Despite bullying in panchayat elections 70 percent of Sarpanchs became Congress says Rana KP hdb – News18 ਪੰਜਾਬੀ

ਨੰਗਲ ’ਚ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਭਗਵਾਨ ਸ੍ਰੀ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਉਹ ਕਾਂਗਰਸ ਦਫਤਰ ਵਿੱਚ ਜਿੱਥੇ ਉਨਾਂ ਨੇ ਜਿੱਤੇ ਹੋਏ ਪੰਚਾਂ ਸਰਪੰਚਾਂ ਨੂੰ ਵਧਾਈਆਂ ਦਿੱਤੀਆਂ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਉਹ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੀਆਂ ਪੰਚਾਇਤੀ ਚੋਣਾਂ ਚ ਹਿੱਸਾ ਲਿਆ ਉਹਨਾਂ ਨੂੰ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ।
ਇਹ ਵੀ ਪੜ੍ਹੋ:
ਰੀਲੀਜ਼ ਹੋਣ ਜਾ ਰਹੀ ਕੰਗਨਾ ਦੀ ਫ਼ਿਲਮ ਐਮਰਜੈਂਸੀ… ਵਿਵਾਦਤ ਸੀਨ ਹਟਾਉਣ ਤੋਂ ਬਾਅਦ ਸੈਂਸਰ ਬੋਰਡ ਨੇ ਦਿੱਤੀ ਇਜਾਜ਼ਤ
ਉਨ੍ਹਾਂ ਕਿਹਾ ਕਿ ਅਮਨ ਅਮਾਨ ਨਾਲ ਲੋਕਾਂ ਨੇ ਬਹੁਤ ਸਬਰ ਸੰਤੋਖ ਨਾਲ ਇਹਨਾਂ ਚੋਣਾਂ ਨੂੰ ਸੰਪਨ ਕਰਵਾਈਆਂ। ਹਾਲਾਂਕਿ ਸਰਕਾਰ ਵੱਲੋਂ ਇਨਾ ਜਬਰ ਜਿਨਾਂ ਪਿਛਲੇ 70 ਸਾਲ ਚ ਨਹੀਂ ਹੋਇਆ। ਉਹ ਇਹਨਾਂ ਚੋਣਾਂ ਦੇ ਦੌਰਾਨ ਹੋਇਆ, ਗਲਤ ਤਰੀਕੇ ਨਾਲ ਪੰਚਾਇਤਾਂ ਦੀ ਰਿਜਰਵੇਸ਼ਨ ਕੀਤੀ ਗਈ। ਹਰ ਪਿੰਡ ਚ ਵੱਡੇ ਪੱਧਰ ਤੇ ਨਜਾਇਜ਼ ਵੋਟਾਂ ਬਣਾਈਆਂ ਗਈਆਂ। ਜਿਹੜੇ ਪਿੰਡ ਦੇ ਨਾਲ ਹਿਮਾਚਲ ਦਾ ਬਾਰਡਰ ਲੱਗਦਾ ਹੈ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਚ ਹਿਮਾਚਲ ਦੇ ਲੋਕਾਂ ਦੀਆਂ ਵੋਟਾਂ ਬਣਵਾਈਆਂ ਗਈਆਂ ਔਰ ਵੱਡੇ ਪੱਧਰ ਤੇ ਜਿਸ ਦਿਨ ਵੋਟਾਂ ਪਈਆਂ ਨਜਾਇਜ਼ ਵੋਟਾਂ ਪਾਈਆਂ ਗਈਆਂ।
ਸਭ ਤੋਂ ਵੱਡੀ ਗੱਲ ਕਿ ਪੋਲਿੰਗ ਵਾਲੇ ਦਿਨ 15 ਤਾਰੀਖ ਨੂੰ ਵੀ ਐਸਡੀਐਮ ਸਾਹਿਬ ਦੇ ਦਫਤਰ ਚ ਨਜਾਇਜ਼ ਵੋਟਾਂ ਬਣਦੀਆਂ ਰਹੀਆਂ ਸਨ। ਆਖਰ ਦੇ ਵਿੱਚ ਜਦ ਗਿਣਤੀ ਹੋਈ ਤਾਂ ਗਿਣਤੀ ਵਿੱਚ ਵੱਡੀ ਹੇਰਾ ਫੇਰੀ ਕਰਕੇ ਬਹੁਤ ਸਾਰੇ ਸਰਪੰਚਾਂ ਨੂੰ ਹਰਾਣ ਦੇ ਬਾਵਜੂਦ 70% ਦੇ ਕਰੀਬ ਜਿਹੜੀਆਂ ਪੰਚਾਇਤਾਂ ਉਹ ਕਾਂਗਰਸ ਪਾਰਟੀ ਦੀਆਂ ਬਣੀਆਂ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :