ਸਿਮ ਨੂੰ ਐਕਟਿਵ ਰੱਖਣ ਲਈ Jio, Airtel ਤੇ Vi ਦਾ ਸਭ ਤੋਂ ਸਸਤਾ ਰੀਚਾਰਜ ਪਲਾਨ, ਪੈਸਿਆਂ ਦੀ ਹੋਵੇਗੀ ਬੱਚਤ…

ਦੇਸ਼ ਵਿੱਚ ਹੁਣ ਸਿਰਫ ਕੁੱਝ ਹੀ ਟੈਲੀਕਾਮ ਕੰਪਨੀਆਂ ਬਚੀਆਂ ਹਨ, ਜਿਨ੍ਹਾਂ ਵਿੱਚ Jio, Airtel ਅਤੇ Vi ਸ਼ਾਮਲ ਹਨ। ਕੁੱਝ ਸਮਾਂ ਪਹਿਲਾਂ ਰਿਲਾਇੰਸ ਜਿਓ ਸਮੇਤ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਟੈਰਿਫ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ, ਜਿਸ ਕਾਰਨ ਯੂਜ਼ਰਸ ਲਈ ਆਪਣਾ ਮੋਬਾਈਲ ਸਿਮ ਰੀਚਾਰਜ ਕਰਨਾ ਬਹੁਤ ਮਹਿੰਗਾ ਹੋ ਰਿਹਾ ਹੈ।
ਅੱਜਕੱਲ੍ਹ, ਜ਼ਿਆਦਾਤਰ ਲੋਕ ਇੱਕ ਸਮਾਰਟਫੋਨ ਵਿੱਚ ਦੋ ਸਿਮ ਵਰਤਦੇ ਹਨ, ਪਰ ਰੀਚਾਰਜ ਪਲਾਨ ਦੀ ਕੀਮਤ ਵਿੱਚ ਵਾਧੇ ਕਾਰਨ, ਹੁਣ ਉਹ ਮੁਸ਼ਕਿਲ ਨਾਲ ਸਿਰਫ ਇੱਕ ਸਿਮ ਦੀ ਵਰਤੋਂ ਕਰ ਪਾਉਂਦੇ ਹਨ, ਜਦਕਿ ਦੂਜੇ ਸਿਮ ਨੂੰ ਐਕਟਿਵ ਰੱਖਣ ਲਈ ਸਸਤੇ ਪਲਾਨਸ ਦੀ ਭਾਲ ਕਰਨੀ ਪੈਂਦੀ ਹੈ। ਜੇਕਰ ਤੁਹਾਡੇ ਕੋਲ ਦੋ ਸਿਮ ਹਨ ਅਤੇ ਦੋਵਾਂ ਨੂੰ ਐਕਟਿਵ ਰੱਖਣਾ ਚਾਹੁੰਦੇ ਹੋ, ਤਾਂ ਟੈਲੀਕਾਮ ਕੰਪਨੀਆਂ ਤੁਹਾਡੇ ਲਈ ਕੁਝ ਸਸਤੇ ਰੀਚਾਰਜ ਪਲਾਨ ਵੀ ਪੇਸ਼ ਕਰ ਰਹੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…
Airtel ਦਾ ਸਭ ਤੋਂ ਸਸਤਾ ਰੀਚਾਰਜ ਪਲਾਨ: ਤੁਸੀਂ ਏਅਰਟੈੱਲ ਮੋਬਾਈਲ ਸਿਮ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਡੇ ਲਈ ਸਭ ਤੋਂ ਸਸਤਾ ਪਲਾਨ 199 ਰੁਪਏ ਹੈ। ਇਸ ਦੀ ਵੈਧਤਾ 28 ਦਿਨਾਂ ਦੀ ਹੈ। ਇਸ ਪਲਾਨ ‘ਚ ਯੂਜ਼ਰ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਕੁਲ 2GB ਡਾਟਾ ਅਤੇ ਹੋਰ ਫਾਇਦੇ ਮਿਲਣਗੇ।
Jio ਦਾ ਸਭ ਤੋਂ ਸਸਤਾ ਪਲਾਨ: ਰਿਲਾਇੰਸ ਜੀਓ ਦਾ ਵੈਲੀਡਿਟੀ ਵਾਲਾ ਸਭ ਤੋਂ ਸਸਤਾ ਪਲਾਨ 209 ਰੁਪਏ ਹੈ। ਇਸ ਦੀ ਵੈਧਤਾ 22 ਦਿਨਾਂ ਦੀ ਹੈ। ਇਸ ਵਿੱਚ ਯੂਜ਼ਰ ਨੂੰ 1 ਜੀਬੀ ਡੇਟਾ, ਅਨਲਿਮਟਿਡ ਕਾਲਿੰਗ ਅਤੇ ਡੇਲੀ ਐਸਐਮਐਸ ਪ੍ਦੀ ਸਹੂਲਤ ਮਿਲੇਗੀ। ਰੀਚਾਰਜ ਖਤਮ ਹੋਣ ਤੋਂ ਬਾਅਦ, ਤੁਹਾਨੂੰ ਇੱਕ ਹਫ਼ਤੇ ਲਈ ਇਨਕਮਿੰਗ ਕਾਲਾਂ ਦੀ ਸਹੂਲਤ ਵੀ ਮਿਲਦੀ ਹੈ। ਮਤਲਬ ਕਿ ਕੁੱਲ 29 ਦਿਨਾਂ ਤੱਕ ਤੁਹਾਡੇ ਸਿਮ ‘ਤੇ ਕਾਲਾਂ ਆਉਂਦੀਆਂ ਰਹਿਣਗੀਆਂ।
ਜੇਕਰ ਤੁਸੀਂ JioPhone ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ 91 ਰੁਪਏ ਦਾ ਰੀਚਾਰਜ ਪਲਾਨ ਲੈ ਸਕਦੇ ਹੋ। ਇਸ ਦੀ ਵੈਧਤਾ 28 ਦਿਨਾਂ ਦੀ ਹੈ। ਤੁਹਾਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਕੁੱਲ 3 GB ਡਾਟਾ ਮਿਲੇਗਾ। ਤੁਹਾਨੂੰ 50 SMS ਵੀ ਮਿਲਣਗੇ।
Vi ਦਾ ਸਭ ਤੋਂ ਸਸਤਾ ਰੀਚਾਰਜ ਪਲਾਨ: ਵੋਡਾਫੋਨ-ਆਈਡੀਆ (Vi) ਉਪਭੋਗਤਾਵਾਂ ਲਈ, ਸਿਮ ਨੂੰ ਐਕਟਿਵ ਰੱਖਣ ਲਈ ਸਭ ਤੋਂ ਸਸਤਾ ਅਤੇ ਵਧੀਆ ਰੀਚਾਰਜ ਪਲਾਨ 99 ਰੁਪਏ ਦਾ ਹੈ। ਇਸ ਪਲਾਨ ਦੀ ਵੈਧਤਾ 15 ਦਿਨਾਂ ਦੀ ਹੈ। ਇਸ ‘ਚ ਤੁਹਾਨੂੰ 99 ਰੁਪਏ ਦਾ ਟਾਕਟਾਈਮ, 1 ਜੀਬੀ ਡਾਟਾ ਅਤੇ ਲੋਕਲ-ਨੈਸ਼ਨਲ ਕਾਲਿੰਗ ਦੀ ਸਹੂਲਤ ਮਿਲੇਗੀ।