IRCTC Indian Railways Ticket Booking New Rule: ਰੇਲਵੇ ਨੇ ਟਿਕਟ ਰਿਜ਼ਰਵੇਸ਼ਨ ਦੇ ਨਿਯਮਾਂ ‘ਚ ਕੀਤਾ ਬਦਲਾਅ! 4 ਮਹੀਨੇ ਪਹਿਲਾਂ ਵਾਲਾ ਨਿਯਮ ਹੁਣ ਖਤਮ…

ਜੇਕਰ ਤੁਸੀਂ ਰੇਲਗੱਡੀਆਂ ਰਾਹੀਂ ਸਫ਼ਰ ਕਰਦੇ ਹੋ, ਤਾਂ ਤੁਸੀਂ ਮਹੀਨਿਆਂ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਲੈਂਦੇ ਹੋਵੋਂਗੇ। ਟਿਕਟ ਖਿੜਕੀ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਹੁਣ ਤੱਕ ਭਾਰਤੀ ਰੇਲਵੇ ਵਿੱਚ 120 ਦਿਨ ਪਹਿਲਾਂ ਟਿਕਟ ਬੁੱਕ ਕਰਨ ਦਾ ਨਿਯਮ ਹੈ। ਜੇਕਰ ਤੁਸੀਂ 120 ਦਿਨਾਂ ਦੇ ਨਿਯਮ ‘ਤੇ ਬਣੇ ਰਹਿੰਦੇ ਹੋ, ਤਾਂ ਤੁਸੀਂ ਰੇਲ ਟਿਕਟ ਤੋਂ ਵਾਂਝੇ ਹੋ ਜਾਵੋਗੇ। ਕਿਉਂਕਿ ਇਹ ਹੁਣ ਇਤਿਹਾਸ ਦੀ ਗੱਲ ਹੈ। ਟਰੇਨਾਂ ‘ਚ ਟਿਕਟ ਬੁਕਿੰਗ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ।
ਹੁਣ ਟਰੇਨਾਂ ‘ਚ ਚਾਰ ਮਹੀਨੇ ਪਹਿਲਾਂ ਟਿਕਟ ਬੁੱਕ ਕਰਨ ਦਾ ਨਿਯਮ ਬਦਲ ਗਿਆ ਹੈ। ਹੁਣ ਤੁਸੀਂ 60 ਦਿਨ ਪਹਿਲਾਂ ਹੀ ਟ੍ਰੇਨਾਂ ‘ਚ ਰਿਜ਼ਰਵੇਸ਼ਨ ਕਰਵਾ ਸਕਦੇ ਹੋ। ਰੇਲਵੇ ਮੰਤਰਾਲੇ ਵੱਲੋਂ ਵੀਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ਮੁਤਾਬਕ ਹੁਣ ਐਡਵਾਂਸ ਰਿਜ਼ਰਵੇਸ਼ਨ ਦੀ ਸਮਾਂ ਸੀਮਾ ਘਟਾ ਦਿੱਤੀ ਗਈ ਹੈ। ਪਹਿਲਾਂ ਇਹ ਸਮਾਂ ਸੀਮਾ 120 ਦਿਨ ਸੀ, ਪਰ ਹੁਣ ਇਹ 60 (ਯਾਤਰਾ ਦੀ ਮਿਤੀ ਨੂੰ ਛੱਡ ਕੇ) ਹੋ ਗਈ ਹੈ।
ਭਾਰਤੀ ਰੇਲਵੇ ਦੇ ਨਵੇਂ ਨਿਯਮਾਂ ਮੁਤਾਬਕ ਹੁਣ ਟਰੇਨਾਂ ‘ਚ 120 ਨਹੀਂ ਸਗੋਂ 60 ਦਿਨ ਪਹਿਲਾਂ ਹੀ ਰਿਜ਼ਰਵੇਸ਼ਨ ਕੀਤੀ ਜਾ ਸਕੇਗੀ। ਭਾਰਤੀ ਰੇਲਵੇ ਨੇ ਏਆਰਪੀ ਯਾਨੀ ਐਡਵਾਂਸ ਰਿਜ਼ਰਵੇਸ਼ਨ ਪੀਰੀਅਡ ਨੂੰ ਘਟਾ ਕੇ 2 ਮਹੀਨੇ ਕਰ ਦਿੱਤਾ ਹੈ। ਭਾਰਤੀ ਰੇਲਵੇ ਦੇ ਇਹ ਨਵੇਂ ਨਿਯਮ 1 ਨਵੰਬਰ ਤੋਂ ਲਾਗੂ ਹੋਣਗੇ।
ਇਸ ਨਵੇਂ ਆਰਡਰ ਦਾ ਵਿਦੇਸ਼ੀ ਯਾਤਰੀਆਂ ਦੀ ਐਡਵਾਂਸ ਰਿਜ਼ਰਵੇਸ਼ਨ ਪੀਰੀਅਡ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਦੇ ਨਾਲ, ਇਹ ਉਨ੍ਹਾਂ ਰੇਲ ਗੱਡੀਆਂ ‘ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਦੀ ਏਆਰਪੀ ਪਹਿਲਾਂ ਹੀ ਘੱਟ ਹੈ। ਅਜਿਹੀਆਂ ਟਰੇਨਾਂ ਵਿੱਚ ਗੋਮਤੀ ਐਕਸਪ੍ਰੈਸ ਅਤੇ ਤਾਜ ਐਕਸਪ੍ਰੈਸ ਵਰਗੀਆਂ ਟਰੇਨਾਂ ਸ਼ਾਮਲ ਹਨ।
- First Published :