ਪੈਰਿਸ ਓਲੰਪਿਕ ‘ਚ ਗੋਲਡ ਮੈਡਲ ਜਿੱਤਣ ਵਾਲੇ ਅਰਸ਼ਦ ਨਦੀਮ ਨੂੰ ਮਿਲੀ ਮੱਝ ਤੇ ਅਲਟੋ ਕਾਰ…

ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਪਾਕਿਸਤਾਨ ਵਿਚ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਅਰਸ਼ਦ ਹੁਣ ਪਾਕਿਸਤਾਨ ਦਾ ਹੀਰੋ ਬਣ ਗਿਆ ਹੈ।
ਪਾਕਿਸਤਾਨ ਨੂੰ ਓਲੰਪਿਕ ਵਿਚ 32 ਸਾਲਾਂ ਬਾਅਦ ਤਮਗਾ ਮਿਲਿਆ ਹੈ। ਸੋਨ ਤਗਮਾ ਜਿੱਤੇ ਨੂੰ 40 ਸਾਲ ਬੀਤ ਚੁੱਕੇ ਸਨ। ਅਰਸ਼ਦ ਨਦੀਮ ਨੇ ਹੁਣ ਇਸ ਸੋਕੇ ਨੂੰ ਖਤਮ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਰਸ਼ਦ ਨਦੀਮ ਨੂੰ ਲਗਾਤਾਰ ਇਨਾਮ ਮਿਲ ਰਹੇ ਹਨ। ਕਈ ਲੋਕਾਂ ਨੇ ਉਸ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਪਰ ਇਸ ਸਭ ਦੇ ਵਿਚਕਾਰ ਉਸ ਨੂੰ ਕੁਝ ਅਜੀਬ ਇਨਾਮ ਵੀ ਮਿਲ ਰਹੇ ਹਨ।
ਮੱਝ ਤੋਹਫ਼ੇ ਵਜੋਂ ਮਿਲੀ
ਅਰਸ਼ਦ ਨਦੀਮ ਨੂੰ ਉਸ ਦੇ ਸਹੁਰੇ ਨੇ ਇੱਕ ਮੱਝ ਭੇਟ ਕੀਤੀ ਸੀ। ਅਰਸ਼ਦ ਨਦੀਮ ਦੇ ਸਹੁਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਮੱਝ ਨੂੰ ਤੋਹਫੇ ਵਜੋਂ ਦੇਣਾ ਬਹੁਤ ਕੀਮਤੀ ਅਤੇ ਸਤਿਕਾਰਯੋਗ ਮੰਨਿਆ ਜਾਂਦਾ ਹੈ।
ਆਲਟੋ ਕਾਰ ਦੇਣ ਦਾ ਐਲਾਨ
ਪਾਕਿਸਤਾਨੀ-ਅਮਰੀਕੀ ਕਾਰੋਬਾਰੀ ਅਲੀ ਸ਼ੇਖਾਨੀ ਨੇ ਅਰਸ਼ਦ ਨੂੰ ਆਲਟੋ ਕਾਰ ਗਿਫਟ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਆਲਟੋ ਕਾਰ ਪਾਕਿਸਤਾਨ ਦੀਆਂ ਸਭ ਤੋਂ ਸਸਤੀਆਂ ਕਾਰਾਂ ਵਿੱਚੋਂ ਇੱਕ ਹੈ। ਇਸ ਐਲਾਨ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਆਲਟੋ ਕਾਰ ਦਾ ਆਕਾਰ ਛੋਟਾ ਹੈ, ਇਸ ਲਈ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅਰਸ਼ਦ ਨਦੀਮ ਇਸ ਕਾਰ ਵਿੱਚ ਫਿੱਟ ਨਹੀਂ ਹੋ ਸਕਣਗੇ।
ਪਾਕਿਸਤਾਨੀ-ਅਮਰੀਕੀ ਕਾਰੋਬਾਰੀ ਅਲੀ ਸ਼ੇਖਾਨੀ ਨੂੰ ਵੀ ਭਾਰਤ ‘ਚ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਭਾਰਤੀ ਪ੍ਰਸ਼ੰਸਕ ਨੇ ਕਾਰੋਬਾਰੀ ਦਾ ਮਜ਼ਾਕ ਉਡਾਉਂਦੇ ਹੋਏ ਲਿਖਿਆ ਕਿ ਇੱਥੇ ਲੋਕ ਕੈਬ ਵਿੱਚ ਵੀ ਆਲਟੋ ਕਾਰਾਂ ਦੀ ਬੁਕਿੰਗ ਨਹੀਂ ਕਰਦੇ ਹਨ। ਇਸ ਦੇ ਨਾਲ ਹੀ ਇਕ ਪ੍ਰਸ਼ੰਸਕ ਨੇ ਲਿਖਿਆ, ਬਿਹਤਰ ਹੋਵੇਗਾ ਜੇਕਰ ਤੁਸੀਂ ਮਹਿੰਦਰਾ ਸਕਾਰਪੀਓ ਦਿਓ।
ਨਦੀਮ ਨੂੰ ਹੁਣ ਤੱਕ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਗਵਰਨਰ ਸਰਦਾਰ ਸਲੀਮ ਹੈਦਰ ਖਾਨ ਨੇ ਨਦੀਮ ਲਈ 20 ਲੱਖ ਪਾਕਿਸਤਾਨੀ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਿੰਧ ਦੇ ਮੁੱਖ ਮੰਤਰੀ ਨੇ ਨਦੀਮ ਲਈ 5 ਕਰੋੜ ਪਾਕਿਸਤਾਨੀ ਰੁਪਏ ਦੇਣ ਦੀ ਗੱਲ ਵੀ ਕਹੀ ਹੈ। ਨਦੀਮ ਨੂੰ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ