Shiromani Akali Dal delegation met SSP the demand letter submitted regarding Panchayat elections hdb – News18 ਪੰਜਾਬੀ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵਫਦ ਪੰਚਾਇਤੀ ਚੋਣਾਂ ਦੇ ਸਬੰਧ ’ਚ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਨੂੰ ਮਿਲਿਆ। ਇਸ ਮੌਕੇ ਉਹਨਾਂ ਗਿੱਦੜਬਾਹਾ ਦੇ ਪਿੰਡਾਂ ਵਿੱਚ ਨਾਮਜਦਗੀ ਨਾਲ ਸਬੰਧਿਤ ਹੋੲਈ ਧਾਂਦਲੀ ਵਿਚ ਸ਼ਾਮਿਲ ਅਧਿਕਾਰੀਆਂ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ:
ਖ਼ਰਾਬ ਕਾਰ ਨੂੰ ਟੋਅ ਕਰਦੇ ਸਮੇਂ ਹਾਦਸਾ… ਕਾਰ ਚਾਲਕ ਅਤੇ ਟੋਅ ਵੈਨ ਚਾਲਕ ਦੋਹਾਂ ਦੀ ਥਾਂਏ ਮੌਤ
ਅਕਾਲੀ ਆਗੂਆ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋੰ 20 ਪਿੰਡਾਂ ਵਿਚ ਪੰਚਾਇਤ ਚੋਣਾਂ ਰੱਦ ਕਰਨ ਸਬੰਧੀ ਜੋ ਪੱਤਰ ਜਾਰੀ ਕੀਤਾ ਗਿਆ ਉਸ ਵਿਚ ਇਹ ਸਾਫ ਵਰਨਣ ਹੈ ਕਿ ਨਾਮਜਦਗੀ ਭਰਨ ਅਤੇ ਵਾਪਸੀ ਵਾਲੇ ਕਾਗਜਾਂ ਦੇ ਦਸਤਖਤ ਵਿਚ ਫਰਕ ਹੈ। ਇਸ ਤਰ੍ਹਾ ਧੋਖਾ ਕੀਤਾ ਗਿਆ। ਇਹਨਾਂ ਮੁਲਾਜਮਾਂ ਤੇ ਬਣਦੀ ਧਾਰਾ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ।
ਉਧਰ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਆਗੂ ਬੰਟੀ ਰੋਮਾਣਾ ਇਸ ਗੱਲ ਦੀ ਵੀ ਸਫਾਈ ਦੇ ਗਏ ਕਿ ਤਨਖਾਹੀਆ ਐਲਾਨੇ ਜਾਣ ਤੋਂ ਬਾਦ ਰਾਜਸੀ ਸਰਗਰਮੀਆਂ ਤੋੰ ਦੂਰ ਹੋਏ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਬਾਹਾ ਧਰਨੇ ‘ਚ ਕਿਊ ਸ਼ਮੂਲੀਅਤ ਕਰਨੀ ਪਈ। ਦਸ ਦੇਈਏ ਕਿ ਸੁਧਾਰ ਲਹਿਰ ਦੇ ਆਗੂ ਸੁਖਬੀਰ ਸਿੰਘ ਬਾਦਲ ਦੀ ਗਿੱਦੜਬਾਹਾ ਧਰਨੇ ‘ਚ ਸ਼ਮੂਲੀਅਤ ਤੇ ਲਗਾਤਾਰ ਸਵਾਲ ਚੁੱਕ ਰਹੇ ਸਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :