Accident while towing damaged car Both car driver and tow van driver died on the spot hdb – News18 ਪੰਜਾਬੀ

ਫਤਿਹਗੜ੍ਹ ਸਾਹਿਬ ਤੋਂ ਰਾਜਪੁਰਾ ਹਾਈਵੇਅ ’ਤੇ ਖ਼ਰਾਬ ਕਾਰ ਦੇ ਚਾਲਕ ਅਤੇ ਟੋਅ ਕਰਨ ਵਾਲੇ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਰਾਹੁਲ ਵਰਮਾ ਅਤੇ ਟੋਅ ਵੈਨ ਦਾ ਚਾਲਕ ਦਰਸ਼ਨ ਸਿੰਘ ਜਿਨਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਦਰੜ ਗਈ ਦੋਹਾਂ ਦੀ ਥਾਂਈ ਮੌਤ ਹੋ ਗਈ। ਦਰਅਸਲ ਕਾਰ ਚਾਲਕ ਰਾਹੁਲ ਵਰਮਾ ਦੀ ਕਾਰ ਰਸਤੇ ਵਿੱਚ ਹੀ ਖਰਾਬ ਹੋ ਜਾਂਦੀ ਹੈ ਜਿਸਨੂੰ ਟੋਅ ਕਰਾਉਣ ਦੇ ਲਈ ਉਸਨੇ ਟੋਅ ਵੈਨ ਨੂੰ ਸੱਦਿਆ।
ਇਹ ਵੀ ਪੜ੍ਹੋ:
ਕੁਲ੍ਹੜ ਪੀਜ਼ਾ ਵਾਲੇ ਕਪਲ ਨੂੰ 4 ਦਿਨ ਦਾ ਅਲਟੀਮੇਟਮ… ਨਿਹੰਗ ਸਿੰਘ ਨੇ ਦੱਸਿਆ ਕੀ ਹੋਵੇਗਾ ਅਗਲਾ ਕਦਮ
ਜਦੋਂ ਕਾਰ ਨੂੰ ਟੋਅ ਕੀਤਾ ਜਾ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਦੋਵਾਂ ਨੂੰ ਹੀ ਦਰੜ ਗਿਆ ਅਤੇ ਇਹ ਭਿਆਨਕ ਹਾਦਸਾ ਸਰਹਿੰਦ ਦੇ ਚਾਵਲਾ ਚੌਂਕ ਤੋਂ ਮਾਧੋਪੁਰ ਚੌਂਕ ਦੇ ਵਿਚਕਾਰ ਮੇਨ ਹਾਈਵੇਅ ਤੇ ਵਾਪਰਿਆ । ਇਸ ਮੌਕੇ ਥਾਣਾ ਸਰਹਿੰਦ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਧੋਪੁਰ ਚੌਂਕ ਵਿਚਾਲੇ ਮੇਨ ਹਾਈਵੇਅ ਤੇ ਰਾਹੁਲ ਵਰਮਾ ਦੀ ਕਾਰ ਖਰਾਬ ਹੋ ਗਈ ਅਤੇ ਉਸਨੂੰ ਟੋਅ ਵੈਨ ਦੀ ਜ਼ਰੂਰਤ ਸੀ ਜਿਸ ਤੇ ਦਰਸ਼ਨ ਸਿੰਘ ਟੋਅ ਵੈਨ ਲੈ ਕੇ ਮੌਕੇ ’ਤੇ ਪੁੱਜਿਆ।
ਇਸੇ ਦੌਰਾਨ ਪਿੱਛੋਂ ਆਈ ਕਾਰ ਨੇ ਦਰਸ਼ਨ ਸਿੰਘ ਅਤੇ ਰਾਹੁਲ ਵਰਮਾ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਫਇਲਹਾਲ ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਦਾ ਨਾਮ ਸਚਿਨ ਹੈ ਜੋ ਰਾਜਪੁਰਾ ਦਾ ਰਹਿਣ ਵਾਲਾ ਹੈ ਜਿਸ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :