drug addict destroyed his house by hand in domestic dispute his wife was killed by strangulation hdb – News18 ਪੰਜਾਬੀ

ਪਾਤੜਾਂ ਉਪਮੰਡਲ ਦੇ ਕਸਬਾ ਸਤਰਾਣਾ ਵਿੱਚ ਪਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੁੱਟ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਪਤੀ ਸ਼ਰਾਬ ਦਾ ਸੇਵਨ ਕਰਦਾ ਸੀ। ਉਸਨੂੰ ਲੈ ਕੇ ਅਕਸਰ ਘਰ ਦੇ ਵਿੱਚ ਲੜਾਈ ਰਹਿੰਦਾ ਸੀ। ਲੇਕਿਨ ਮਿਰਤਕ ਉਸਾ ਰਾਣੀ ਦੇ ਭਰਾ ਵੱਲੋਂ ਉਸ ਨੂੰ ਆਪਣੇ ਘਰ ਦੇ ਵਿੱਚ ਹੀ ਥਾਂ ਦਿੱਤੀ ਗਈ ਸੀ ਕਿ ਜੀਜਾ ਸਾਡੀ ਭੈਣ ਨਾਲ ਕੋਈ ਮਾੜਾ ਸਲੂਕ ਨਾ ਕਰੇ। ਲੇਕਿਨ ਕੱਲਪਰਿਵਾਰਕ ਮੈਂਬਰ ਕੰਮ ਤੇ ਬਾਹਰ ਗਏ ਸੀ।
ਇਹ ਵੀ ਪੜ੍ਹੋ:
SGPC ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਨਾਮੰਜ਼ੂਰ… ਬੋਲੇ, ਪੰਥ ਨੂੰ ਹਾਲੇ ਤੁਹਾਡੀਆਂ ਸੇਵਾਵਾਂ ਦੀ ਜ਼ਰੂਰਤ
ਮ੍ਰਿਤਕ ਔਰਤ ਦੇ ਭਰਾ ਨੇ ਦੱਸਿਆ ਕਿ ਉਸਦੇ ਜੀਜੇ ਵੱਲੋਂ ਉਸਦੀ ਭੈਣ ਦੇ ਗਲੇ ਦੇ ਵਿੱਚ ਚੁੰਨੀ ਪਾ ਕੇ ਉਹਦਾ ਗਲਾ ਘੋਟ ਕੇ ਉਹਨੂੰ ਮਾਰ ਸੁੱਟਿਆ। ਉਸਨੂੰ ਬਾਥਰੂਮ ਦੇ ਵਿੱਚ ਪਾ ਕੇ ਭੱਜਣ ਲੱਗਿਆ ਅਤੇ ਖ਼ੁਦ ਹੀ ਜਾ ਕੇ ਪੁਲਿਸ ਨੂੰ ਵੀ ਸੂਚਨਾ ਦਿੱਤੀ।
ਕਾਤਲ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਘਰ ਚ ਲੜਾਈ ਹੋਈ ਹੈ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ਤੇ ਆ ਕੇ ਜਦ ਦੇਖਿਆ ਕਿ ਊਸ਼ਾ ਰਾਣੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮ੍ਰਿਤਕ ਔਰਤ ਦੇ ਭਰਾ ਦੇ ਬਿਆਨ ਦਰਜ ਕਰਕੇ ਕਥਿਤ ਦੋਸ਼ੀ ਕਾਲੂਰਾਮ ਦੇ ਖਿਲਾਫ ਬੀ ਐਨਐਸ ਦੀ ਧਾਰਾ 130 ਦੇ ਤਹਿਤ ਮੁਕਦਮਾ ਦਰਜ ਕਰਦਿਆਂ ਗ੍ਰਿਫ਼ਤਾਰ ਕਰ ਲਿਆ।
ਮ੍ਰਿਤਕ ਔਰਤ ਦਾ ਪੋਸਟਮਾਰਟਮ ਸਮਾਣਾ ਦੇ ਸਰਕਾਰੀ ਸਰਕਾਰੀ ਹਸਪਤਾਲ ’ਚ ਡਾਕਟਰਾਂ ਦੇ ਬੋਰਡ ਰਾਹੀਂ ਕਰਵਾਇਆ ਜਾ ਰਿਹਾ। ਪੁਲਿਸ ਪੋਸਟਮਾਰਟਮ ਦੇ ਬਾਅਦ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪੇਗੀ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।