Hoshiarpur : ਰਾਤ ਨੂੰ ਸਹੇਲੀ ਘਰ ਰੁਕਾਂਗੀ… ਫੇਰ ਲੜਕੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਨਸ਼ਿਆਂ ਦਾ ਦੈਂਤ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਜਾ ਰਿਹਾ ਹੈ। ਤਾਜਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਲੜਕੀ ਦੀ ਨਸ਼ੇ ਦੀ ਓਵਰਡੋਜ ਲੈਣ ਕਾਰਨ ਮੌਤ ਹੋ ਗਈ ਹੈ।
ਇਸ ਸਬੰਧੀ ਲੜਕੀ ਦੀ ਮਾਤਾ ਸੀਮਾ ਜੋਸ਼ੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਲੜਕੀ ਡਿੰਕੀ ਇਹ ਕਹਿ ਕੇ ਘਰੋਂ ਗਈ ਸੀ ਕਿ ਉਹ ਆਪਣੀਆਂ ਸਹੇਲੀਆਂ ਨਾਲ ਘੁੰਮਣ ਜਾ ਰਹੀ ਹੈ ਜਦੋਂ ਉਹ ਘਰ ਵਾਪਸ ਨਾ ਆਈ ਤਾਂ ਉਹਨਾਂ ਪਤਾ ਕੀਤਾ ਤੇ ਆਪਣੀ ਬੇਟੀ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਆਪਣੀ ਸਹੇਲੀ ਦੇ ਘਰ ਆਈ ਹੋਈ ਹੈ ਅਤੇ ਸਵੇਰ ਨੂੰ ਘਰ ਵਾਪਸ ਆਵੇਗੀ।
ਅਗਲੇ ਦਿਨ ਉਸ ਦੀ ਸਹੇਲੀ ਨੇ ਘਰ ਦਿਆਂ ਨੂੰ ਤੜਕਸਾਰ ਫੋਨ ਕੀਤਾ ਕਿ ਡਿੰਕੀ ਉੱਠ ਨਹੀਂ ਰਹੀ ਹੈ ਜਿਸ ਤੋਂ ਬਾਦ ਡਿੰਕੀ ਦਾ ਪਰਿਵਾਰ ਸਹੇਲੀ ਦੇ ਘਰ ਪਹੁੰਚੇ ਤਾਂ ਤੁਰੰਤ ਅਪਣੀ ਬੇਟੀ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦੋਂ ਉਹਨਾਂ ਆਪਣੀ ਬੇਟੀ ਦਾ ਫੋਨ ਚੈੱਕ ਕੀਤਾ ਤੇ ਉਸ ਦੇ ਵਿੱਚ ਇੱਕ ਵੀਡੀਓ ਪਾਈ ਗਈ ਜਿਸ ਵਿੱਚ ਇੱਕ ਵਿਅਕਤੀ ਨਸ਼ੇ ਦਾ ਟੀਕਾ ਲਗਾ ਰਿਹਾ ਹੈ, ਜਿਸ ਕਾਰਨ ਉਸ ਦੀ ਲੜਕੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
- First Published :