ਵਿਆਹ ਦੇ ਬਾਅਦ ਰਾਧਿਕਾ ਮਰਚੈਂਟ ਨੇ ਸ਼ਾਹੀ ਅੰਦਾਜ਼ ‘ਚ ਮਨਾਇਆ ਪਹਿਲਾ ਬਰਥਡੇ, Video ਹੋਈ ਵਾਇਰਲ

ਰਾਧਿਕਾ ਮਰਚੈਂਟ ਨੇ 16 ਅਕਤੂਬਰ ਨੂੰ ਅਨੰਤ ਅੰਬਾਨੀ ਨਾਲ ਵਿਆਹ ਤੋਂ ਬਾਅਦ ਆਪਣਾ ਪਹਿਲਾ ਜਨਮਦਿਨ ਧੂਮ-ਧਾਮ ਨਾਲ ਮਨਾਇਆ। ਅਨੰਤ ਅਤੇ ਰਾਧਿਕਾ ਦਾ ਵਿਆਹ ਇਸ ਸਾਲ ਜੁਲਾਈ ‘ਚ ਹੋਇਆ ਸੀ। ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਰਾਧਿਕਾ ਦੇ ਜਨਮਦਿਨ ਦੇ ਜਸ਼ਨ ਵਿੱਚ ਅੰਬਾਨੀ ਪਰਿਵਾਰ ਸਮੇਤ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ। ਰਣਵੀਰ ਸਿੰਘ, ਆਰੀਅਨ ਖਾਨ, ਅਨਨਿਆ ਪਾਂਡੇ, ਸੁਹਾਨਾ ਖਾਨ, ਅਰਜੁਨ ਕਪੂਰ, ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਗ੍ਰੈਂਡ ਬਰਥਡੇ ਪਾਰਟੀ ‘ਚ ਸ਼ਿਰਕਤ ਕੀਤੀ।
ਰਾਧਿਕਾ ਮਰਚੈਂਟ ਦੀ ਜਨਮਦਿਨ ਪਾਰਟੀ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਓਰੀ ਨੇ ਵੀ ਸ਼ੇਅਰ ਕੀਤੀ ਹੈ। ਵਾਇਰਲ ਵੀਡੀਓ ‘ਚ ਰਾਧਿਕਾ ਨੂੰ ਮੁਸਕਰਾਉਂਦੇ ਹੋਏ ਆਪਣੇ ਜਨਮਦਿਨ ਦਾ ਕੇਕ ਕੱਟਦੇ ਦੇਖਿਆ ਜਾ ਸਕਦਾ ਹੈ। ਰਾਧਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਰਾਧਿਕਾ ਮਰਚੈਂਟ ਆਪਣੇ ਪਤੀ ਅਨੰਤ ਅੰਬਾਨੀ ਅਤੇ ਸਹੁਰੇ ਮੁਕੇਸ਼ ਅੰਬਾਨੀ ਨੂੰ ਪਿਆਰ ਨਾਲ ਕੇਕ ਖਿਲਾਉਂਦੀ ਨਜ਼ਰ ਆਈ। ਜਦੋਂ ਉਨ੍ਹਾਂ ਦੀ ਨੂੰਹ ਨੇ ਜਦੋਂ ਕੇਕ ਕੱਟਿਆ ਤਾਂ ਨੀਤਾ ਅੰਬਾਨੀ ਮਾਣ ਨਾਲ ਮੁਸਕਰਾ ਰਹੀ ਸੀ ਅਤੇ ਖੁਸ਼ੀ ਨਾਲ ਤਾੜੀਆਂ ਮਾਰ ਰਹੀ ਸੀ। ਈਸ਼ਾ ਅੰਬਾਨੀ ਵੀ ਉਨ੍ਹਾਂ ਨੂੰ ਚੀਅਰ ਕਰਦੀ ਨਜ਼ਰ ਆਈ।
ਰਾਧਿਕਾ ਮਰਚੈਂਟ ਨੇ ਅਨੰਤ ਅੰਬਾਨੀ ਦੀ ਦਾਦੀ ਤੋਂ ਲਿਆ ਆਸ਼ੀਰਵਾਦ
ਰਾਧਿਕਾ ਮਰਚੈਂਟ ਨੇ ਮੁਕੇਸ਼ ਅੰਬਾਨੀ ਦੀ ਮਾਂ ਕੋਕਿਲਾਬੇਨ ਅੰਬਾਨੀ ਨੂੰ ਕੇਕ ਵੀ ਖੁਆਇਆ ਅਤੇ ਆਸ਼ੀਰਵਾਦ ਲਿਆ। ਰਾਧਿਕਾ ਦੇ ਮਾਤਾ-ਪਿਤਾ ਵੀਰੇਨ ਮਰਚੈਂਟ ਅਤੇ ਸ਼ੈਲਾ ਮਰਚੈਂਟ ਵੀ ਮੌਜੂਦ ਸਨ। ਓਰੀ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ, ਉਹ ਅਤੇ ਹੋਰ ਮਸ਼ਹੂਰ ਹਸਤੀਆਂ ਨੂੰ ਅਨੰਤ ਅੰਬਾਨੀ ਦੇ ਨਾਲ ਇੱਕ ਮੇਜ਼ ‘ਤੇ ਬੈਠੇ ਦੇਖਿਆ ਜਾ ਸਕਦਾ ਹੈ।