ਹੁਣ ਦੁਬਈ ਜਾਣ ਲਈ ਨਹੀਂ ਪਵੇਗੀ ਵੀਜ਼ੇ ਦੀ ਲੋੜ!, ਜਾਣੋ ਭਾਰਤੀਆਂ ਨੂੰ ਮਿਲੀਆਂ ਕਿਹੜੀਆਂ ਛੋਟਾਂ…

ਜੇਕਰ ਤੁਸੀਂ ਦੇਸ਼ ਅਤੇ ਦੁਨੀਆ ਭਰ ਵਿੱਚ ਘੁੰਮਣ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਵੀਜ਼ਾ ਨਾਲ ਜੁੜੀ ਜਾਣਕਾਰੀ ਬਾਰੇ ਅਪਡੇਟ ਰਹਿਣਾ ਚਾਹੀਦਾ ਹੈ। ਇਹ ਤੁਹਾਡੀ ਯਾਤਰਾ ਨੂੰ ਆਸਾਨ ਬਣਾਉਂਦਾ ਹੈ।ਦੱਸ ਦਈਏ, ਵੀਜ਼ਾ ਇੱਕ ਅਜਿਹਾ ਦਸਤਾਵੇਜ਼ ਹੈ ਜੋ ਕਿਸੇ ਵਿਅਕਤੀ ਨੂੰ ਦੂਜੇ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਦਿੰਦਾ ਹੈ। ਬਹੁਤ ਸਾਰੇ ਦੇਸ਼ ਅਜਿਹੇ ਹਨ ਜੋ ਭਾਰਤੀ ਨਾਗਰਿਕਾਂ ਨੂੰ ਵੀਜ਼ਾ-ਮੁਕਤ ਦਾਖਲਾ ਦਿੰਦੇ ਹਨ, ਜਦਕਿ ਕਈ ਦੇਸ਼ ਅਜਿਹੇ ਹਨ ਜੋ ਵੀਜ਼ਾ-ਆਨ-ਅਰਾਈਵਲ ਸਹੂਲਤ ਪ੍ਰਦਾਨ ਕਰਦੇ ਹਨ।
ਦੱਸ ਦਈਏ, ਸੰਯੁਕਤ ਅਰਬ ਅਮੀਰਾਤ (UAE) ਹੁਣ ਭਾਰਤੀ ਨਾਗਰਿਕਾਂ ਨੂੰ ਵੀਜ਼ਾ-ਆਨ-ਅਰਾਈਵਲ ਸਹੂਲਤ ਪ੍ਰਦਾਨ ਕਰਨ ਜਾ ਰਿਹਾ ਹੈ, ਇਸ ਦਾ ਮਤਲਬ ਹੈ ਕਿ ਹੁਣ ਉਨ੍ਹਾਂ ਨੂੰ UAE ਵਿੱਚ ਯਾਤਰਾ ਕਰਨ ਲਈ ਵੀਜ਼ਾ ਲਈ ਸੰਘਰਸ਼ ਨਹੀਂ ਕਰਨਾ ਪਵੇਗਾ। ਆਓ ਜਾਣਦੇ ਹਾਂ ਇਸ ਬਾਰੇ…
ਵੀਜ਼ਾ-ਆਨ-ਅਰਾਈਵਲ ਯਾਤਰੀਆਂ ਨੂੰ ਬਿਨਾਂ ਕਿਸੇ ਵੀਜ਼ਾ ਅਪਰੂਵਲ ਦੀ ਉਡੀਕ ਕੀਤੇ ਬਿਨਾਂ ਅਚਾਨਕ, ਆਖਰੀ ਮਿੰਟ ਉਤੇ ਦਿੱਤਾ ਜਾਂਦਾ ਹੈ, ਤਾਂ ਜੋ ਯਾਤਰੀ ਬਿਨਾਂ ਕਿਸੇ ਪਰੇਸ਼ਾਨੀ ਦੇ ਕੀਤੀ ਜਾ ਸਕੇ। ਦੱਸ ਦਈਏ, ਵੀਜ਼ਾ-ਆਨ-ਅਰਾਈਵਲ ਮੁਫਤ ਨਹੀਂ ਦਿੱਤਾ ਜਾਂਦਾ ਹੈ, ਇਸ ਲਈ ਇੱਕ ਨਿਸ਼ਚਿਤ ਫੀਸ ਅਦਾ ਕਰਨੀ ਪੈਂਦੀ ਹੈ।
Update regarding Visa-on-arrival facility for Indian citizens travelling to the UAE pic.twitter.com/aFrqnX8jTx
— India in UAE (@IndembAbuDhabi) October 17, 2024
ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਕੋਲ ਆਮ ਪਾਸਪੋਰਟ ਹਨ, ਨੂੰ ਯੂਏਈ ਵਿੱਚ ਦਾਖਲੇ ਦੇ ਸਾਰੇ ਪੁਆਇੰਟਾਂ ‘ਤੇ ਪਹੁੰਚਣ ‘ਤੇ ਵੀਜ਼ਾ ਦਿੱਤਾ ਜਾਵੇਗਾ। ਇਹ ਵੀਜ਼ਾ 14 ਦਿਨਾਂ ਲਈ ਵੈਧ ਹੋਵੇਗਾ। ਪ੍ਰਵਾਸੀ ਭਾਰਤੀਆਂ ਨੂੰ ਇਸ ਦਾ ਵੱਡਾ ਲਾਭ ਮਿਲਣ ਵਾਲਾ ਹੈ।
ਭਾਰਤੀ ਯਾਤਰੀਆਂ ਲਈ ਯੂਏਈ ਦੀ ਨਵੀਂ ਵੀਜ਼ਾ-ਆਨ-ਅਰਾਈਵਲ ਨੀਤੀ ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ ਜਾਂ ਯੂਰਪੀਅਨ ਯੂਨੀਅਨ ਦੇ ਕਿਸੇ ਵੀ ਦੇਸ਼ ਤੋਂ ਪ੍ਰਮਾਣਿਤ ਸਥਾਈ ਨਿਵਾਸੀ ਕਾਰਡ ਜਾਂ ਵੀਜ਼ਾ ਰੱਖਣ ਵਾਲੇ ਵਿਅਕਤੀਆਂ ਲਈ ਦਾਖਲਾ ਆਸਾਨ ਬਣਾਉਂਦੀ ਹੈ। ਇਹ ਬਦਲਾਅ ਯੋਗ ਭਾਰਤੀ ਨਾਗਰਿਕਾਂ ਨੂੰ ਯੂਏਈ ਪਹੁੰਚਣ ‘ਤੇ 14 ਦਿਨਾਂ ਦਾ ਵੀਜ਼ਾ-ਆਨ-ਅਰਾਈਵਲ ਪ੍ਰਦਾਨ ਕਰਦਾ ਹੈ।
ਇਹ ਫੈਸਲਾ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਵਧਦੀ ਭਾਈਵਾਲੀ ਦੇ ਹਿੱਸੇ ਵਜੋਂ ਲਿਆ ਗਿਆ ਹੈ, ਜਿੱਥੇ ਇਸ ਸਮੇਂ 3.5 ਮਿਲੀਅਨ ਤੋਂ ਵੱਧ ਭਾਰਤੀ ਰਹਿੰਦੇ ਹਨ। ਇਸ ਨੀਤੀ ਬਦਲਾਅ ਨੂੰ ਦੋਹਾਂ ਦੇਸ਼ਾਂ ਵਿਚਾਲੇ ਯਾਤਰਾ ਅਤੇ ਵਪਾਰ ਦੇ ਮੌਕੇ ਵਧਾਉਣ ਦੀ ਦਿਸ਼ਾ ‘ਚ ਇਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।