National
Powerful Earthquake- ਭੂਚਾਲ ਦੇ ਤੇਜ਼ ਝਟਕੇ, ਘਰਾਂ ਤੋਂ ਬਾਹਰ ਨਿਕਲੇ ਸਹਿਮੇ ਲੋਕ

ਅੱਜ ਸਵੇਰੇ 6.15 ਵਜੇ ਜੰਮੂ-ਕਸ਼ਮੀਰ ਦੇ ਡੋਡਾ, ਚਨਾਬਾ ਘਾਟੀ ਅਤੇ ਆਸਾਮ ਦੇ ਕੁਝ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਡੋਡਾ ਜ਼ਿਲ੍ਹੇ ‘ਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4 ਸੀ।
ਗੁਹਾਟੀ ਵਿਚ ਅੱਜ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ਉਤੇ ਤੀਬਰਤਾ 4.2 ਮਾਪੀ ਗਈ। ਇਹ ਜਾਣਕਾਰੀ ਮਿਲੀ ਹੈ ਕਿ ਭੂਚਾਲ ਦਾ ਕੇਂਦਰ ਜ਼ਮੀਨ ਦੇ ਅੰਦਰ 15 ਕਿਲੋਮੀਟਰ ਸੀ ਤੇ ਇਹ ਗੁਹਾਟੀ ਤੋਂ 150 ਕਿਲੋਮੀਟਰ ਉਤਰ ਵੱਲ ਆਇਆ, ਜੋ ਬ੍ਰਹਮਪੁੱਤਰ ਦੇ ਉਤਰੀ ਖੇਤਰ ਉਦਲਗੁੜੀ ਜ਼ਿਲ੍ਹੇ ਵਿਚ ਪੈਂਦਾ ਹੈ।
ਇਸ਼ਤਿਹਾਰਬਾਜ਼ੀ
ਕੌਮੀ ਵਿਗਿਆਨ ਕੇਂਦਰ ਅਨੁਸਾਰ ਇਹ ਭੂਚਾਲ ਸਵੇਰ 7.47 ਵਜੇ ਆਇਆ ਤੇ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਭੂਚਾਲ ਪੱਛਮੀ ਅਰੁਣਾਂਚਲ ਪ੍ਰਦੇਸ਼ ਤੇ ਭੂਟਾਨ ਵਿਚ ਵੀ ਮਹਿਸੂਸ ਕੀਤਾ ਗਿਆ।
- First Published :