Apple ਨੇ ਭਾਰਤ ‘ਚ ਲਾਂਚ ਕੀਤਾ iPad Mini, ਜਾਣੋ ਕੀ ਹੋਵੇਗੀ ਕੀਮਤਾਂ ਤੇ ਕਦੋਂ ਸ਼ੁਰੂ ਹੋਵੇਗੀ ਡਿਲਵਰੀ

ਆਈਫੋਨ (iPhone) ਬਣਾਉਣ ਵਾਲੀ ਕੰਪਨੀ ਐਪਲ (Apple) ਨੇ ਪਿਛਲੇ ਮਹੀਨੇ ਹੀ ਭਾਰਤ ‘ਚ 16th ਜਨਰੇਸ਼ਨ ਦਾ ਫੋਨ ਲਾਂਚ ਕੀਤਾ ਸੀ ਅਤੇ ਇਸ ਦੀ ਵੱਡੀ ਸਫਲਤਾ ਨੂੰ ਦੇਖਦੇ ਹੋਏ ਹੁਣ ਆਈਪੈਡ (iPad) ਵੀ ਲਾਂਚ ਕਰ ਦਿੱਤਾ ਹੈ।
ਕੰਪਨੀ ਨੇ ਬੁੱਧਵਾਰ (Wednesday) ਨੂੰ ਕਿਹਾ ਕਿ A17 ਪ੍ਰੋਚਿੱਪ (A17 Prochip) ਨਾਲ ਲੈਸ ਨਵਾਂ ਆਈਪੈਡ ਮਿਨੀ (iPad Mini) ਭਾਰਤ (India) ‘ਚ ਵੀ ਲਾਂਚ ਕੀਤਾ ਹੈ। ਇਹ ਐਪਲ ਇੰਟੈਲੀਜੈਂਸ (Apple Intelligence) ‘ਤੇ ਚੱਲਣ ਵਾਲਾ ਡਿਵਾਈਸ ਹੈ, ਜੋ AI ਫੀਚਰ ਨਾਲ ਵੀ ਲੈਸ ਹੋਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਇਸ ਰੇਂਜ ਦਾ ਸਭ ਤੋਂ ਐਡਵਾਂਸ ਡਿਵਾਈਸ ਹੈ।
ਇਸ ਤੋਂ ਪਹਿਲਾਂ ਕੰਪਨੀ ਨੇ 16 ਸਤੰਬਰ (September) ਨੂੰ ਆਈਫੋਨ 16 ਲਾਂਚ ਕੀਤਾ ਸੀ। ਇਸ ਦੀ ਡਿਲੀਵਰੀ ਵਾਲੇ ਦਿਨ, ਦੇਸ਼ ਭਰ ਵਿੱਚ ਇੱਕ ਕ੍ਰੇਜ਼ ਦੇਖਿਆ ਗਿਆ, ਜਦੋਂ ਰਾਤ ਤੋਂ ਹੀ ਹਜ਼ਾਰਾਂ ਆਈਫੋਨ ਪ੍ਰੇਮੀ ਦਿੱਲੀ (Delhi) ਅਤੇ ਮੁੰਬਈ (Mumbai) ਵਿੱਚ ਇਸ ਦੇ ਸਟੋਰਾਂ ‘ਤੇ ਇਕੱਠੇ ਹੋਏ ਸਨ। ਇੰਨਾ ਹੀ ਨਹੀਂ ਖ਼ਬਰ ਤਾਂ ਇੱਥੋਂ ਤੱਕ ਵੀ ਆਈ ਹੈ ਕਿ ਦੇਸ਼ ਦੇ ਕਈ ਰਿਟੇਲਰ ਆਈਫੋਨ ਦੇ ਕੁਝ ਮਾਡਲ ਬਲੈਕ ‘ਚ ਕੀਮਤ ਤੋਂ 10,000 ਰੁਪਏ ਤੋਂ ਜ਼ਿਆਦਾ ‘ਤੇ ਵੇਚ ਰਹੇ ਸਨ।
iPad Mini ਦੀ ਵਿਸ਼ੇਸ਼ਤਾ ਕੀ ਹੈ? ਐਪਲ ਨੇ 8.3 ਇੰਚ ਲਿਕਵਿਡ ਰੈਟੀਨਾ ਡਿਸਪਲੇਅ (Liquid Retina Display) ਨਾਲ ਆਈਪੈਡ ਮਿਨੀ ਨੂੰ ਲਾਂਚ ਕੀਤਾ ਹੈ। ਇਸ ਤੋਂ ਇਲਾਵਾ, ਇਸ ਵਿੱਚ A17 ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਕਿ AI ਐਪਲੀਕੇਸ਼ਨਾਂ ਨੂੰ ਚਲਾਉਣ ਲਈ ਸਭ ਤੋਂ ਅਨੁਕੂਲ ਮੰਨਿਆ ਜਾਂਦਾ ਹੈ। ਇਸ ਡਿਵਾਈਸ ਨੂੰ ਇਸ ਦੇ ਪਿਛਲੇ ਵਰਜ਼ਨ ਨਾਲੋਂ ਜ਼ਿਆਦਾ ਐਡਵਾਂਸ ਦੱਸਿਆ ਜਾ ਰਿਹਾ ਹੈ। ਇਸ ਆਈਪੈਡ ‘ਚ ਤੇਜ਼ CPU ਅਤੇ GPU ਦੇ ਨਾਲ ਦੁੱਗਣੀ ਸਪੀਡ ਵਾਲਾ 16-ਕੋਰ ਨਿਊਰਲ ਇੰਜਣ ਵਰਤਿਆ ਗਿਆ ਹੈ।
ਸ਼ਾਨਦਾਰ ਕੈਮਰੇ ਨਾਲ ਲੈਸ ਮਿੰਨੀ ਆਈਪੈਡ (iPad Mini) ਦੇ ਫਰੰਟ ‘ਤੇ 12 ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਹੈ, ਜਦੋਂ ਕਿ ਪਿਛਲੇ ਪਾਸੇ ਵੀ 12 ਮੈਗਾਪਿਕਸਲ ਦਾ ਕੈਮਰਾ ਹੈ। ਇਹ ਸਮਾਰਟ HDR 4 ਨੂੰ ਸਪੋਰਟ ਕਰਦਾ ਹੈ। ਇਹ ਕੈਮਰਾ ਕਿਸੇ ਵੀ ਦਸਤਾਵੇਜ਼ ਦੀ ਪਛਾਣ ਕਰਨ ਲਈ ਇੱਕ ਨਿਊਰਲ ਇੰਜਣ ਦੀ ਵਰਤੋਂ ਕਰਦਾ ਹੈ। ਜਿਵੇਂ ਹੀ ਤੁਸੀਂ ਕੈਮਰਾ ਐਪ ਖੋਲ੍ਹਦੇ ਹੋ, ਇਹ ਸਿਸਟਮ ਐਕਟੀਵੇਟ ਹੋ ਜਾਂਦਾ ਹੈ। ਡੌਕੂਮੈਂਟ ਤੋਂ ਸ਼ੈਡੋ ਹਟਾਉਣ ਲਈ ਟਰੂ ਟੋਨ ਫਲੈਸ਼ ਫੀਚਰ ਵੀ ਦਿੱਤਾ ਗਿਆ ਹੈ।
ਕਿੰਨੀ ਹੈ ਇਸ ਦੀ ਕੀਮਤ?
ਐਪਲ (Apple) ਦਾ ਦਾਅਵਾ ਹੈ ਕਿ ਇਸ ਡਿਵਾਈਸ ਦੀ ਬੈਟਰੀ ਪੂਰਾ ਦਿਨ ਚੱਲੇਗੀ ਅਤੇ ਇਸਦੀ ਸਟੋਰੇਜ 128 GB ਤੋਂ ਸ਼ੁਰੂ ਹੁੰਦੀ ਹੈ। ਗਾਹਕ ਇਸ ਨੂੰ 256 GB ਅਤੇ 512 GB ਸਟੋਰੇਜ ਨਾਲ ਵੀ ਖਰੀਦ ਸਕਦੇ ਹਨ। ਭਾਰਤ ‘ਚ ਇਸ ਦੇ ਵਾਈਫਾਈ ਮਾਡਲ ਦੀ ਕੀਮਤ 49,900 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦਕਿ ਵਾਈਫਾਈ ਪਲੱਸ ਸੈਲੂਲਰ ਮਾਡਲ ਦੀ ਕੀਮਤ 64,900 ਰੁਪਏ ਰੱਖੀ ਗਈ ਹੈ।