SBI ਨੇ ਜਾਰੀ ਕੀਤਾ ਕਲਰਕ ਪ੍ਰੀਲਿਮਜ਼ ਭਰਤੀ ਪ੍ਰੀਖਿਆ ਦਾ ਨਤੀਜਾ, ਇੱਥੇ ਜਾਣੋ ਆਸਾਨੀ ਨਾਲ ਨਤੀਜਾ ਚੈੱਕ ਕਰਨ ਦਾ ਤਰੀਕਾ…

ਬੈਂਕਾਂ ਵਿੱਚ ਨੌਕਰੀ ਪ੍ਰਾਪਤ ਕਰਨਾ ਬਹੁਤ ਵਿਦਿਆਰਥੀਆਂ ਦ ਸੁਪਨਾ ਹੁੰਦਾ ਹੈ। ਇਸ ਲਈ ਦੇਸ਼ ਦੀਆਂ ਵੱਖ-ਵੱਖ ਬੈਂਕਾਂ ਅਤੇ ਸੰਸਥਾਵਾਂ ਭਰਤੀ ਦੇ ਨੋਟੀਫਿਕੇਸ਼ਨ ਜਾਰੀ ਕਰਦੀਆਂ ਹਨ ਅਤੇ ਵੱਖ-ਵੱਖ ਤਰੀਕਿਆਂ ਨਾਲ ਇਮਤਿਹਾਨ ਲੈਂਦੀਆਂ ਹਨ।ਸਟੇਟ ਬੈਂਕ ਆਫ਼ ਇੰਡੀਆ (SBI) ਨੇ ਕਲਰਕ (ਜੂਨੀਅਰ ਐਸੋਸੀਏਟ) ਪ੍ਰੀਲਿਮਜ਼ ਭਰਤੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਾਰੇ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in ਤੋਂ ਆਪਣਾ ਨਤੀਜਾ ਦੇਖ ਸਕਦੇ ਹਨ ਅਤੇ ਡਾਊਨਲੋਡ ਕਰ ਸਕਦੇ ਹਨ। ਇਹ 22 ਫਰਵਰੀ ਤੋਂ 21 ਮਾਰਚ ਦੇ ਵਿਚਕਾਰ ਆਯੋਜਿਤ ਕੀਤਾ ਗਿਆ ਸੀ।
ਇਸ ਤੋਂ ਇਲਾਵਾ, ਜਿਨ੍ਹਾਂ ਉਮੀਦਵਾਰਾਂ ਨੇ SBI ਕਲਰਕ ਭਰਤੀ ਪ੍ਰੀਖਿਆ (SBI Clerk Recruitment Exam) ਦਿੱਤੀ ਹੈ, ਉਹ ਇਸ ਲਿੰਕ https://sbi.co.in/ ਰਾਹੀਂ ਸਿੱਧਾ ਆਪਣਾ ਨਤੀਜਾ ਦੇਖ ਸਕਦੇ ਹਨ। ਤੁਸੀਂ ਹੇਠਾਂ ਦਿੱਤੇ ਗਏ ਇਨ੍ਹਾਂ ਕਦਮਾਂ ਦੀ ਪਾਲਣਾ ਕਰਕੇ ਵੀ ਆਪਣਾ ਨਤੀਜਾ ਦੇਖ ਸਕਦੇ ਹੋ। ਬੈਂਕ ਨੇ ਐਲਾਨ ਕੀਤਾ ਹੈ ਕਿ ਕਲਰਕ ਦੇ ਅਹੁਦੇ ਲਈ ਮੁੱਖ ਪ੍ਰੀਖਿਆ 10 ਅਤੇ 12 ਅਪ੍ਰੈਲ 2025 ਨੂੰ ਹੋਵੇਗੀ।
ਐਸਬੀਆਈ ਕਲਰਕ ਪ੍ਰੀਲਿਮ ਭਰਤੀ ਪ੍ਰੀਖਿਆ (SBI Clerk Prelims Recruitment Exam) ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਮੁੱਖ ਪ੍ਰੀਖਿਆ ਲਈ ਕਾਲ ਲੈਟਰ 2 ਅਪ੍ਰੈਲ 2025 ਤੱਕ ਜਾਰੀ ਕੀਤੇ ਜਾਣਗੇ।
ਐਸਬੀਆਈ ਕਲਰਕ ਨਤੀਜਾ 2025 ਕਿਵੇਂ ਚੈੱਕ ਕਰੀਏ (How To Check Result of SBi Clerk Prelims Exam)
-
ਸਟੇਟ ਬੈਂਕ ਆਫ਼ ਇੰਡੀਆ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
-
ਹੋਮਪੇਜ ‘ਤੇ ‘Junior Associate Recruitment(Customer Service and Sales)’ ਭਾਗ ‘ਤੇ ਜਾਓ ਅਤੇ ‘Prelims Exam Results (New)’ ਲਿੰਕ ‘ਤੇ ਕਲਿੱਕ ਕਰੋ।
-
ਇੱਕ PDF ਫਾਈਲ ਖੁੱਲ੍ਹੇਗੀ।
-
PDF ਫਾਈਲ ਡਾਊਨਲੋਡ ਕਰੋ ਅਤੇ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਸੂਚੀ ਵਿੱਚ ਆਪਣਾ ਨਾਮ ਵੇਖੋ।
ਮਹੱਤਵਪੂਰਨ ਤਾਰੀਖਾਂ
-
ਐਸਬੀਆਈ ਕਲਰਕ ਪ੍ਰੀਲਿਮ ਪ੍ਰੀਖਿਆ ਦੀ ਮਿਤੀ: 22, 27, 28 ਫਰਵਰੀ ਅਤੇ 1 ਮਾਰਚ 2025
-
ਐਸਬੀਆਈ ਕਲਰਕ ਮੁੱਖ ਪ੍ਰੀਖਿਆ ਦੀ ਮਿਤੀ: 10 ਅਤੇ 12 ਅਪ੍ਰੈਲ 2025
-
ਕਾਲ ਲੈਟਰ ਜਾਰੀ ਕਰਨ ਦੀ ਆਖਰੀ ਮਿਤੀ: 2 ਅਪ੍ਰੈਲ 2025
13000 ਤੋਂ ਵੱਧ ਅਸਾਮੀਆਂ ‘ਤੇ ਹੋਵੇਗੀ ਭਰਤੀ
ਇਸ ਸਾਲ SBI ਨੇ ਕੁੱਲ 13,735 ਕਲਰਕ ਅਸਾਮੀਆਂ ਲਈ ਭਰਤੀ ਪ੍ਰੀਖਿਆ ਕਰਵਾਈ। ਉਮੀਦਵਾਰਾਂ ਨੂੰ ਇਸ ਨਾਲ ਸਬੰਧਤ ਅਪਡੇਟਸ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਲਈ SBI ਦੀ ਅਧਿਕਾਰਤ ਵੈੱਬਸਾਈਟ ਨੂੰ ਨਿਯਮਿਤ ਤੌਰ ‘ਤੇ ਚੈੱਕ ਕਰਦੇ ਰਹਿਣਾ ਚਾਹੀਦਾ ਹੈ।