Baba Siddiqui ਦੀ ਤਰ੍ਹਾਂ ਇਨ੍ਹਾਂ ਕਲਾਕਾਰਾਂ ਦਾ ਵੀ ਗੋਲੀ ਮਾਰ ਕੇ ਕੀਤਾ ਗਿਆ ਸੀ ਕਤਲ, ਦੋ ਪੰਜਾਬੀ ਕਲਾਕਾਰ ਵੀ ਹਨ ਸ਼ਾਮਲ

NCP ਨੇਤਾ ਬਾਬਾ ਸਿੱਦੀਕੀ (Baba Siddiqui) ਦੀ ਸ਼ਨੀਵਾਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਖ਼ਬਰ ਕਾਰਨ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੀ-ਟਾਊਨ ਨਾਲ ਜੁੜੇ ਕਿਸੇ ਵਿਅਕਤੀ ਦੀ ਇਸ ਤਰ੍ਹਾਂ ਹੱਤਿਆ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਸੈਲੇਬਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਪੰਜਾਬ ਦੇ ਦੋ ਕਲਾਕਾਰ ਵੀ ਸ਼ਾਮਲ ਹਨ, ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਗੁਲਸ਼ਨ ਕੁਮਾਰ (Gulshan Kumar): ਇਸ ਲਿਸਟ ‘ਚ ਪਹਿਲਾ ਨਾਂ ਟੀ-ਸੀਰੀਜ਼ ਦੇ ਸੰਸਥਾਪਕ ਅਤੇ ਗਾਇਕ ਗੁਲਸ਼ਨ ਕੁਮਾਰ (Gulshan Kumar) ਦਾ ਹੈ, ਜਿਨ੍ਹਾਂ ਨੂੰ ਭਜਨ ਕਿੰਗ ਕਿਹਾ ਜਾਂਦਾ ਹੈ। ਗੁਲਸ਼ਨ ਕੁਮਾਰ (Gulshan Kumar) ਨੂੰ ਅੰਡਰਵਰਲਡ ਦੇ ਸ਼ੂਟਰਾਂ ਮਾਰਿਆ ਸੀ। ਖਬਰਾਂ ਮੁਤਾਬਕ ਗੁਲਸ਼ਨ ਕੁਮਾਰ (Gulshan Kumar) ਨੇ ਅੰਡਰਵਰਲਡ ਨੂੰ ਹਰ ਮਹੀਨੇ 5 ਲੱਖ ਰੁਪਏ ਦੀ ਪ੍ਰੋਟੈਕਸ਼ਨ ਮਨੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਲਈ ਉਨ੍ਹਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਉਸ ਨੂੰ 16 ਵਾਰ ਗੋਲੀ ਮਾਰੀ ਗਈ ਸੀ।
ਸਿੱਧੂ ਮੂਸੇਵਾਲਾ (Sidhu Moose Wala): ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰਸਟਾਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਵੀ 29 ਮਈ 2022 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਹਮਲਾਵਰਾਂ ਨੇ ਸਿੱਧੂ ‘ਤੇ ਕਰੀਬ 30 ਰਾਊਂਡ ਫਾਇਰ ਕੀਤੇ ਸਨ। ਗੈਂਗਸਟਰਾਂ ਨੇ ਕਿਹਾ ਕਿ ਉਹ ਆਪਣੇ ਪੈਸੇ ਅਤੇ ਸਿਆਸੀ-ਪੁਲਿਸ ਤਾਕਤ ਦੀ ਦੁਰਵਰਤੋਂ ਕਰ ਰਹੇ ਹਨ। ਇਸ ਕੇਸ ਦੇ ਕਈ ਪੱਖ ਇਸ ਨੂੰ ਆਪਸੀ ਰੰਜਿਸ਼ ਦਾ ਨਤੀਜਾ ਵੀ ਦੱਸਦੇ ਹਨ।
ਅਮਰ ਸਿੰਘ ਚਮਕੀਲਾ (Amar Singh Chamkila): ਪੰਜਾਬੀ ਲੋਕ ਗੀਤ ਗਾਇਕ ਅਮਰ ਸਿੰਘ ਚਮਕੀਲਾ (Amar Singh Chamkila) ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੈ ਜੋ 1988 ਵਿੱਚ ਇੱਕ ਅਖਾੜੇ ਦੌਰਾਨ ਮਾਰੇ ਗਏ ਸਨ। ਅਮਰ ਸਿੰਘ ਚਮਕੀਲਾ (Amar Singh Chamkila) ਦੇ ਨਾਲ ਉਨ੍ਹਾਂ ਦੀ ਪਤਨੀ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਹਾਲ ਹੀ ਵਿੱਚ ਇਮਤਿਆਜ਼ ਅਲੀ (Imtiaz Ali) ਨੇ ਅਮਰ ਸਿੰਘ ਚਮਕੀਲਾ (Amar Singh Chamkila) ਉੱਤੇ ਇੱਕ ਫਿਲਮ ਵੀ ਬਣਾਈ ਹੈ ਜਿਸ ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ (Diljit Dosanjh) ਅਤੇ ਪਰਿਣੀਤੀ ਚੋਪੜਾ ਨਜ਼ਰ ਆਏ। ਕਿਹਾ ਜਾਂਦਾ ਹੈ ਕਿ ਅੱਜ ਵੀ ਅਮਰ ਸਿੰਘ ਚਮਕੀਲਾ (Amar Singh Chamkila) ਦੇ ਕਾਤਲ ਫੜੇ ਨਹੀਂ ਗਏ ਹਨ। ਕੋਈ ਨਹੀਂ ਜਾਣਦਾ ਕਿ ਉਨ੍ਹਾਂ ‘ਤੇ ਹਮਲਾ ਕਿਸ ਨੇ ਕੀਤਾ ਸੀ।
- First Published :