ਗੁਰਦਾਸ ਮਾਨ ਨੇ ਦੱਸਿਆ ਕਰਨ ਔਜਲਾ ਨੂੰ ਕਿਵੇਂ ਮਿਲਿਆ ਇੰਨਾ ਵੱਡਾ ਮੁਕਾਮ, ਗਾਇਕ ਤੋਂ ਮੰਗੀ ਇਹ ਸਲਾਹ – News18 ਪੰਜਾਬੀ

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਗਾਇਕੀ ਦੀ ਪ੍ਰਤਿਭਾ ਪੰਜਾਬੀ ਹੀ ਨਹੀਂ, ਹਿੰਦੀ ਸਿਨੇਮਾ ਵਿੱਚ ਵੀ ਦੇਖਣ ਨੂੰ ਮਿਲੀ ਹੈ। ਹਾਲ ਹੀ ਦੇ ਵਿੱਚ ਗੁਰਦਾਸ ਮਾਨ ਨੇ ਆਪਣੀ ਨਵੀਂ ਐਲਬਮ ‘ਸਾਊਂਡ ਆਫ਼ ਸੋਇਲ’ ਦੇ ਸਾਰੇ ਗੀਤ ਰਿਲੀਜ਼ ਕਰ ਦਿੱਤੇ ਸਨ। ਸਾਈ ਪ੍ਰੋਡਕਸ਼ਨ ਅਤੇ ਸਪੀਡ ਰਿਕਾਰਡਜ਼ ਵੱਲੋਂ ਤਿਆਰ ਕੀਤੀ ਇਸ ਐਲਬਮ ਗੁਰਦਾਸ ਮਾਨ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਸੀ।
ਇੱਕ ਤਾਜ਼ਾ ਪੋਡਕਾਸਟ ਵਿੱਚ, ਮਾਨ ਨੇ ਆਪਣੇ ਕਰੀਅਰ, ਮਿਊਜ਼ਿਕ ਦੀ ਸ਼ੁਰੂਆਤ ਅਤੇ ਗਲਤੀਆਂ ਬਾਰੇ ਗੱਲ ਕੀਤੀ। ਇਸਦੇ ਨਾਲ ਉਹ ਗਾਇਕ ਕਰਨ ਔਜਲਾ ਬਾਰੇ ਵੀ ਗੱਲ ਕਰਦੇ ਨਜ਼ਰ ਆਏ। ਉਨ੍ਹਾਂ ਨੇ ਰਣਵੀਰ ਅਲਾਹਬਾਦੀਆ ਨਾਲ ਗੱਲਬਾਤ ਕਰਦੇ ਹੋਏ ਕਰਨ ਦੀ ਤਰੀਫ ਕੀਤੀ।
ਗੁਰਦਾਸ ਮਾਨ ਨੇ ਕਰਨ ਔਜਲਾ ਦੀ ਕੀਤੀ ਤਰੀਫ਼
ਰਣਵੀਰ ਨੇ ਗੁਰਦਾਸ ਮਾਨ ਤੋਂ ਕਰਨ ਔਜਲਾ ਬਾਰੇ ਪੁੱਛਿਆ ਕਿ ਉਨ੍ਹਾਂ ‘ਤੇ ਉੱਪਰ ਵਾਲੇ ਦਾ ਕਾਫੀ ਆਸ਼ੀਰਵਾਦ ਹੈ। ਇਸ ਦਾ ਜਵਾਬ ਦਿੰਦੇ ਹੋਏ ਗਾਇਕ ਨੇ ਕਿਹਾ ਕਿ ਬੇਸ਼ਕ ਉਸਦੀ ਸ਼ਾਇਰੀ ਵਿੱਚ ਡੁੰਘਾਈ ਹੈ, ਕਿਉਂਕਿ ਡੁੰਘਾਈ ਕਿਸੇ ਝਟਕੇ ਤੋਂ ਬਿਨਾਂ ਨਹੀਂ ਆਉਂਦੀ। ਉਸਦੇ ਮਾਂ-ਪਿਓ ਇਸ ਦੁਨਿਆ ਵਿੱਚ ਨਹੀਂ ਰਹੇ। ਉਨ੍ਹਾਂ ਦੇ ਮਾਤਾ-ਪਿਤਾ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਂ ਦਾ ਆਸ਼ੀਰਵਾਦ ਬਹੁਤ ਵੱਡਾ ਆਸ਼ੀਰਵਾਦ ਹੈ। ਕਰਨ ਦੀ ਲਿਖਤ ਦੇ ਵਿਚ ਉਹ ਦਰਦ ਹੈ ਜੋ ਬਿਨਾਂ ਸੱਟ ਖਾਏ ਨਹੀਂ ਆਉਂਦਾ।
ਇਸ ਤੋਂ ਬਾਅਦ ਗੁਰਦਾਸ ਮਾਨ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਕਰਨ ਨੂੰ ਮਿਲਣਗੇ ਤਾਂ ਉਹ ਉਨ੍ਹਾਂ ਨੂੰ ਕਿ ਕਰੀਅਰ ਬਾਰੇ ਕੀ ਸਲਾਹ ਦੇਣਗੇ। ਇਸ ਦਾ ਜਵਾਬ ਦਿੰਦੇ ਹੋਏ ਗਾਇਕ ਨੇ ਕਿਹਾ ਕਿ ਮੈਂ ਖੁਦ ਉਨ੍ਹਾਂ ਤੋਂ ਲਵਾਂਗਾ। ਉਨ੍ਹਾਂ ਨੇ ਕਿਹਾ ਕਿ ਨਵੀਂ ਪੀੜ੍ਹੀ ਤੱਕ ਕਿਵੇਂ ਪਹੁੰਚਿਆ ਜਾਵੇਂ। ਅਸੀਂ ਆਪਣੇ ਪੁਰਾਣੇ ਸਟਾਈਲ ਤੋਂ ਗਾਉਂਦੇ ਆ ਰਹੇ ਹਨ।
ਕਰਨ ਔਜਲਾ ਨੇ ਦਿੱਤਾ ਰਿਐਕਸ਼ਨ
ਇਸ ਤੋਂ ਬਾਅਦ ਕਰਨ ਔਜਲਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਗੁਰਦਾਸ ਮਾਨ ਦੀ ਕਲਿਪ ਨੂੰ ਸ਼ੇਅਰ ਕੀਤੀ ਅਤੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਇਹ ਸ਼ਬਦ ਮੇਰੇ ਲਈ ਕੀ ਹਨ।
ਇਸ ਦੇ ਨਾਲ ਹੀ ਕਰਨ ਔਜਲਾ ਨੇ ਆਪਣੇ ਛੋਟੇ ਹੁੰਦਿਆਂ ਦੀ ਗੁਰਦਾਸ ਮਾਨ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕੇ ਜ਼ਿੰਦਗੀ ਬਹੁਤ ਕ੍ਰੈਜ਼ੀ ਹੈ। ਇਹ ਓਹੀ ਦੁਸਹਿਰਾ ਦਾ ਦਿਨ ਹੈ ਜਦੋਂ ਗੁਰਦਾਸ ਮਾਨ ਦਾ ਪ੍ਰੋਗਰਾਮ ਹੋਇਆ ਸੀ ਅਤੇ ਉਹ ਪਹਿਲੀ ਵਾਰ ਉਸ ਟਾਈਮ ਮਿਲੇ ਸੀ ਅਤੇ ਕਾਫੀ ਚਾਹ ਨਾਲ ਉਨ੍ਹਾਂ ਨੇ ਪ੍ਰੋਗਰਾਮ ਵੇਖਿਆ ਅਤੇ ਅੱਜ ਉਹ ਉਨ੍ਹਾਂ ਬਾਰੇ ਇੰਨ੍ਹੇ ਸੋਹਣੇ ਸ਼ਬਦ ਬੋਲ ਰਹੇ ਹਨ।