ਇਸ OTT ਉੱਤੇ ਰਲੀਜ਼ ਹੋਵੇਗੀ Stree 2, ਪਰ ਇਹ ਸ਼ਰਤ ਪੂਰੀ ਕਰਕੇ ਹੀ ਦੇਖ ਸਕੋਂਗੇ ਫਿਲਮ

ਅੱਜਕਲ੍ਹ OTT ਦਾ ਜ਼ਮਾਨਾ ਹੈ। ਇਸ ਨੇ ਸਿਨੇਮੇ ਦੇ ਬਰਾਬਰ ਆਪਣੀ ਥਾਂ ਬਣਾ ਲਈ ਹੈ। ਸਿਨੇਮਾ ਦੇਖਣ ਦਾ ਆਪਣਾ ਆਨੰਦ ਹੈ, ਇਸ ਲਈ ਸਿਨੇਮਾ ਕਲਚਰ ਖਤਮ ਨਹੀਂ ਹੋਇਆ ਪਰ OTT ਹੁਣ ਸਿਨੇਮੇ ਦੇ ਚੰਗੇ ਮਿੱਤਰ ਦੀ ਭੂਮਿਕਾ ਵੀ ਨਿਭਾ ਰਿਹਾ ਹੈ। ਅੱਜਕਲ੍ਹ ਬਹੁਤੀਆਂ ਫਿਲਮਾਂ ਪਹਿਲਾਂ ਸਿਨਮਾ ਘਰਾਂ ਵਿੱਚ ਰਿਲੀਜ਼ ਹੁੰਦੀਆਂ ਹਨ ਪਰ ਕੁਝ ਮਹੀਨਿਆਂ ਬਾਅਦ ਉਹ ਕਿਸੇ ਨਾ ਕਿਸੇ OTT ਪਲੇਟਫਾਰਮ ਉੱਤੇ ਉਪਲਬਧ ਕਰਵਾ ਦਿੱਤੀਆਂ ਜਾਂਦੀਆਂ ਹਨ।
ਅਜਿਹੀ ਹੀ ਖੁਸ਼ਖ਼ਬਰੀ ਹੁਣ 2018 ਦੀ ਬਲਾੱਕਬਾਸਟਰ ਹੌਰਰ-ਕਾਮੇਡੀ ਫਿਲਮ ‘Stree’ ਦੇ ਸੀਕਵਲ ‘Stree 2’ ਦੇ ਫੈਨਸ ਲਈ ਵੀ ਆ ਗਈ ਹੈ। ਫਿਲਮ ‘Stree 2’ ਹੁਣ OTT ਪਲੇਟਫਾਰਮ ਉੱਤੇ ਉਪਲਬਧ ਹੋ ਜਾਵੇਗੀ ਪਰ ਇਸ ਨੂੰ ਵੇਖਣ ਲਈ ਇੱਕ ਸ਼ਰਤ ਲਗਾਈ ਹੈ। ਆਓ ਤੁਹਾਨੂੰ ਦੱਸੀਏ ਕਿ ‘Stree 2’ ਫਿਲਮ ਹੁਣ ਕਿਹੜੇ OTT ਪਲੇਟਫਾਰਮ ਉੱਤੇ ਮੁਹੱਈਆ ਹੋਵੇਗੀ ਤੇ ਇਸ ਨੂੰ ਵੇਖਣ ਦੀ ਕੀ ਸ਼ਰਤ ਹੈ –
ਐਮਾਜ਼ਨ ਪਰਾਈਮ (Amazon Prime) ਉੱਤੇ ਦਿਖੇਗੀ Stree 2
ਓਟੀਟੀ ਪਲੇਟਫਾਰਮਾਂ ਦੀ ਸੂਚੀ ਵਿੱਚ ਚੋਟੀ ਦੇ ਓਟੀਟੀ ਐਮਾਜ਼ਨ ਪਰਾਈਮ ਵੀਡੀਓ (Amazon Prime Video) ਉੱਤੇ ‘Stree 2’ ਫ਼ਿਲਮ ਅਪਲੋਡ ਕਰ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਰਾਜਕੁਮਾਰ ਰਾਓ, ਸ਼ਰਧਾ ਕਪੂਰ, ਪੰਕਜ ਤ੍ਰਿਪਾਠੀ, ਅਭਿਸ਼ੇਕ ਬੈਨਰਜੀ ਅਤੇ ਅਪਾਰਸ਼ਕਤੀ ਖੁਰਾਣਾ ਜਿਹੀਆਂ ਬਾਲੀਵੁੱਡ ਦੀਆਂ ਸ਼ਖ਼ਸੀਅਤਾਂ ਨੂੰ ਪਰਦੇ ’ਤੇ ਪੇਸ਼ ਕਰਨ ਵਾਲੀ ‘Stree 2’ ਇੱਕ ਹੌਰਰ ਕਾਮੇਡੀ ਫ਼ਿਲਮ ਹੈ। ਇਸ ਦਾ ਪਹਿਲਾ ਭਾਗ 2018 ਵਿੱਚ ਰਿਲੀਜ਼ ਹੋਇਆ ਸੀ ਤੇ ਹੁਣ ਦੂਜਾ 2024 ਵਿੱਚ। ਦੋਨਾਂ ਹੀ ਫ਼ਿਲਮਾਂ ਨੂੰ ਸਿਨੇਮਾ ਘਰਾਂ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸੇ ਲਈ ਹੁਣ ਇੱਕ ਵੱਡੀ ਸ਼ਰਤ ਦੇ ਤਹਿਤ ਇਸ ਫ਼ਿਲਮ ਨੂੰ ਓਟੀਟੀ ਉੱਤੇ ਪੇਸ਼ ਕੀਤਾ ਗਿਆ ਹੈ।
‘Stree 2’ ਵੇਖਣ ਦੀ ਸ਼ਰਤ
‘Stree 2’ ਨੂੰ ਪਰਾਈਮ ਵੀਡੀਓ ਪਲੇਟਫਾਰਮ ਉੱਤੇ ₹349 ਦੇ ਕਿਰਾਏ ‘ਤੇ ਸਟ੍ਰੀਮ ਕੀਤਾ ਜਾ ਸਕਦਾ ਹੈ। ਜੇਕਰ ਦਰਸ਼ਕ ਇਸ ਨੂੰ ਘਰ ਬੈਠੇ ਦੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਹਿਲੀ ਵਾਰ ਪਲੇਅ ਬਟਨ ਦਬਾਉਣ ਤੋਂ ਲੈ ਕੇ 48 ਘੰਟੇ ਤੱਕ ਫ਼ਿਲਮ ਦੇਖਣ ਦਾ ਮੌਕਾ ਮਿਲੇਗਾ। ਪਰ ਚੰਗੀ ਗੱਲ ਇਹ ਹੈ ਕਿ ਖਰੀਦਣ ਦੇ 30 ਦਿਨਾਂ ਦੇ ਅੰਦਰ ਕਿਸੇ ਵੀ ਸਮੇਂ ਇਸ ਫ਼ਿਲਮ ਨੂੰ ਦੇਖਿਆ ਜਾ ਸਕੇਗਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦੁਸਹਿਰੇ ਦੇ ਸਮੇਂ ਯਾਨੀ 11 ਅਕਤੂਬਰ ਤੋਂ ਫ਼ਿਲਮ ਨੂੰ ਐਮਾਜ਼ਾਨ ਪ੍ਰਾਈਮ (Amazon Prime) ਉੱਤੇ ਸਬਸਕ੍ਰਿਪਸ਼ਨ ਨਾਲ ਹੀ ਸਟ੍ਰੀਮ ਕਰ ਦਿੱਤਾ ਜਾਵੇਗਾ। ਇਸ ਲਈ ਤੁਸੀਂ ਇੰਤਜ਼ਾਰ ਵੀ ਕਰ ਸਕਦੇ ਹੋ ਜਾਂ ਕੁਝ ਦੋਸਤ ਮਿਲਕੇ 349 ਵਿੱਚ ਇਸ ਕਮਾਲ ਦੀ ਹੌਰਰ ਕਾਮੇਡੀ ਦਾ ਆਨੰਦ ਅੱਜ ਹੀ ਮਾਣ ਸਕਦੇ ਹੋ।