passengers and the driver quarreled over stopping the bus heavy traffic jam on the highway hdb – News18 ਪੰਜਾਬੀ

ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਨੀਲੋ ਪੁਲ ਦੇ ਨਜ਼ਦੀਕ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਅਤੇ ਬੱਸ ਡਰਾਈਵਰ ਕਨੈਕਟਰ ਆਮੋ ਸਾਹਮਣੇ ਹੋਏ ਬੱਸ ਡਰਾਈਵਰਾਂ ਵੱਲੋਂ ਪੰਜਾਬ ਰੋਡਵੇਜ਼ ਬੱਸਾਂ ਨੂੰ ਸੜਕ ਦੇ ਵਿੱਚ ਸਿੱਧੀਆਂ ਖੜੀਆਂ ਕਰਕੇ ਰੋਡ ਜਾਮ ਕਰ ਦਿੱਤਾ ਇਹ ਰੋਡ ਤਿੰਨ ਘੰਟੇ ਜਾਮ ਰਿਹਾ ਸਵਾਰੀਆਂ ਦਾ ਗਰਮੀ ਵਿੱਚ ਹੋਇਆ ਬੁਰਾ ਹਾਲ ਹੋਇਆ।
ਇਹ ਵੀ ਪੜ੍ਹੋ:
ਨਸ਼ੇੜੀ ਨੇ ਹੱਥੀ ਉਜਾੜਿਆ ਆਪਣਾ ਘਰ… ਘਰੇਲੂ ਝਗੜੇ ’ਚ ਪਤਨੀ ਦੀ ਗਲ਼ਾ ਘੁੱਟ ਕੇ ਕੀਤੀ ਹੱਤਿਆ
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਵੱਲੋਂ ਨੀਲੋ ਪੁਲ ਦੇ ਕੋਲ ਬਣੇ ਹੋਏ ਅੱਡੇ ਤੇ ਪੰਜਾਬ ਰੋਡਵੇ ਵੱਲੋਂ ਬੱਸ ਨਾ ਰੋਕਣ ਨੂੰ ਲੈ ਕੇ ਇਹ ਸਾਰਾ ਹੰਗਾਮਾ ਹੋਇਆ। ਪੰਜਾਬ ਰੋਡਵੇਜ਼ ਦੀ ਇੱਕ ਬੱਸ ਜੋ ਕਿ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਸੀ ਬੱਸ ਵਿੱਚ ਇੱਕ ਮਹਿਲਾ ਸਵਾਰੀ ਜਿਸ ਨੇ ਕਟਾਣੀ ਉਤਰਨਾ ਸੀ। ਉਸ ਮਹਿਲਾ ਸਵਾਰੀ ਨੂੰ ਕੰਡਕਟਰ ਵੱਲੋਂ ਜਦੋਂ ਘੁਲਾਲ ਟੋਲ ਪਲਾਜ਼ਾ ਤੇ ਉਤਰਨ ਲਈ ਕਿਹਾ।
ਜਦੋਂ ਮਹਿਲਾ ਸਵਾਰੀ ਉੱਥੇ ਨਹੀਂ ਉਤਰੀ ਸਗੋਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਕੀਤਾ। ਮੌਕੇ ’ਤੇ ਪਰਿਵਾਰਿਕ ਮੈਂਬਰਾਂ ਨੇ ਬੱਸ ਅੱਗੇ ਟਰੈਕਟਰ ਲਗਾ ਕੇ ਜਾਮ ਲਗਾ ਦਿੱਤਾ। ਇਸ ਤੋਂ ਉਪਰੰਤ ਪੰਜਾਬ ਰੋਡਵੇਜ਼ ਅਤੇ ਪਨਵਸ ਕੰਡਕਟਰ ਅਤੇ ਡਰਾਈਵਰਾਂ ਨੇ ਸਾਰੀਆਂ ਨਾਲ ਭਰੀਆ ਹੋਈਆਂ ਬੱਸਾਂ ਰੋਡ ਉੱਤੇ ਖੜੀਆਂ ਕਰਕੇ ਲੁਧਿਆਣਾ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :