ਕਰਿਸ਼ਮਾ ਕਪੂਰ ਤੋਂ ਈਰਖਾ ਕਰਦੇ ਹਨ ਸੈਫ ਅਲੀ ਖਾਨ! ਕਰੀਨਾ ਨੇ ਖੁਦ ਦੱਸੀ ਸੱਚਾਈ

ਕਰੀਨਾ ਤੇ ਕਰਿਸ਼ਮਾ ਕਪੂਰ (Karisma Kapoor) ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਹਨ। ਹਾਲ ਹੀ ਵਿੱਚ ਉਹ ਦੋਵੇਂ ਕਪਿਲ ਸ਼ਰਮਾ ਦੇ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਵਿੱਚ ਪਹੁੰਚੀਆਂ। ਸ਼ੋਅ ਵਿੱਚ ਉਨ੍ਹਾਂ ਨੇ ਨਿੱਜੀ ਜੀਵਨ ਦੀਆਂ ਕਈ ਗੱਲਾਂ ਦਾ ਖੁਲਾਸਾ ਕੀਤਾ। ਕਰੀਨਾ ਕਪੂਰ ਨੇ ਕਿਹਾ ਕਿ ਉਨ੍ਹਾਂ ਦਾ ਪਤੀ ਸੈਫ਼ ਅਲੀ ਖ਼ਾਨ ਕਰਿਸ਼ਮਾ ਤੋਂ ਈਰਖਾ ਕਰਦਾ ਹੈ। ਆਓ ਜਾਣਦੇ ਹਾਂ ਇਸਦਾ ਕਾਰਨ-
ਕਰੀਨਾ (Kareena Kapoor) ਤੇ ਕਰਿਸ਼ਮਾ ਨੇ ਦੱਸਿਆ ਕਿ ਉਨ੍ਹਾਂ ਦਾ ਆਪਸ ਵਿੱਚ ਰਿਸ਼ਤਾ ਬਹੁਤ ਗੂੜ੍ਹਾ ਹੈ। ਉਹ ਆਪਸ ਵਿੱਚ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਗੱਲ੍ਹਾਂ ਸਾਂਝੀਆਂ ਕਰਦੀਆਂ ਹਨ। ਕਰੀਨਾ ਕਪੂਰ ਨੇ ਦੱਸਿਆ ਕਿ ਉਹ ਆਪਣੀ ਭੈਣ ਕਰਿਸ਼ਮਾ ਕਪੂਰ ਨੂੰ ਪਿਆਰ ਨਾਲ ਲੋਲੋ ਕਹਿੰਦੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸ਼ੋਅ ਦੌਰਾਨ ਕਰੀਨਾ ਕਪੂਰ ਨੇ ਮਜ਼ਾਕ ਭਰੇ ਅੰਦਾਜ਼ ਵਿੱਚ ਕਿਹਾ ਕਿ ਮੇਰੇ ਪਤੀ ਲੋਲੋ ਤੋਂ ਸਭ ਤੋਂ ਜ਼ਿਆਦਾ ਈਰਖਾ ਕਰਦੇ ਹਨ। ਕਿਉਂਕਿ ਉਹ ਕਹਿੰਦੇ ਹਨ ਕਿ ਤੁਸੀਂ ਲੋਲੋ ਨਾਲ ਬਹੁਤ ਗੱਲ ਕਰਦੇ ਹੋ ਪਰ ਤੁਸੀਂ ਮੇਰੇ ਨਾਲ ਇੰਨੀ ਗੱਲ ਨਹੀਂ ਕਰਦੇ। ਮੇਰੇ ਪਤੀ ਸੋਚਦੇ ਹਨ ਕਿ ਮੈਂ ਲੋਲੋ ਨਾਲ ਰਹਿੰਦੀ ਹਾਂ ਨਾ ਕਿ ਉਸ ਨਾਲ।
ਕਪਿਲ ਸ਼ਰਮਾ (Kapil Sharma) ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਉਹ ਦੋਵੇਂ ਦਿਨ ਵਿੱਚ ਕਈ ਵਾਰ ਇੱਕ ਦੂਜੇ ਨਾਲ ਗੱਲ ਕਰਦੀਆਂ ਹਨ। ਉਹ ਆਪਣੇ ਜੀਵਨ ਦੀ ਨਿੱਕੀ ਤੋਂ ਨਿੱਕੀ ਗੱਲ ਵੀ ਇੱਕ ਦੂਜੇ ਨੂੰ ਦੱਸਦੀਆਂ ਹਨ। ਕਰੀਨਾ (Kareena Kapoor) ਨੇ ਕਿਹਾ ਕਿ ਅਸੀਂ ਦਿਨ ‘ਚ ਘੱਟ ਤੋਂ ਘੱਟ ਚਾਰ ਤੋਂ ਪੰਜ ਵਾਰ ਗੱਲ ਕਰਦੇ ਹਾਂ। ਅਸੀਂ ਕੁੱਕ ਬਾਰੇ, ਮਾਪਿਆਂ ਬਾਰੇ, ਭੋਜਨ ਆਦਿ ਹਰ ਚੀਜ਼ ਬਾਰੇ ਗੱਲ ਕਰਦੀਆਂ ਹਾਂ। ਸਾਡੀ ਗੱਲਬਾਤ ਸਵੇਰੇ ਸ਼ੁਰੂ ਹੁੰਦੀ ਹੈ ਅਤੇ ਰਾਤ ਨੂੰ ਖਤਮ ਹੁੰਦੀ ਹੈ।
ਉਹਨਾਂ ਦੇ ਇਹ ਸਭ ਦੱਸਣ ਤੋਂ ਪਤਾ ਲੱਗਦਾ ਹੈ ਕਿ ਕਰੀਨਾ ਕਪੂਰ (Kareena Kapoor) ਅਤੇ ਕਰਿਸ਼ਮਾ ਕਪੂਰ (Karisma Kapoor) ਦਾ ਰਿਸ਼ਤਾ ਕਾਫ਼ੀ ਮਜ਼ਬੂਤ ਹੈ। ਦੋਵੇਂ ਵਿਅਕਤੀ ਇੱਕ ਦੂਜੇ ਦੀ ਤਰੀਫ਼ ਕਰਦੀਆਂ ਨਹੀਂ ਥੱਕਦੀਆਂ। ਦੋਵੇਂ ਹਰ ਗੱਲ ਸ਼ੇਅਰ ਕਰਦੀਆਂ ਹਨ ਅਤੇ ਇੱਕ ਦੂਜੀ ਨੂੰ ਬਹੁਤ ਪਿਆਰ ਕਰਦੀਆਂ ਹਨ।
- First Published :