International
SCO Summit: ਐਸ ਜੈਸ਼ੰਕਰ ਦਾ ਪਾਕਿਸਤਾਨ ਨੂੰ ਸਿੱਧਾ ਜਵਾਬ, ਕਿਹਾ," ਕੋਈ ਵੀ ਦੇਸ਼….

ਇਸਲਾਮਾਬਾਦ ਵਿੱਚ ਐਸਸੀਓ ਦੀ ਮੀਟਿੰਗ ਦੌਰਾਨ ਸਖ਼ਤ ਸੰਦੇਸ਼ ਦਿੰਦਿਆਂ ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਨੇ ਬੁੱਧਵਾਰ ਨੂੰ ਸਰਹੱਦ ਪਾਰ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਇਸ ਗੱਲ ‘ਤੇ ਗੌਰ ਕਰਨਾ ਚਾਹੀਦਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਕਿਉਂ ਵਿਗੜ ਗਏ ਹਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਚੀਨ ਨੂੰ ਵੀ ਸ਼ਾਮਲ ਕੀਤਾ। ਉਨ੍ਹਾਂ ਨੇ ਕੁਝ ਇਸ਼ਾਰਿਆਂ ਵਿੱਚ ਸੀਪੀਈਸੀ ਪ੍ਰੋਜੈਕਟ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਇਕਪਾਸੜ ਏਜੰਟੀ ਕਰਨ ਨਾਲ ਐਸਸੀਓ ਦਾ ਮਕਸਦ ਪੂਰਾ ਨਹੀਂ ਹੋ ਸਕਦਾ।