾਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਏ ਹਨ। ਇਸ ਵਿੱਚ ਸਮੇਂ-ਸਮੇਂ ਉੱਤੇ ਯੂਜ਼ਰ ਫਰੈਂਡਲੀ ਫੀਚਰ ਐਡ ਕੀਤੇ ਜਾਂਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ (Instagram) ਵਿੱਚ ਇੱਕ ਨਵਾਂ ਕਸਟਮਾਈਜ਼ੇਸ਼ਨ ਫੀਚਰ ਪ੍ਰੋਫਾਈਲ ਕਾਰਡ ਸ਼ਾਮਲ ਕੀਤਾ ਗਿਆ ਹੈ।
ਇਸ ਫੀਚਰ ਦੀ ਮਦਦ ਨਾਲ ਕ੍ਰਿਏਟਰਸ ਅਤੇ ਇੰਸਟਾਗ੍ਰਾਮ (Instagram) ਯੂਜ਼ਰਸ ਨੂੰ ਹੁਣ ਦੋ ਸਲਾਈਡਸ ਦੇ ਨਾਲ ਪ੍ਰੋਫਾਈਲ ਕਾਰਡ ਨੂੰ ਦੂਜਿਆਂ ਨਾਲ ਸ਼ੇਅਰ ਕਰਨ ਦਾ ਵਿਕਲਪ ਦਿੱਤਾ ਜਾ ਰਿਹਾ ਹੈ। ਯਾਨੀ ਯੂਜ਼ਰਸ ਹੁਣ ਆਪਣੇ ਪ੍ਰੋਫਾਈਲ ਨੂੰ ਡਿਜੀਟਲ ਬਿਜਨੈਸ ਕਾਰਡ ਦੀ ਤਰ੍ਹਾਂ ਤਿਆਰ ਕਰ ਸਕਣਗੇ ਤੇ ਲੋਕਾਂ ਨਾਲ ਸ਼ੇਅਰ ਵੀ ਕਰ ਸਕਣਗੇ। ਆਓ ਜਾਣਦੇ ਹਾਂ ਇਸ ਨਵੇਂ ਫੀਚਰ ਬਾਰੇ…
ਦੋ ਸਾਈਡ ਵਾਲਾ ਕਾਰਡ ਇੰਸਟਾਗ੍ਰਾਮ ਪ੍ਰੋਫਾਈਲ ਦਿਖਾਏਗਾ। ਇੱਕ ਤਰ੍ਹਾਂ ਨਾਲ ਇਹ ਡਿਜੀਟਲ ਬਿਜਨੈੱਸ ਕਾਰਡ ਦੀ ਤਰ੍ਹਾਂ ਕੰਮ ਕਰੇਗਾ। ਇਸ ‘ਚ ਯੂਜ਼ਰਸ ਨੂੰ QR ਕੋਡ ਵੀ ਦਿੱਤਾ ਜਾਵੇਗਾ, ਜਿਸ ਰਾਹੀਂ ਉਹ ਆਸਾਨੀ ਨਾਲ ਇਕ-ਦੂਜੇ ਨਾਲ ਜੁੜ ਸਕਦੇ ਹਨ।
ਇਸ ਕਾਰਡ ਵਿੱਚ ਕਿਊਆਰ ਕੋਡ ਤੋਂ ਇਲਾਵਾ ਤੁਹਾਡੀ ਪ੍ਰੋਫਾਈਲ ਫੋਟੋ ਅਤੇ ਬਾਇਓ ਦੇ ਵੇਰਵੇ ਦਿੱਤੇ ਹੋਣਗੇ। ਇਹ ਇੱਕ ਕਸਟਮਾਈਜ਼ੇਬਲ ਕਾਰਡ ਹੈ ਜਿਸ ਦੀ ਵਰਤੋਂ ਇੱਕ ਵਰਚੁਅਲ ਬਿਜਨੈੱਸ ਕਾਰਡ ਵਜੋਂ ਕੀਤੀ ਜਾ ਸਕਦੀ ਹੈ।
ਇੰਸਟਾਗ੍ਰਾਮ (Instagram) ਕਾਰਡ ‘ਤੇ, ਤੁਹਾਨੂੰ ਇਕ ਪਾਸੇ ਨਿੱਜੀ ਵੇਰਵੇ ਦੇਖਣ ਨੂੰ ਮਿਲਣਗੇ। ਇਸ ‘ਚ ਪ੍ਰੋਫਾਈਲ ਪਿਕਚਰ, ਬਾਇਓ ਅਤੇ ਪ੍ਰੋਫਾਈਲ ਨਾਮ ਇਕ ਪਾਸੇ ਦਿਖਾਈ ਦੇਣਗੇ। ਦੂਜੇ ਪਾਸੇ, QR ਕੋਡ ਦਿਖਾਈ ਦੇਵੇਗਾ। ਇਸ ਫੀਚਰ ਦੀ ਮਦਦ ਨਾਲ ਲੋਕ ਤੁਹਾਡੀ ਪ੍ਰੋਫਾਈਲ ਨੂੰ ਆਸਾਨੀ ਨਾਲ ਐਕਸੈਸ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਤੁਹਾਡਾ ਨਾਮ ਸਰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਯੂਜ਼ਰਸ ਨੂੰ ਕਾਫੀ ਮਦਦ ਮਿਲਣ ਵਾਲੀ ਹੈ।
ਅਸਲ ਵਿੱਚ, ਜੇਕਰ ਤੁਹਾਡੇ ਕੋਲ ਇੰਸਟਾਗ੍ਰਾਮ ਉੱਤੇ ਇੱਕ ਬਿਜਨੈੱਸ ਪੇਜ ਹੈ ਅਤੇ ਤੁਸੀਂ ਇਸ ਨੂੰ ਕਿਸੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ ਵੱਖਰੇ ਤੌਰ ‘ਤੇ ਕੁਝ ਕਰਨ ਦੀ ਲੋੜ ਨਹੀਂ ਹੈ। ਤੁਹਾਨੂੰ ਸਿਰਫ਼ ਇੱਕ ਕਾਰਡ ਸ਼ੇਅਰ ਕਰਨਾ ਹੋਵੇਗਾ। ਇਸ ਦੀ ਮਦਦ ਨਾਲ ਲੋਕ ਤੁਹਾਡੀ ਪ੍ਰੋਫਾਈਲ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਸਿਰਫ਼ QR ਕੋਡ ਸਕੈਨ ਕਰਨਾ ਹੋਵੇਗਾ। ਫਿਰ ਉਹ ਆਸਾਨੀ ਨਾਲ ਇੰਸਟਾਗ੍ਰਾਮ (Instagram) ਦੇ ਲੈਂਡਿੰਗ ਪੇਜ ‘ਤੇ ਪਹੁੰਚ ਜਾਣਗੇ। ਕੋਈ ਵੀ ਯੂਜ਼ਰ ਇਸ ਫੀਚਰ ਨੂੰ ਆਸਾਨੀ ਨਾਲ ਐਕਸੈਸ ਕਰ ਸਕਦਾ ਹੈ।