2025 ਵਿੱਚ BSNL ਵੀ ਦੇਵੇਗਾ 5G ਸੇਵਾਵਾਂ, ਕੇਂਦਰੀ ਦੂਰਸੰਚਾਰ ਮੰਤਰੀ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਡਿਟੇਲ

ਸਰਕਾਰੀ ਕੰਪਨੀ BSNL ਤੇਜ਼ੀ ਨਾਲ ਆਪਣੇ ਨੈੱਟਵਰਕ ਨੂੰ 4G ਅਤੇ 5G ‘ਚ ਤਬਦੀਲ ਕਰ ਰਹੀ ਹੈ। ਗਾਹਕ ਵੀ BSNL ਦੀ 5G ਸੇਵਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੇਂਦਰੀ ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਕੰਪਨੀ ਅਗਲੇ ਸਾਲ ਮਈ ਤੱਕ ਇੱਕ ਲੱਖ ਬੇਸ ਸਟੇਸ਼ਨਾਂ ਰਾਹੀਂ ਸਵਦੇਸ਼ੀ ਤੌਰ ‘ਤੇ ਵਿਕਸਤ 4G ਤਕਨਾਲੋਜੀ ਨੂੰ ਲਾਗੂ ਕਰਨ ਦਾ ਕੰਮ ਪੂਰਾ ਕਰੇਗੀ। ਇਸ ਤੋਂ ਬਾਅਦ BSNL ਦੀਆਂ 5G ਸੇਵਾਵਾਂ (BSNL 5G) ਜੂਨ 2025 ਤੱਕ ਸ਼ੁਰੂ ਹੋ ਜਾਣਗੀਆਂ। ਸਿੰਧੀਆ ਨੇ ਕਿਹਾ ਕਿ “ਅਸੀਂ ਆਪਣਾ 4G ਨੈੱਟਵਰਕ ਸ਼ੁਰੂ ਕਰਨ ਜਾ ਰਹੇ ਹਾਂ, ਜੋ ਜੂਨ 2025 ਤੱਕ 5G ‘ਤੇ ਚਲੇ ਜਾਵੇਗਾ। ਅਜਿਹਾ ਕਰਨ ਵਾਲਾ ਅਸੀਂ ਦੁਨੀਆ ਦਾ ਛੇਵਾਂ ਦੇਸ਼ ਹੋਵਾਂਗੇ।”
ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਪ੍ਰੋਗਰਾਮ ਵਿਚ ਸਿੰਧੀਆ ਨੇ ਕਿਹਾ ਕਿ ਭਾਰਤ 4G ਵਿੱਚ ਦੁਨੀਆ ਦੇ ਨਕਸ਼ੇ ਕਦਮਾਂ ‘ਤੇ ਚੱਲਿਆ ਹੈ ਅਤੇ 5G ਵਿੱਚ ਦੁਨੀਆ ਦੇ ਨਾਲ ਚੱਲ ਰਿਹਾ ਹੈ। ਭਾਰਤ 6G ਤਕਨੀਕ ਵਿੱਚ ਦੁਨੀਆ ਦੀ ਅਗਵਾਈ ਕਰੇਗਾ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਨ.ਐੱਲ. ਕਿਸੇ ਹੋਰ ਕੰਪਨੀ ਦੇ ਉਪਕਰਨਾਂ ਦੀ ਵਰਤੋਂ ਨਹੀਂ ਕਰੇਗੀ। “ਸਾਡੇ ਕੋਲ ਇੱਕ ਕੋਰ ਅਤੇ ਇੱਕ ਰੇਡੀਓ ਐਕਸੈਸ ਨੈੱਟਵਰਕ ਹੈ, ਜੋ ਪੂਰੀ ਤਰ੍ਹਾਂ ਕਾਰਜਸ਼ੀਲ ਹੈ।”
BSNL ਕਰ ਰਿਹਾ ਹੈ ਘਰੇਲੂ 4G ਤਕਨੀਕ ਦੀ ਵਰਤੋਂ ਮਨੀਕੰਟਰੋਲ ਦੀ ਇੱਕ ਰਿਪੋਰਟ ਦੇ ਅਨੁਸਾਰ, BSNL C-DOT ਅਤੇ TCS ਦੇ ਸਹਿਯੋਗ ਨਾਲ ਵਿਕਸਤ 4G ਤਕਨਾਲੋਜੀ ਦੀ ਵਰਤੋਂ ਕਰ ਰਿਹਾ ਹੈ। ਸਿੰਧੀਆ ਨੇ ਕਿਹਾ ਕਿ ਭਾਰਤ ਨੇ 22 ਮਹੀਨਿਆਂ ਵਿੱਚ 4.5 ਲੱਖ ਟਾਵਰਾਂ ਦੀ ਸਥਾਪਨਾ ਨਾਲ ਦੁਨੀਆ ਵਿੱਚ ਸਭ ਤੋਂ ਤੇਜ਼ 4G ਤੋਂ 5G ਤਕਨਾਲੋਜੀ ਨੂੰ ਲਾਗੂ ਕੀਤਾ ਹੈ। ਇਹ ਸੇਵਾ ਦੇਸ਼ ਦੀ 80 ਫੀਸਦੀ ਆਬਾਦੀ ਲਈ ਉਪਲਬਧ ਹੈ। ਉਨ੍ਹਾਂ ਕਿਹਾ ਕਿ BSNL 5G ਸੇਵਾਵਾਂ ਦੀ ਸ਼ੁਰੂਆਤ ਲਈ ਮੌਜੂਦਾ ਸਾਈਟਾਂ ਨੂੰ ਥੋੜ੍ਹਾ ਬਦਲਿਆ ਜਾਵੇਗਾ ਅਤੇ ਉਨ੍ਹਾਂ ਦੇ ਸਾਫਟਵੇਅਰ ਨੂੰ ਅਪਗ੍ਰੇਡ ਕੀਤਾ ਜਾਵੇਗਾ।
ਇੱਕ ਚੌਥਾਈ ਗਾਹਕਾਂ ਨੂੰ ਹਾਸਿਲ ਕਰਨ ਦਾ ਟੀਚਾ BSNL ਨੇ ਸਾਲ 2025 ਦੇ ਅੰਤ ਤੱਕ ਕੁੱਲ ਮੋਬਾਈਲ ਗਾਹਕਾਂ ਦਾ 25% ਜੋੜਨ ਦਾ ਟੀਚਾ ਰੱਖਿਆ ਹੈ। BSNL ਨੇ 6 ਅਗਸਤ ਨੂੰ ਘੋਸ਼ਣਾ ਕੀਤੀ ਸੀ ਕਿ ਉਹ 4G ਅਤੇ 5G ‘ਤੇ ਕੰਮ ਕਰਨ ਵਾਲੇ ‘ਓਵਰ-ਦੀ-ਏਅਰ’ (OTA) ਅਤੇ ਯੂਨੀਵਰਸਲ ਸਿਮ (USIM) ਪਲੇਟਫਾਰਮ ਪੇਸ਼ ਕਰੇਗੀ। ਇਨ੍ਹਾਂ ਦੋਵਾਂ ਸੇਵਾਵਾਂ ਦੇ ਨਾਲ, ਗਾਹਕ ਭੂਗੋਲਿਕ ਪਾਬੰਦੀਆਂ ਦੇ ਬਿਨਾਂ ਆਪਣਾ ਮੋਬਾਈਲ ਨੰਬਰ ਚੁਣਨ ਦੇ ਨਾਲ-ਨਾਲ ਸਿਮ ਨੂੰ ਬਦਲਣ ਦੇ ਯੋਗ ਹੋਣਗੇ।
- First Published :