ਕੈਨੇਡਾ ਦੇ ਬੇਤੁਕੇ ਦੋਸ਼- ਲਾਰੈਂਸ ਬਿਸ਼ਨੋਈ ਦੀ ਮਦਦ ਨਾਲ ਖਾਲਿਸਤਾਨੀਆਂ ਨੂੰ ਮਰਵਾ ਰਿਹੈ ਭਾਰਤ…

ਕੈਨੇਡਾ ਸਰਕਾਰ ਨੇ ਇਕ ਵਾਰ ਫਿਰ ਭਾਰਤ ਉਤੇ ਗੰਭੀਰ ਦੋਸ਼ ਲਾਏ ਹਨ। ਜਸਟਿਨ ਟਰੂਡੋ ਸਰਕਾਰ ਕੂਟਨੀਤਕ ਸਬੰਧਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰ ਰਹੀ ਹੈ ਅਤੇ ਬੇਤੁਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਕੈਨੇਡਾ ਨੇ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਹੋਰ ਭਾਰਤੀ ਡਿਪਲੋਮੈਟਾਂ ‘ਤੇ 2023 ‘ਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।
ਭਾਰਤ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਇਸ ਨੂੰ ਬੇਤੁਕਾ ਦੱਸਿਆ। ਹੁਣ ਕੈਨੇਡਾ ਨੇ ਲਾਰੈਂਸ ਗੈਂਗ ਦਾ ਸਹਾਰਾ ਲੈ ਲਿਆ। ਦਰਅਸਲ, ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਭਾਰਤ ਨੇ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ। ਭਾਰਤ ਨੇ ਨਿੱਝਰ ਕਤਲ ਕੇਸ ਵਿੱਚ ਆਪਣੇ ਦੋਸ਼ਾਂ ਬਾਰੇ ਕੈਨੇਡਾ ਤੋਂ ਵਾਰ-ਵਾਰ ਸਬੂਤ ਮੰਗੇ ਹਨ। ਪਰ ਕੈਨੇਡਾ ਨੇ ਅਜੇ ਤੱਕ ਸਬੂਤ ਨਹੀਂ ਦਿੱਤੇ ਹਨ। ਹੁਣ ਕੈਨੇਡਾ ਸਰਕਾਰ ਨੇ ਭਾਰਤ-ਕੈਨੇਡਾ ਵਿਵਾਦ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਸ਼ਾਮਲ ਕਰ ਲਿਆ। ਜੀ ਹਾਂ, ਦੁਨੀਆ ਦਾ ਇੰਨਾ ਵੱਡਾ ਅਤੇ ਤਾਕਤਵਰ ਦੇਸ਼ ਵੀ ਲਾਰੈਂਸ ਬਿਸ਼ਨੋਈ ਗੈਂਗ ਤੋਂ ਡਰ ਗਿਆ ਹੈ। ਕੈਨੇਡੀਅਨ ਸਰਕਾਰ ਦਾ ਸ਼ਰਮਨਾਕ ਕਬੂਲਨਾਮਾ ਸਾਹਮਣੇ ਆਇਆ ਹੈ। ਉਸ ਦਾ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਉਨ੍ਹਾਂ ਦੇ ‘ਨੱਕ ਵਿਚ ਦਮ’ ਕਰ ਦਿੱਤਾ ਹੈ।
ਕੈਨੇਡਾ ਨੇ ਹੁਣ ਬਿਸ਼ਨੋਈ ਗੈਂਗ ਦਾ ਨਾਂ ਲਿਆ
ਭਾਰਤ ਨੇ ਕੈਨੇਡਾ ਤੋਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾਏ ਜਾਣ ਤੋਂ ਥੋੜ੍ਹੀ ਦੇਰ ਬਾਅਦ, ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੇ ਨਵੀਂ ਦਿੱਲੀ ਉਤੇ ਉਸ ਦੀ ਧਰਤੀ ‘ਤੇ ‘ਗੰਭੀਰ ਅਪਰਾਧਿਕ ਗਤੀਵਿਧੀਆਂ’ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਓਟਵਾ ਵਿਚ ਭਾਰਤ ਸਰਕਾਰ ਦੇ ‘ਏਜੰਟ’ ਕਥਿਤ ਤੌਰ ਉਤੇ ਖਾਲਿਸਤਾਨੀ ਤੱਤਾਂ ਨੂੰ ਨਿਸ਼ਾਨਾ ਬਣਾਉਣ ਲਈ ਲਾਰੈਂਸ ਬਿਸ਼ਨੋਈ ਗੈਂਗ ਨਾਲ ਕੰਮ ਕਰ ਰਹੇ ਹਨ। ਇਹ ਦੋਸ਼ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦੀ ਕਥਿਤ ਤੌਰ ਉਤੇ ਜ਼ਿੰਮੇਵਾਰੀ ਲਈ ਹੈ।
ਪੁਰਾਣੇ ਇਲਜ਼ਾਮਾਂ ਲਈ ‘ਬਿਸ਼ਨੋਈ ਗੈਂਗ’ ਦਾ ਸਹਾਰਾ
ਇਹ ਪੁੱਛੇ ਜਾਣ ‘ਤੇ ਕਿ ਕੀ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਭਾਰਤੀ ਏਜੰਟਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਇਸ ਸਬੰਧੀ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਬ੍ਰਿਗੇਟ ਗੌਵਿਨ ਨੇ ਕਥਿਤ ਦਾਅਵਾ ਕੀਤਾ ਕਿ ਭਾਰਤੀ ਏਜੰਟ ਲਾਰੈਂਸ ਬਿਸ਼ਨੋਈ ਗਰੋਹ ਨਾਲ ਕੰਮ ਕਰਦਾ ਹੈ। ਕੈਨੇਡਾ ਨੇ ਦੋਸ਼ਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਲਿਆ ਹੈ ਅਤੇ ਕਿਹਾ ਹੈ ਕਿ ਕੈਨੇਡਾ ਵਿੱਚ ਮੌਜੂਦ ਭਾਰਤੀ ਏਜੰਟ ਲਾਰੈਂਸ ਬਿਸ਼ਨੋਈ ਗੈਂਗ ਨਾਲ ਮਿਲ ਕੇ ਖਾਲਿਸਤਾਨ ਸਮਰਥਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪਰ ਕੈਨੇਡਾ ਕੋਲ ਇਸ ਦਾ ਕੋਈ ਸਬੂਤ ਵੀ ਨਹੀਂ ਹੈ।
ਕੈਨੇਡੀਅਨ ਪੁਲਿਸ ਨੇ ਕੀ ਕਿਹਾ?
ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਦੇ ਅਸਿਸਟੈਂਟ ਕਮਿਸ਼ਨਰ ਬ੍ਰਿਜਿਟ ਗੌਵਿਨ ਨੇ ਕਿਹਾ ਹੈ, ‘ਇਹ (ਭਾਰਤ) ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਿਹਾ ਹੈ, ਪਰ ਉਹ ਕੈਨੇਡਾ ਵਿੱਚ ਖਾਸ ਤੌਰ ‘ਤੇ ਖਾਲਿਸਤਾਨ ਪੱਖੀ ਤੱਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ… ਅਸੀਂ ਆਰਸੀਐਮਪੀ ਨੂੰ ਦੱਸਿਆ ਹੈ ਕਿ ਕੀ ਕੀਤਾ ਗਿਆ ਹੈ। ਸੀਪੀਆਈ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਂਦਾ ਹੈ ਕਿ ਉਹ ਸੰਗਠਿਤ ਅਪਰਾਧ ਤੱਤਾਂ ਦੀ ਵਰਤੋਂ ਕਰਦੇ ਹਨ। ਖਾਸ ਤੌਰ ‘ਤੇ, ਇੱਕ ਸੰਗਠਿਤ ਅਪਰਾਧ ਗਰੋਹ – ਬਿਸ਼ਨੋਈ ਗੈਂਗ – ਨੇ ਜਨਤਕ ਤੌਰ ‘ਤੇ ਇਸ ਦੀ ਜ਼ਿੰਮੇਵਾਰੀ ਲਈ ਹੈ। ਸਾਡਾ ਮੰਨਣਾ ਹੈ ਕਿ ਇਹ ਗਿਰੋਹ ਭਾਰਤ ਸਰਕਾਰ ਦੇ ਏਜੰਟਾਂ ਨਾਲ ਜੁੜਿਆ ਹੋਇਆ ਹੈ।