National
Earthquake- ਭੂਚਾਲ ਦੇ ਤੇਜ਼ ਝਟਕੇ, ਘਰੋਂ ਵਿਚੋਂ ਬਾਹਰ ਨਿਕਲੇ ਸਹਿਮੇ ਲੋਕ

ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.2 ਮਾਪੀ ਗਈ। ਇੰਸਟੀਚਿਊਟ ਆਫ ਸਿਸਮੋਲੋਜੀਕਲ ਰਿਸਰਚ (ISR) ਨੇ ਇਹ ਜਾਣਕਾਰੀ ਦਿੱਤੀ ਹੈ। ਇੰਸਟੀਚਿਊਟ ਆਫ ਸਿਸਮਲੋਜੀਕਲ ਰਿਸਰਚ (ISR) ਨੇ ਕਿਹਾ ਕਿ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ 3.2 ਤੀਬਰਤਾ ਦਾ ਭੂਚਾਲ ਆਇਆ। ਡਰਦੇ ਮਾਰੇ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਏ।
ਇਸ਼ਤਿਹਾਰਬਾਜ਼ੀ
ਗਾਂਧੀਨਗਰ ਸਥਿਤ ਆਈਐਸਆਰ ਦੇ ਅਨੁਸਾਰ ਭੂਚਾਲ ਸਵੇਰੇ 10.24 ਵਜੇ ਰਿਕਾਰਡ ਕੀਤਾ ਗਿਆ, ਇਸ ਦਾ ਕੇਂਦਰ ਭਚਾਊ ਤੋਂ 23 ਕਿਲੋਮੀਟਰ ਉੱਤਰ-ਉੱਤਰ ਪੂਰਬ (ਐਨਐਨਈ) ਵਿੱਚ ਸਥਿਤ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
- First Published :