ਕਿਮ ਜੋਂਗ ਉਨ ਨੇ ਆਪਣੇ ਸੈਨਿਕਾਂ ਨੂੰ ਦਿੱਤੀ ਪੂਰੀ ਖੁੱਲ੍ਹ, ਕਿਹਾ ‘ਦੱਖਣੀ ਕੋਰੀਆ ‘ਤੇ ਹਮਲਾ ਕਰਨ ਤੋਂ ਨਾ ਝਿਜਕੇ ਫ਼ੌਜ’

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ (Kim Jong Un) ਨੇ ਆਪਣੇ ਸੈਨਿਕਾਂ ਨੂੰ ਕਿਹਾ ਹੈ ਕਿ ਉਹ ਦੱਖਣੀ ਕੋਰੀਆ ਨੂੰ ਦੁਸ਼ਮਣ ਦੇਸ਼ ਮੰਨਣ। ਕਿਮ ਜੋਂਗ ਉਨ (Kim Jong Un) ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਦੱਖਣੀ ਕੋਰੀਆ ਉਨ੍ਹਾਂ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਦਾ ਹੈ ਤਾਂ ਉਹ ਉਸ ‘ਤੇ ਹਮਲਾ ਕਰਨ ਤੋਂ ਸੰਕੋਚ ਨਹੀਂ ਕਰੇਗਾ।
ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਫੌਜ ਦੇ ਹੈੱਡਕੁਆਰਟਰ ‘ਤੇ ਕਿਮ ਜੋਂਗ ਉਨ (Kim Jong Un) ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਉੱਤਰੀ ਕੋਰੀਆ ਨੇ ਇਸ ਹਫਤੇ ਆਪਣੇ ਸੰਵਿਧਾਨ ‘ਚ ਸੋਧ ਕਰਕੇ ਦੱਖਣੀ ਕੋਰੀਆ ਨੂੰ ‘ਦੁਸ਼ਮਣ ਰਾਜ’ ਵਜੋਂ ਪਰਿਭਾਸ਼ਿਤ ਕੀਤਾ ਹੈ।
ਦੋਵਾਂ ਦੇਸ਼ਾਂ ‘ਚ ਟਕਰਾਅ ਦਾ ਖਤਰਾ ਵਧਦਾ ਜਾ ਰਿਹਾ ਹੈ
ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਸੜਕ ਅਤੇ ਰੇਲ ਸੰਪਰਕ ਵੀ ਤਬਾਹ ਕਰ ਦਿੱਤਾ ਹੈ। ਇਹ ਕਦਮ ਕਿਮ ਜੋਂਗ ਉਨ (Kim Jong Un) ਦੇ ਉਸ ਸੱਦੇ ਦੇ ਅਨੁਸਾਰ ਹੈ ਜਿਸ ‘ਚ ਉਨ੍ਹਾਂ ਨੇ ਦੱਖਣੀ ਕੋਰੀਆ ਨਾਲ ਤਾਲਮੇਲ ਵਾਲੇ ਸਬੰਧਾਂ ਨੂੰ ਤਿਆਗਣ ‘ਤੇ ਜ਼ੋਰ ਦਿੱਤਾ ਸੀ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦੇ ਇਸ ਕਦਮ ਨਾਲ ਸਰਹੱਦੀ ਖੇਤਰਾਂ ਵਿੱਚ ਸੰਭਾਵਿਤ ਝੜਪਾਂ ਦਾ ਖਤਰਾ ਵੱਧ ਰਿਹਾ ਹੈ। ਹਾਲਾਂਕਿ, ਉੱਤਰੀ ਕੋਰੀਆ ਲਈ ਮਜ਼ਬੂਤ ਅਮਰੀਕੀ ਅਤੇ ਦੱਖਣੀ ਕੋਰੀਆ ਦੀਆਂ ਤਾਕਤਾਂ ਦੇ ਸਾਹਮਣੇ ਵੱਡੇ ਪੱਧਰ ‘ਤੇ ਹਮਲੇ ਬਾਰੇ ਸੋਚਣਾ ਬਹੁਤ ਹੱਦ ਤੱਕ ਅਸੰਭਵ ਹੈ।
ਉੱਤਰੀ ਕੋਰੀਆ ਦੀ ਪੀਪਲਜ਼ ਆਰਮੀ ਦੇ 2nd ਕੋਰ ਦੇ ਹੈੱਡਕੁਆਰਟਰ ਦੇ ਦੌਰੇ ਦੌਰਾਨ, ਕਿਮ ਜੋਂਗ ਉਨ (Kim Jong Un) ਨੇ ਫੌਜੀਆਂ ਨੂੰ ਕਿਹਾ ਕਿ ਉਹ ਦੱਖਣੀ ਕੋਰੀਆ ਦੇ ਖਿਲਾਫ ਤਾਕਤ ਦੇ ਹਮਲਾਵਰ ਰੁੱਖ ਨੂੰ ਦੇਸ਼ਵਾਸੀਆਂ ਦੇ ਖਿਲਾਫ ਨਹੀਂ, ਸਗੋਂ ਦੁਸ਼ਮਣ ਦੇਸ਼ ਦੇ ਖਿਲਾਫ ਜਾਇਜ਼ ਜਵਾਬੀ ਕਾਰਵਾਈ ਦੇ ਰੂਪ ਵਿੱਚ ਦੇਖਣ।
ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਕਿਮ ਜੋਂਗ ਉਨ (Kim Jong Un) ਨੇ ਕਿਹਾ ਕਿ ਜੇਕਰ ਦੱਖਣੀ ਕੋਰੀਆ ਉੱਤਰੀ ਕੋਰੀਆ ਦੀ ਪ੍ਰਭੂਸੱਤਾ ਦਾ ਉਲੰਘਣ ਕਰਦਾ ਹੈ ਤਾਂ ਉਸ ਦੇ ਫੌਜੀ ਦੱਖਣੀ ਕੋਰੀਆ ਖਿਲਾਫ ਤਾਕਤ ਦੀ ਵਰਤੋਂ ਕਰਨ ਤੋਂ ਨਹੀਂ ਝਿਜਕਣਗੇ। ਦੱਖਣੀ ਕੋਰੀਆ ਦੇ ਇਨ੍ਹਾਂ ਬਿਨਾਨਾਂ ‘ਤੇ ਦੱਖਣੀ ਕੋਰੀਆ ਨੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉੱਤਰੀ ਕੋਰੀਆ ਹਾਲ ਹੀ ‘ਚ ਆਪਣੇ ਵਿਰੋਧੀ ਦੱਖਣੀ ਕੋਰੀਆ ਖਿਲਾਫ ਭੜਕਾਊ ਧਮਕੀਆਂ ਦਿੰਦਾ ਆ ਰਿਹਾ ਹੈ।