ਅਭਿਸ਼ੇਕ ਤੇ ਐਸ਼ਵਰਿਆ ਦੇ ਤਲਾਕ ਦਾ ਵੀਡੀਓ ਵਾਇਰਲ, ਜਾਣੋ ਕੀ ਹੈ ਸੱਚਾਈ?

ਅਭਿਸ਼ੇਕ ਬੱਚਨ (Abhishek Bachchan) ਅਤੇ ਐਸ਼ਵਰਿਆ ਰਾਏ ਬੱਚਨ (Aishwarya Rai Bachchan) ਬਾਲੀਵੁਡ ਦੀ ਮਸ਼ਹੂਰ ਜੋੜੀ ਹੈ। ਉਨ੍ਹਾਂ ਦੀ ਜੋੜੀ ਨੂੰ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਪਰ ਇਸ ਜੋੜੀ ਦੇ ਵੱਖ ਹੋਣ ਦੀਆਂ ਅਫ਼ਵਾਹਾਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ। ਅਭਿਸ਼ੇਕ ਬੱਚਨ ਦਾ ਐਸ਼ਵਰਿਆ ਰਾਏ ਬੱਚਨ ਤੋਂ ਤਲਾਕ ਦਾ ਐਲਾਨ ਕਰਨ ਦਾ ਇਕ ਵੀਡੀਓ ਕੁਝ ਮਹੀਨੇ ਪਹਿਲਾਂ ਵਾਇਰਲ ਹੋਇਆ ਸੀ। ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਜੋੜੀ ਨੂੰ ਪਸੰਦ ਕਰਨ ਵਾਲਿਆਂ ਦੇ ਮਨ ਨਿਰਾਸ਼ਤਾ ਨਾਲ ਭਰ ਗਏ।
ਤੁਹਾਨੂੰ ਦੱਸ ਦੇਈਏ ਕਿ ਇਸ ਵਾਇਰਲ ਵੀਡੀਓ ਵਿਚ ਅਭਿਸ਼ੇਕ ਬੱਚਨ ਨੇ ਕਬੂਲ ਕੀਤਾ ਸੀ ਕਿ ਐਸ਼ਵਰਿਆ ਅਤੇ ਮੈਂ, ਅਸੀਂ ਦੋਵਾਂ ਨੇ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਮੇਰੀ ਬੇਟੀ ਆਰਾਧਿਆ ਲਈ ਪਿਛਲੇ ਕੁਝ ਸਾਲਅਜੀਬ ਰਹੇ ਹਨ। ਪਰ ਅੱਜ ਮੈਂ ਐਸ਼ਵਰਿਆ ਤੋਂ ਤਲਾਕ ਦੇ ਕਾਰਨ ਬਾਰੇ ਗੱਲ ਕਰ ਰਿਹਾ ਹਾਂ।
ਇਹ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਬਹੁਤ ਵਾਰਿਲ ਹੋਇਆ। ਇਸ ਵੀਡੀਓ ਨੂੰ ਦੇਖ ਕੇ ਅਭਿਸ਼ੇਕ ਤੇ ਐਸ਼ਵਰਿਆ ਦੀ ਜੋੜੀ ਦੇ ਪ੍ਰਸ਼ੰਸਕਾਂ ਦਾ ਦਿਲ ਵੀ ਟੁੱਟਿਆ। ਇਸ ਤੋਂ ਬਾਅਦ ਅਭਿਸ਼ੇਕ ਇਸ ਵਾਇਰਲ ਵੀਡੀਓ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਇਸ ਵੀਡੀਓ ਨੂੰ ਇਕ ਫਰਜ਼ੀ ਵੀਡੀਓ ਕਿਹਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦਰਅਸਲ ਅਭਿਸ਼ੇਕ ਦੀ ਵੀਡੀਓ ਜਿਸ ਵਿੱਚ ਉਸਨੇ ਤਲਾਕ ਦੀ ਘੋਸ਼ਣਾ ਕੀਤੀ ਸੀ ਉਸਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਇਆ ਗਿਆ ਸੀ। ਇਸ ਵਾਇਰਲ ਵੀਡੀਓ ਦੀ ਕੈਪਸ਼ਨ ਵਿਚ ਵੀ ਲਿਖਿਆ ਗਿਆ ਸੀ ਕਿ ਮੈਨੂੰ ਨਹੀਂ ਪਤਾ ਕਿ ਵੀਡੀਓ ਦੀ ਪ੍ਰਮਾਣਿਕਤਾ, ਇਹ ਸੱਚ ਹੈ ਜਾਂ ਮਨਘੜਤ। ਹੁਣ ਅਫਵਾਹਾਂ ਦਿਨੋ-ਦਿਨ ਫੈਲਦੀਆਂ ਰਹਿੰਦੀਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿਚ ਹੋਏ ਕਈ ਇਵੈਂਟਸ ਅਜਿਹੇ ਹਨ, ਜਿੱਥੇ ਅਭਿਸ਼ੇਕ ਅਤੇ ਐਸ਼ਵਰਿਆ ਇਕੱਠੇ ਨਜ਼ਰ ਨਹੀਂ ਆਏ। ਇਸ ਹਫਤੇ, ਐਸ਼ਵਰਿਆ SIIMA ਅਵਾਰਡਸ 2024 ਲਈ ਆਪਣੀ ਧੀ ਦੇ ਨਾਲ ਦੁਬਈ ਗਈ, ਜਿੱਥੇ ਉਸਨੂੰ ਮਣੀ ਰਤਨਮ ਦੁਆਰਾ ਨਿਰਦੇਸ਼ਤ ਪੋਨੀਯਿਨ ਸੇਲਵਨ 2 ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ। ਚਮਕਦੇ ਕਾਲੇ ਅਤੇ ਸੋਨੇ ਦੇ ਅਨਾਰਕਲੀ ਸੂਟ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ।
ਦੂਜੇ ਪਾਸੇ ਆਰਾਧਿਆ ਐਵਾਰਡਸ ‘ਚ ਬਿਲਕੁਲ ਆਪਣੀ ਮਾਂ ਵਾਂਗ ਨਜ਼ਰ ਆਈ। ਉਸ ਨੇ ਕਾਲੇ ਰੰਗ ਦੀ ਚਮਕਦਾਰ ਡਰੈੱਸ ਵੀ ਪਾਈ ਹੋਈ ਸੀ। ਐਵਾਰਡ ਲੈਣ ਤੋਂ ਬਾਅਦ ਆਪਣੀ ਮਾਂ ਦੇ ਬੋਲਣ ਨੂੰ ਰਿਕਾਰਡ ਕਰਦੇ ਹੋਏ ਉਸਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤੋਂ ਇਲਾਵਾ ਅੰਬਾਨੀ ਦੇ ਛੋਟੇ ਬੇਟੇ ਦੇ ਵਿਆਹ ਵਿਚ ਵੀ ਐਸ਼ਵਰਿਆ ਪਰਿਵਾਰ ਨਾਲੋਂ ਅਲੱਗ ਆਪਣੀ ਬੇਟੀ ਦੇ ਨਾਲ ਹੀ ਨਜ਼ਰ ਆਈ। ਜਿਸ ਤੋਂ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ।