ਹੋਟਲ ਦੇ ਕਮਰੇ ‘ਚ ਸਨ ਗਰਲਫ੍ਰੈਂਡ ਤੇ ਬੁਆਏਫ੍ਰੈਂਡ, ਨੌਜਵਾਨ ਦੀ ਸੱਚਾਈ ਜਾਣ ਸਦਮੇ ‘ਚ ਆ ਗਈ ਕੁੜੀ, ਫੇਰ ਜੋ ਹੋਇਆ ਪੁਲਸ ਵੀ ਹੈਰਾਨ

ਰਾਜਸਥਾਨ ਦੇ ਜੈਪੁਰ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ 17 ਸਾਲ ਦੀ ਲੜਕੀ ਦਾ ਬੁਆਏਫ੍ਰੈਂਡ ਇਮਤਿਹਾਨ ਦੇਣ ਆਇਆ ਸੀ। ਦੋਵੇਂ ਮਿਲਣ ਲਈ ਹੋਟਲ ਦੇ ਕਮਰੇ ‘ਚ ਪਹੁੰਚੇ। ਜਿੱਥੇ ਨੌਜਵਾਨ ਨੇ ਲੜਕੀ ਨੂੰ ਅਜਿਹੀ ਗੱਲ ਦੱਸੀ ਕਿ ਸੁਣ ਕੇ ਲੜਕੀ ਸਦਮੇ ਵਿਚ ਚਲੇ ਗਈ। ਨੌਜਵਾਨ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਨਹੀਂ ਕਰ ਸਕਦਾ ਕਿਉਂਕਿ ਉਸ ਦੇ ਪਰਿਵਾਰ ਨੇ ਉਸ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਹੈ। ਕੁੜੀ ਨੇ ਕਿਹਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਇਸ ਤੋਂ ਬਾਅਦ ਕੁੜੀ ਮੈਟਰੋ ਸਟੇਸ਼ਨ ਦੇ ਕੋਲ ਬੇਹੋਸ਼ੀ ਦੀ ਹਾਲਤ ‘ਚ ਮਿਲੀ।
ਜੈਪੁਰ ‘ਚ ਰਹਿ ਕੇ NEET ਦੀ ਕੋਚਿੰਗ ਕਰ ਰਹੀ ਨਾਬਾਲਿਗ ਲੜਕੀ ਨੂੰ ਮੁੰਡੇ ਨੇ ਪਿਆਰ ਦੇ ਜਾਲ ‘ਚ ਫਸਾ ਲਿਆ। ਵਿਆਹ ਦੇ ਬਹਾਨੇ ਉਸ ਨਾਲ ਕਈ ਵਾਰ ਸਬੰਧ ਬਣਾਏ। ਪਰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਨੇ ਮੈਟਰੋ ਸਟੇਸ਼ਨ ਨੇੜੇ ਜਾ ਕੇ ਛਾਲ ਮਾਰ ਦਿੱਤੀ। ਲੋਕਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਪਾਇਆ। ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੈਟਰੋ ਸਟੇਸ਼ਨ ਪੁਲਸ ਨੇ ਇਕ ਨੌਜਵਾਨ ਕੁਨਾਲ ਮੀਨਾ ਨੂੰ ਗ੍ਰਿਫਤਾਰ ਕੀਤਾ ਹੈ।
ਮੈਟਰੋ ਥਾਣਾ ਇੰਚਾਰਜ ਅਜੈਕਾਂਤ ਰਤੂਰੀ ਨੇ ਦੱਸਿਆ ਕਿ ਪੀੜਤਾ ਦੇ ਪਿਤਾ ਵੱਲੋਂ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਜਿਸ ਵਿੱਚ ਇਲਜ਼ਾਮ ਸੀ ਕਿ ਹੋਟਲ ਵਿੱਚ ਉਸਦੀ ਧੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਕਤਲ ਕਰਨ ਦੀ ਨੀਅਤ ਨਾਲ ਮੈਟਰੋ ਸਟੇਸ਼ਨ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ। 12ਵੀਂ ਪਾਸ ਕਰਨ ਤੋਂ ਬਾਅਦ ਪੀੜਤਾ ਜੈਪੁਰ ‘ਚ ਰਹਿ ਕੇ NEET ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ।
ਇਸ ਦੇ ਨਾਲ ਹੀ ਦੋਸ਼ੀ ਕੁਨਾਲ ਮੀਨਾ ਵੀ ਜੋਧਪੁਰ ‘ਚ ਸਰਕਾਰੀ ਨੌਕਰੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ। 25 ਅਗਸਤ ਨੂੰ ਉਹ ਪ੍ਰੀਖਿਆ ਦੇਣ ਲਈ ਜੈਪੁਰ ਆਇਆ ਸੀ। ਫਿਰ ਉਹ ਕੁੜੀ ਨੂੰ ਮਹੇਸ਼ ਨਗਰ ਇਲਾਕੇ ਦੇ ਇੱਕ ਹੋਟਲ ਵਿੱਚ ਲੈ ਗਿਆ। ਉਥੇ ਉਸ ਨਾਲ ਸਬੰਧ ਬਣਾਏ। ਫਿਰ ਵਾਪਸ ਜੋਧਪੁਰ ਪਰਤ ਗਿਆ।
ਥਾਣਾ ਇੰਚਾਰਜ ਅਜੈਕਾਂਤ ਅਨੁਸਾਰ ਮੁਲਜ਼ਮ ਕੁਨਾਲ ਮੀਨਾ ਇਕ ਵਾਰ ਫੇਰ 27 ਸਤੰਬਰ ਨੂੰ ਪ੍ਰੀਖਿਆ ਦੇਣ ਲਈ ਜੋਧਪੁਰ ਤੋਂ ਜੈਪੁਰ ਆਇਆ ਸੀ। ਇੱਥੇ ਕੁਣਾਲ ਨੇ ਪੀੜਤਾ ਨੂੰ ਫੋਨ ਕਰਕੇ ਨਿਊ ਆਤਿਸ਼ ਮਾਰਕੀਟ ਬੁਲਾਇਆ। ਮੁਲਜ਼ਮ ਨੇ ਪੀੜਤਾ ਨੂੰ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਿਤੇ ਹੋਰ ਮੰਗਣੀ ਕਰਵਾ ਦਿੱਤੀ ਹੈ। ਅਜਿਹੇ ‘ਚ ਉਹ ਉਸ ਨਾਲ ਹੋਰ ਗੱਲ ਨਹੀਂ ਕਰ ਸਕਦਾ। ਮੁਲਜ਼ਮ ਨੇ ਲੜਕੀ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਜਾਣ ਲਈ ਕਿਹਾ। ਇਸ ਤੋਂ ਬਾਅਦ ਉਹ ਪ੍ਰੀਖਿਆ ਦੇਣ ਚਲਾ ਗਿਆ।
- First Published :