disappearance of 100 ballot papers in panchayat elections Villagers raised questions on election hdb – News18 ਪੰਜਾਬੀ

ਅੰਮ੍ਰਿਤਸਰ ਦੇ ਪਿੰਡ ਕੋਟ ਰਜ਼ਾਦਾ ’ਚ ਕੁਝ ਬੇਲਟ ਪੇਪਰ ਗਾਇਬ ਹੋਣ ਨਾਲ ਵੋਟਿੰਗ ਪ੍ਰਕਿਰਿਆ ਰੋਕ ਦਿੱਤੀ ਗਈ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਚੋਣ ਅਮਲੇ ਅੱਗੇ ਮੰਗ ਰੱਖੀ ਕਿ ਬੈਲਟ ਪੇਪਰ ਪੂਰੇ ਕਰਨ ਉਪਰੰਤ ਹੀ ਵੋਟਿੰਗ ਦੁਬਾਰਾ ਸ਼ੁਰੂ ਕਰਨਗੇ।
ਇਹ ਵੀ ਪੜ੍ਹੇੋ:
ਮਾਨਸਾ ਦੇ ਪਿੰਡ ’ਚ ਪੰਚਾਇਤੀ ਚੋਣਾਂ ਰੱਦ… ਬੈਲਟ ਪੇਪਰ ’ਚ ਗੜਬੜੀ ਦੇ ਚੱਲਦਿਆਂ ਚੋਣ ਅਮਲੇ ਨੇ ਕੀਤੀ ਕਾਰਵਾਈ
ਉੱਧਰ ਇਸ ਮਾਮਲੇ ’ਚ ਗਾਇਬ ਬੈਲਟ ਪੇਪਰਾਂ ਸਬੰਧੀ ਜਾਣਕਾਰੀ ਐੱਸਡੀਐੱਮ ਰਵਿੰਦਰ ਸਿੰਘ ਨੂੰ ਭੇਜੀ ਜਾਵੇਗੀ। ਦੱਸ ਦੇਈਏ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਵੀ ਵੱਖ ਵੱਖ ਧਿਰਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਸਨ, ਹੁਣ ਵੋਟਿੰਗ ਪ੍ਰਕਿਰਿਆ ਮੌਕੇ ਵੀ ਵੋਟਰਾਂ ਅਤੇ ਉਮੀਦਵਾਰਾਂ ਵਲੋਂ ਧਾਂਦਲੀ ਕਰਨ ਦੇ ਆਰੋਪ ਲਗਾਏ ਜਾ ਰਹੇ ਹਨ।
ਪਿੰਡ ਵਾਲਿਆਂ ਦੇ ਦੱਸਣ ਅਨੁਸਾਰ ਕੁੱਲ 425 ਵੋਟਾਂ ’ਚੋਂ ਕਰੀਬ 100 ਵੋਟਾਂ ਬੈਲਟ ਪੇਪਰ ’ਚ ਘੱਟ ਸਨ। ਉੱਧਰ ਚੋਣ ਅਮਲੇ ’ਚ ਸ਼ਾਮਲ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਜਦੋਂ ਗਿਣਤੀ ਕੀਤੀ ਗਈ ਸੀ ਤਾਂ ਵੋਟਰ ਸੂਚੀ ਅਨੁਸਾਰ ਵੋਟਾਂ ਪੂਰੀਆਂ ਸਨ।ਹਾਲਾਂਕਿ ਕੁਝ ਸਮੇਂ ਬਾਅਦ ਉਮੀਦਵਾਰਾਂ ਨੂੰ ਸਤੁੰਸ਼ਟ ਕਰਨ ਤੋਂ ਬਾਅਦ ਵੋਟਾਂ ਦੁਬਾਰਾ ਪੈਣੀਆਂ ਸ਼ੁਰੂ ਹੋ ਗਈਆਂ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :