ਅੱਜ ਫਿਰ ਸਸਤਾ ਹੋਇਆ ਸੋਨਾ, ਜਾਣੋ ਕਿੰਨੀਆਂ ਡਿੱਗੀਆਂ ਕੀਮਤਾਂ… – News18 ਪੰਜਾਬੀ

Gold Silver Price: ਬਾਜ਼ਾਰ ‘ਚ ਸੋਨੇ-ਚਾਂਦੀ ਦੀ ਮੰਗ ਘੱਟ ਹੋਣ ਕਾਰਨ ਕੀਮਤਾਂ ‘ਚ ਗਿਰਾਵਟ ਜਾਰੀ ਹੈ। ਦੋਵਾਂ ਦੀਆਂ ਕੀਮਤਾਂ (Gold Silver Price) ਲਗਾਤਾਰ ਪਿਛਲੇ ਪੰਜ ਦਿਨਾਂ ਤੋਂ ਡਿੱਗ ਰਹੀਆਂ ਹਨ। ਕੀਮਤੀ ਧਾਤਾਂ ਦੀ ਮੰਗ ਘੱਟ ਹੋਣ ਕਾਰਨ ਅਜਿਹਾ ਹੋ ਰਿਹਾ ਹੈ। ਦੱਸ ਦਈਏ ਕਿ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਇਸ ਕਾਰਨ ਬਾਜ਼ਾਰ ਵਿੱਚ ਗਹਿਣੇ ਖਰੀਦਣ ਵਾਲੇ ਗਾਹਕਾਂ ਦੀ ਗਿਣਤੀ ਵਿਚ ਕਮੀ ਆਈ ਹੈ।
ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਉਤੇ ਵੀ ਇਸ ਦੇ ਨਿਵੇਸ਼ਕਾਂ ‘ਚ ਕਮੀ ਆਈ ਹੈ। ਇਸ ਕਾਰਨ ਇਸ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ। ਜੇਕਰ ਤੁਸੀਂ ਅੱਜ ਜੈਪੁਰ ਸਰਾਫਾ ਬਾਜ਼ਾਰ ਤੋਂ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਉਸ ਤੋਂ ਪਹਿਲਾਂ ਜ਼ਰੂਰ ਜਾਣੋ ਸਰਾਫਾ ਬਾਜ਼ਾਰ ਦੇ ਰੇਟ…
ਸੋਨੇ ਅਤੇ ਚਾਂਦੀ ਵਿਚ ਗਿਰਾਵਟ
ਜੈਪੁਰ ਸਰਾਫਾ ਬਾਜ਼ਾਰ ‘ਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਬਦਲਾਅ ਹੋਇਆ ਹੈ। ਅੱਜ ਸ਼ੁੱਧ ਸੋਨੇ ਦੀ ਕੀਮਤ ਵਿੱਚ 200 ਰੁਪਏ ਦੀ ਗਿਰਾਵਟ ਆਈ ਹੈ, ਇਸ ਦੀ ਕੀਮਤ ਹੁਣ 87,300 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ। ਇਸ ਤੋਂ ਇਲਾਵਾ ਗਹਿਣੇ ਵਾਲੇ ਸੋਨੇ ਦੀ ਕੀਮਤ ‘ਚ ਵੀ 200 ਰੁਪਏ ਦੀ ਗਿਰਾਵਟ ਆਈ ਹੈ, ਇਸ ਦੀ ਕੀਮਤ 82,100 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਦੋਵਾਂ ਦੀਆਂ ਕੀਮਤਾਂ ‘ਚ 400 ਰੁਪਏ ਦੀ ਗਿਰਾਵਟ ਆਈ ਸੀ। ਇਸ ਦੇ ਨਾਲ ਹੀ ਚਾਂਦੀ ਇਕ ਲੱਖ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਇਸ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਕੱਲ੍ਹ ਇਸ ਦੀਆਂ ਕੀਮਤਾਂ ਵਿੱਚ 1000 ਰੁਪਏ ਦੀ ਗਿਰਾਵਟ ਆਈ ਸੀ ਅਤੇ ਅੱਜ ਇਹ 300 ਰੁਪਏ ਤੱਕ ਡਿੱਗ ਗਈ ਹੈ। ਅਜਿਹੇ ‘ਚ ਹੁਣ ਇਸ ਦੀ ਕੀਮਤ 96,200 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਪਿਛਲੇ ਸਾਲ ਦੇ ਮੁਕਾਬਲੇ ਇਸ ਸੀਜ਼ਨ ਦੀ ਮੰਗ ਘੱਟ
ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਜਿਊਲਰਾਂ ਮੁਤਾਬਕ ਇਸ ਸੀਜ਼ਨ ‘ਚ ਪਿਛਲੇ ਸਾਲ ਦੇ ਮੁਕਾਬਲੇ ਬਾਜ਼ਾਰ ‘ਚ ਗਹਿਣਿਆਂ ਦੀ ਮੰਗ ਘੱਟ ਹੈ। ਸੋਨੇ-ਚਾਂਦੀ ਦੀਆਂ ਕੀਮਤਾਂ ਵਧਣ ਕਾਰਨ ਲੋਕ ਹਲਕੇ ਗਹਿਣੇ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਸੋਨੇ ਦੇ ਮੁਕਾਬਲੇ, ਲੋਕ ਚਾਂਦੀ ਵੱਲ ਵੱਧ ਗਏ ਹਨ। ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਆਵੇਗੀ।