Amrinder Gill ਨੇ ਨਵੀਂ ਫਿਲਮ ‘ਚੱਲ ਮੇਰਾ ਪੁੱਤ 4’ ਦਾ ਕੀਤਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਆਪਣੀ ਫੈਨਜ਼ ਨੂੰ ਖੁਸ਼ਖਬਰੀ ਦਿੱਤੀ ਹੈ। ਅਦਾਕਾਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਹੈ। ਅਮਰਿੰਦਰ ਗਿੱਲ ਨੇ ਸੁਪਰ-ਡੁਪਰ ਹਿੱਟ ਫ੍ਰੈਂਚਾਇਜ਼ੀ ‘ਚੱਲ ਮੇਰਾ ਪੁੱਤ’ ਫਿਲਮ ਦਾ ਚੌਥਾ ਪਾਰਟ ‘ਚੱਲ ਮੇਰਾ ਪੁੱਤ 4’ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਫੈਨਜ਼ ਵਿੱਚ ਫਿਲਮ ਨੂੰ ਲੈ ਕੇ ਹੋਰ ਵੀ ਉਤਸ਼ਾਹ ਵਧ ਗਿਆ ਹੈ।
ਗਾਇਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ “ਕਿਰਪਾ ਕਰਕੇ ਡੇਟ ਨੋਟ ਕਰ ਲਿਉ 1st Aug 2025….CHAL MERA PUTT 4 ❤️
ਦੱਸ ਦੇਈਏ ਕਿ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦਾ ਲੇਖਨ ਰਾਕੇਸ਼ ਧਵਨ ਕਰਨਗੇ, ਜਦਕਿ ਨਿਰਦੇਸ਼ਨ ਕਮਾਂਡ ਇੱਕ ਵਾਰ ਫਿਰ ਜਨਜੋਤ ਸਿੰਘ ਸੰਭਾਲਣਗੇ। ਖ਼ਬਰਾਂ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ ਲੰਡਨ ਵਿਖੇ ਹੀ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਸੰਬੰਧਤ ਪ੍ਰੀ-ਪ੍ਰੋਡਕਸ਼ਨ ਤਿਆਰੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸਾਲ 2019 ਵਿੱਚ ‘ਚੱਲ ਮੇਰਾ ਪੁੱਤ’ ਦਾ ਪਹਿਲਾ ਪਾਰਟ, 2020 ਵਿੱਚ ‘ਚੱਲ ਮੇਰਾ ਪੁੱਤ 2’, ਸਾਲ 2021 ‘ਚੱਲ ਮੇਰਾ ਪੁੱਤ 3’ ਰਿਲੀਜ਼ ਹੋਇਆ ਸੀ।
ਦੱਸ ਦੇਈਏ ਕਿ 11 ਅਕਤੂਬਰ ਨੂੰ ਅਮਰਿੰਦਰ ਗਿੱਲ ਦੀ ਫਿਲਮ ‘ਮਿੱਤਰਾਂ ਦਾ ਚੱਲਿਆ ਟੱਰਕ ਨੀ’ ਰਿਲੀਜ਼ ਹੋਈ ਸੀ। ਜਿਸ ਵਿੱਚ ਅਦਾਕਾਰਾ ਸ਼ੰਨਦਾ ਸ਼ਰਮਾ ਅਤੇ ਸਯਾਨੀ ਗੁਪਤਾ ਵੀ ਨਜ਼ਰ ਆਈ ਹੈ। ਇਸ ਫਿਲਮ ਨੂੰ ਫੈਨਜ਼ ਵੱਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ।
- First Published :