ਮਾਂ ਦੇ ਅੰਤਿਮ ਸੰਸਕਾਰ ਤੋਂ ਤੁਰੰਤ ਬਾਅਦ ਸ਼ੂਟਿੰਗ ‘ਤੇ ਪਰਤੇ ਰਾਜ ਕੁਮਾਰ ਰਾਓ, ਸੈੱਟ ‘ਤੇ ਫੁੱਟ-ਫੁੱਟ ਰੋਏ ਸੀ ਅਦਾਕਾਰ

ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ ‘ਵਿੱਕੀ ਔਰ ਵਿੱਦਿਆ ਕਾ ਵੋਹ ਵੀਡੀਓ’ ਹਾਲ ਹੀ ‘ਚ ਰਿਲੀਜ਼ ਹੋਈ ਹੈ। 90 ਦੇ ਦਹਾਕੇ ਦੇ ਦੌਰ ‘ਤੇ ਆਧਾਰਿਤ ਇਹ ਫਿਲਮ ਬਿਲਕੁਲ ਵੱਖਰੀ ਹੈ। ਬਾਲੀਵੁੱਡ ‘ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਮਸ਼ਹੂਰ ਰਾਜਕੁਮਾਰ ਰਾਓ ਨੇ ਆਪਣੇ ਹਾਲ ਹੀ ‘ਚ ਇੰਟਰਵਿਊ ‘ਚ ਉਸ ਫਿਲਮ ਬਾਰੇ ਗੱਲ ਕੀਤੀ ਜਿਸ ਦੀ ਸ਼ੂਟਿੰਗ ਕਰਨਾ ਉਨ੍ਹਾਂ ਲਈ ਸਭ ਤੋਂ ਮੁਸ਼ਕਲ ਸੀ। ਇਸ ਫਿਲਮ ਦੇ ਸੈੱਟ ‘ਤੇ ਉਨ੍ਹਾਂ ਨੂੰ ਅਜਿਹੀ ਖਬਰ ਮਿਲੀ ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਏ। ਉਨ੍ਹਾਂ ਨੂੰ ਲੱਗਾ ਜਿਵੇਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ।
ਸਮਦੀਸ਼ ਭਾਟੀਆ ਦੇ ਸ਼ੋਅ ‘ਮੌਜ ਮਸਤੀ’ ਦੇ ਦੌਰਾਨ, ਰਾਜਕੁਮਾਰ ਰਾਓ ਨੇ ਆਪਣੇ ਕਰੀਅਰ ਦੇ ਸਭ ਤੋਂ ਮੁਸ਼ਕਲ ਫਿਲਮ ਅਤੇ ਸਭ ਤੋਂ ਮੁਸ਼ਕਲ ਦੌਰ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਹ ਖਬਰ ਉਨ੍ਹਾਂ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਉਸ ਸਮੇਂ ਦੀ ਗਰਲਫਰੈਂਡ ਅਤੇ ਹੁਣ ਪਤਨੀ ਪਤਰਾਲੇਖਾ ਨੇ ਦਿੱਤੀ ਸੀ। ਉਨ੍ਹਾਂ ਨੇ ਕਿਹਾ, ‘ਮੈਂ ਸੈੱਟ ‘ਤੇ ਵਾਪਸ ਗਿਆ ਅਤੇ ਮਹਿਸੂਸ ਕੀਤਾ ਕਿ ਮੈਂ ਸੰਭਾਲ ਸਕਦਾ ਹਾਂ। ਮੈਂ ਸੋਚਿਆ ਕਿ ਮੈਂ ਮਜ਼ਬੂਤ ਹਾਂ, ਪਰ ਮੈਂ ਅਜਿਹਾ ਨਹੀਂ ਕਰ ਸਕਿਆ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਹ ਸੈੱਟ ‘ਤੇ ਪਹੁੰਚਿਆ, ਪਰ ਸ਼ੂਟ ਨਹੀਂ ਕਰ ਪਾ ਰਹੇ ਸਨ। ਉਹ ਸਾਰਿਆਂ ਦੇ ਸਾਹਮਣੇ ਭੁੱਬਾਂ ਮਾਰ ਕੇ ਰੋਣ ਲੱਗ ਪਏ। ਅਭਿਨੇਤਾ ਮੁਤਾਬਕ ਫਿਲਮ ‘ਨਿਊਟਨ’ ਦੇ ਸੈੱਟ ‘ਤੇ ਉਨ੍ਹਾਂ ਦਾ ਸਭ ਤੋਂ ਕਰੀਬੀ ਦੋਸਤ ਮੌਜੂਦ ਸੀ। ਉਹ ਫਿਲਮ ਦਾ ਸਾਊਂਡ ਡਿਜ਼ਾਈਨਰ ਸੀ ਅਤੇ ਉਸ ਨੇ ਉਸ ਔਖੇ ਸਮੇਂ ਵਿੱਚ ਉਨ੍ਹਾਂ ਦਾ ਬਹੁਤ ਸਾਥ ਦਿੱਤਾ।
ਫਿਲਮ ਨੂੰ ਮਿਲਿਆ ਸੀ ਨੈਸ਼ਨਲ ਐਵਾਰਡ
ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਰਘੁਵੀਰ ਯਾਦਵ ਸਟਾਰਰ ਫਿਲਮ ‘ਨਿਊਟਨ’ ਨੂੰ ਬਾਕਸ ਆਫਿਸ ‘ਤੇ ਕੋਈ ਖਾਸ ਰਿਸਪਾਂਸ ਨਹੀਂ ਮਿਲਿਆ। ਪਰ ਲੋਕਾਂ ਨੇ ਰਾਜਕੁਮਾਰ ਦੀ ਅਦਾਕਾਰੀ ਅਤੇ ਫਿਲਮ ਦੀ ਸ਼ਾਨਦਾਰ ਕਹਾਣੀ ਦੀ ਤਰੀਫ ਕੀਤੀ ਅਤੇ ਇਹੀ ਕਾਰਨ ਸੀ ਅਤੇ ‘ਨਿਊਟਨ’ ਨੂੰ ਸਰਵੋਤਮ ਫੀਚਰ ਫਿਲਮ ਹਿੰਦੀ ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਫਿਲਮ ਦਾ ਪ੍ਰੀਮੀਅਰ ਬਰਲਿਨ ਫਿਲਮ ਫੈਸਟੀਵਲ ਵਿੱਚ ਵੀ ਕੀਤਾ ਗਿਆ ਸੀ।
- First Published :