Jalandhar is linked to baba Siddiqui murder Fourth killer Yasin Akhtar arrested hdb – News18 ਪੰਜਾਬੀ

ਮੁੰਬਈ ’ਚ ਬੀਤੇ ਦਿਨ ਐੱਨ. ਸੀ. ਪੀ. ਆਗੂ ਅਤੇ ਸਾਬਕਾ ਮੰਤਰੀ ਸਿੱਦੀਕੀ ਕਤਲਕਾਂਡ ਦੇ ਤਾਰ ਜਲੰਧਰ ਨਾਲ ਜੁੜੇ ਹਨ। ਦੱਸਿਆ ਜਾ ਰਿਹਾ ਹੈ ਕਿ ਕਿ ਚੌਥਾ ਕਾਤਲ ਮੁਹੰਮਦ ਯਾਸੀਨ ਅਖ਼ਤਰ ਜਲੰਧਰ ਦੇ ਪਿੰਡ ਸਰੀਂਹ ਸ਼ੰਕਰ ਦਾ ਰਹਿਣ ਵਾਲਾ ਹੈ। ਇਹ ਆਰੋਪੀ ਜੂਨ ਮਹੀਨੇ ’ਚ ਹੀ ਪਟਿਆਲਾ ਜੇਲ੍ਹ ਤੋਂ ਬਾਹਰ ਆਇਆ ਸੀ। ਸਾਹਮਣੇ ਆਇਆ ਸੀ ਕਿ ਸਿੱਦੀਕੀ ਕਤਲਕਾਂਡ ਨੂੰ 3 ਸ਼ੂਟਰਾਂ ਨੇ ਅੰਜਾਮ ਦਿੱਤਾ, ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਦੇ ਹਨ।
ਇਹ ਵੀ ਪੜ੍ਹੋ:
ਪੰਜਾਬ ਦਾ ਅਜਿਹਾ ਪਿੰਡ ਜਿੱਥੇ ਇੱਕ ਵੀ ਬੰਦੇ ਨੇ ਨਹੀਂ ਭਰਿਆ ਨਾਮਜ਼ਦਗੀ ਪੱਤਰ… ਜਾਣੋ, ਕਿਵੇਂ ਹੋਵੇਗੀ ਸਰਪੰਚ ਦੀ ਚੋਣ
ਪੁਲਿਸ ਦੀ ਜਾਣਕਾਰੀ ਅਨੁਸਾਰ ਮੁਹੰਮਦ ਯਾਸੀਨ ਸਭ ਤੋਂ ਪਹਿਲਾਂ ਹਰਿਆਣਾ ਦੇ ਕੈਥਲ ’ਚ ਗੁਰਮੇਲ ਨੂੰ ਮਿਲਣ ਗਿਆ ਸੀ, ਉੱਥੇ ਆਪਣੇ ਆਕਾਵਾਂ ਦੇ ਹੁਕਮ ਮਿਲਣ ਤੋਂ ਬਾਅਦ ਮੁੰਬਈ ਲਈ ਰਵਾਨਾ ਹੋ ਗਿਆ। ਯਾਸੀਨ ਨੇ ਸਾਰੀ ਖੁਫ਼ੀਆ ਜਾਣਕਾਰੀ ਮੁਹੱਈਆ ਕਰਵਾਈ ਅਤੇ ਸ਼ੂਟਰਾਂ ਦੇ ਰਹਿਣ ਲਈ ਕਮਰੇ ਦਾ ਇੰਤਜਾਮ ਕਰਵਾਇਆ। ਸਾਲ 2022 ’ਚ ਯਾਸੀਨ ਅਖ਼ਤਰ ਨੂੰ ਸੰਗਠਿਤ ਅਪਰਾਧ, ਕਤਲ ਅਤੇ ਲੁੱਟਖੋਹ ਦੇ ਮਾਮਲਿਆਂ ’ਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਡੀਐੱਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਸ਼ੀਨ ’ਤੇ ਵੱਖ ਵੱਖ ਥਾਣਿਆਂ ’ਚ 9 ਮਾਮਲੇ ਦਰਜ ਹਨ, ਜਿਨ੍ਹਾਂ ’ਚ ਹਥਿਆਰਾਂ ਦੀ ਲੁੱਟ, ਕਤਲ ਅਤੇ ਧਮਕਾਉਣ ਦੇ ਮਾਮਲੇ ਸ਼ਾਮਲ ਹਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।