Punjab

form of the goddess of justice has changed symbol of violence has been replaced by constitution hdb – News18 ਪੰਜਾਬੀ

ਤੁਸੀਂ ਸਾਰਿਆਂ ਨੇ ਕਈ ਵਾਰ ਸੁਣਿਆ ਹੋਵੇਗਾ ਕਿ ਕਾਨੂੰਨ ਅੰਨ੍ਹਾ ਹੁੰਦਾ ਹੈ।  ਫਿਲਮਾਂ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਇਨਸਾਫ਼ ਦੀ ਦੇਵੀ ਦੀ ਮੂਰਤ ਨੂੰ ਅੱਖਾਂ ‘ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਉਸਦੇ ਇੱਕ ਹੱਥ ਵਿੱਚ ਤਲਵਾਰ ਅਤੇ ਦੂਜੇ ਵਿੱਚ ਤਕੜੀ ਹੈ। ਹਾਲਾਂਕਿ ਹੁਣ ਇਹ ਮੂਰਤੀ ਬਦਲ ਗਈ ਹੈ। ਹੁਣ ਇਨਸਾਫ ਦੀ ਦੇਵੀ ਦੀ ਇਸ ਨਵੀਂ ਮੂਰਤੀ ਦੀਆਂ ਅੱਖਾਂ ਤੋਂ ਪੱਟੀ ਹਟਾ ਦਿੱਤੀ ਗਈ ਹੈ ਅਤੇ ਤਲਵਾਰ ਦੀ ਥਾਂ ਹੱਥ ਵਿੱਚ ਸੰਵਿਧਾਨ ਹੈ। ਜੋ ਇਹ ਸੰਦੇਸ਼ ਦਿੰਦਾ ਹੈ ਕਿ ਦੇਸ਼ ਵਿੱਚ ਕਾਨੂੰਨ ਅੰਨ੍ਹਾ ਨਹੀਂ ਹੈ ਅਤੇ ਨਾ ਹੀ ਇਹ ਸਜ਼ਾ ਦਾ ਪ੍ਰਤੀਕ ਹੈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
SGPC ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਨਾਮੰਜ਼ੂਰ… ਬੋਲੇ, ਪੰਥ ਨੂੰ ਹਾਲੇ ਤੁਹਾਡੀਆਂ ਸੇਵਾਵਾਂ ਦੀ ਜ਼ਰੂਰਤ

ਦਰਅਸਲ, ਪਹਿਲਾਂ ਅੱਖਾਂ ਤੇ ਬੰਨੀ ਪੱਟੀ ਕਾਨੂੰਨ ਦੇ ਸਾਹਮਣੇ ਬਰਾਬਰਤਾ ਨੂੰ ਦਰਸਾਉਂਦੀ ਸੀ। ਯਾਨੀ ਅਦਾਲਤਾਂ ਉਨ੍ਹਾਂ ਦੇ ਸਾਹਮਣੇ ਆਏ ਲੋਕਾਂ ਦੀ ਦੌਲਤ, ਤਾਕਤ ਜਾਂ ਰੁਤਬੇ ਨੂੰ ਨਹੀਂ ਦੇਖਦੀਆਂ ਸਨ। ਉਸੇ ਸਮੇਂ, ਤਲਵਾਰ ਅਧਿਕਾਰ ਅਤੇ ਨਾਇਨਸਾਫੀ ਨੂੰ ਸਜ਼ਾ ਦੇਣ ਦੀ ਸ਼ਕਤੀ ਦਾ ਪ੍ਰਤੀਕ ਸੀ। ਹਾਲਾਂਕਿ, ਹੁਣ ਸੁਪਰੀਮ ਕੋਰਟ ਦੇ ਜੱਜਾਂ ਦੀ ਲਾਇਬ੍ਰੇਰੀ ਵਿੱਚ ਸਥਾਪਤ ਇਨਸਾਫ ਦੀ ਦੇਵੀ ਦੀ ਨਵੀਂ ਮੂਰਤੀ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਅਤੇ ਖੱਬੇ ਹੱਥ ਵਿੱਚ ਸੰਵਿਧਾਨ ਫੜਾਇਆ ਗਿਆ ਹੈ। ਸੱਜੇ ਹੱਥ ਵਿੱਚ ਤਕੜੀ ਪਹਿਲਾਂ ਵਾਂਗ ਹੀ ਰੱਖੀ ਗਈ ਹੈ, ਕਿਉਂਕਿ ਇਹ ਸਮਾਜ ਵਿੱਚ ਸੰਤੁਲਨ ਅਤੇ ਇਸ ਵਿਚਾਰ ਨੂੰ ਦਰਸਾਉਂਦਾ ਹੈ ਕਿ ਅਦਾਲਤਾਂ ਕਿਸੇ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਦੋਵਾਂ ਧਿਰਾਂ ਦੇ ਤੱਥਾਂ ਅਤੇ ਦਲੀਲਾਂ ਨੂੰ ਤੋਲਦੀਆਂ ਹਨ।

ਇਸ਼ਤਿਹਾਰਬਾਜ਼ੀ
ਚਾਹ ਜਾਂ ਕੌਫੀ? ਜਾਣੋ ਸਿਹਤ ਲਈ ਕੀ ਹੈ ਫਾਇਦੇਮੰਦ?


ਚਾਹ ਜਾਂ ਕੌਫੀ? ਜਾਣੋ ਸਿਹਤ ਲਈ ਕੀ ਹੈ ਫਾਇਦੇਮੰਦ?

ਇਹ ਨਵੀਂ ਮੂਰਤੀ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੇ ਹੁਕਮਾਂ ‘ਤੇ ਲਗਾਈ ਗਈ ਹੈ। ਇਸ ਨੂੰ ਬਸਤੀਵਾਦੀ ਵਿਰਾਸਤ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।ਮੀਡੀਆ ਰਿਪੋਰਟ ਮੁਤਾਬਿਕ ਚੀਫ਼ ਜਸਟਿਸ ਦਫ਼ਤਰ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਸਟਿਸ ਡੀਵਾਈ ਚੰਦਰਚੂੜ ਦਾ ਮੰਨਣਾ ਹੈ ਕਿ ਭਾਰਤ ਨੂੰ ਬ੍ਰਿਟਿਸ਼ ਵਿਰਾਸਤ ਤੋਂ ਅੱਗੇ ਵਧਣਾ ਚਾਹੀਦਾ ਹੈ ਅਤੇ ਕਾਨੂੰਨ ਕਦੇ ਵੀ ਅੰਨ੍ਹਾ ਨਹੀਂ ਹੁੰਦਾ, ਇਹ ਸਾਰਿਆਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਦਾ ਹੈ। ਇਸ ਲਈ ਚੀਫ਼ ਜਸਟਿਸ ਨੇ ਕਿਹਾ ਕਿ ਲੇਡੀ ਜਸਟਿਸ ਦਾ ਸੁਭਾਅ ਬਦਲਿਆ ਜਾਣਾ ਚਾਹੀਦਾ ਹੈ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ  


https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ  
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ  
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ  


https://shorturl.at/npzE4 ਕਲਿੱਕ ਕਰੋ।

Source link

Related Articles

Leave a Reply

Your email address will not be published. Required fields are marked *

Back to top button