Punjab

Education Minister Harjot Bains participated in the Shobha Yatra dedicated to Lord Valmiki hdb – News18 ਪੰਜਾਬੀ

ਭਗਵਾਨ ਵਾਲਮੀਕਿ ਸਭਾ ਕਲਿਆਣਪੁਰ ਰਜਿ. ਵਲੋਂ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਨੂੰ ਸਮਰਪਿਤ ਅੱਜ ਭਗਵਾਨ ਵਾਲਮੀਕਿ ਮੰਦਰ ਪਿੰਡ ਕਲਿਆਣਪੁਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਜੋ ਕਿ ਪਿੰਡ ਕਲਿਆਣਪੁਰ ਤੋਂ ਹੁੰਦੀ ਹੋਈ, ਭਾਖੜਾ ਨਹਿਰ ਦੀ ਪਟੜੀ ਰਾਹੀਂ ਮਾਤਾ ਸੀਤਲਾ ਜੀ ਦੇ ਮੰਦਿਰ ਸ੍ਰੀ ਕੀਰਤਪੁਰ ਸਾਹਿਬ, ਸ਼ੀਸ਼ ਮਹਿਲ ਮਾਰਕੀਟ, ਰਾਮ ਮੰਦਿਰ ਚੌਂਕ, ਮੇਨ ਬਾਜ਼ਾਰ, ਅੰਬ ਵਾਲਾ ਚੌਂਕ, ਨਵਾਂ ਬੱਸ ਅੱਡਾ ਤੋਂ ਹੁੰਦੀ ਹੋਈ ਪੁਰਾਣੇ ਬੱਸ ਅੱਡੇ ਜਾ ਕੇ ਸਮਾਪਤ ਹੋਈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਰਣਜੀਤ ਬਾਵਾ ਦੇ ਪਿੰਡ ‘ਪੇਚਾ ਪੰਚਾਇਤਾਂ ਦਾ’… ਜਾਣੋ, ਪੰਚਾਇਤੀ ਚੋਣਾਂ ’ਚ ਕਿਹੋ ਜਿਹਾ ਪਿੰਡ ਦਾ ਮਾਹੌਲ

ਇਸ ਸ਼ੋਭਾ ਯਾਤਰਾ ਵਿੱਚ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਉਹਨਾਂ ਨੇ ਸਮੂਹ ਸੰਗਤ ਨੂੰ ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਉਨਾਂ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਨੇ ਸ੍ਰੀ ਰਾਮਾਇਣ ਜੀ ਦੀ ਰਚਨਾ ਕੀਤੀ। ਸ੍ਰੀ ਰਾਮਾਇਣ ਜੀ ਤੋਂ ਸਾਨੂੰ ਮਰਿਯਾਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਮਾਤਾ ਸੀਤਾ ਜੀ ਦੇ ਆਦਰਸ਼ ਜੀਵਨ ਤੋਂ ਉਨਾਂ ਦੇ ਆਦਰਸ਼ਾਂ ਉੱਪਰ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਉਹਨਾਂ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਜੀਵਨ ਤੋਂ ਵੀ ਸਾਨੂੰ ਕਾਫੀ ਸੇਧ ਮਿਲਦੀ ਹੈ। ਉਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚਲਦੇ ਹੋਏ ਲੋਕ ਭਲਾਈ ਦੇ ਕਾਰਜ ਕਰਨ।

ਇਸ਼ਤਿਹਾਰਬਾਜ਼ੀ
ਅਰੰਡੀ ਦੇ ਤੇਲ ਦੇ 5 ਚਮਤਕਾਰੀ ਫਾਇਦੇ


ਅਰੰਡੀ ਦੇ ਤੇਲ ਦੇ 5 ਚਮਤਕਾਰੀ ਫਾਇਦੇ

ਇਸ ਮੌਕੇ ਉਨਾਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਕਿ ਆਪਣੇ ਗੁਰੂਆਂ ਪੀਰਾਂ ਦੇ ਦਿਨ ਤਿਉਹਾਰ ਮਨਾਉਣ ਨਾਲ ਸਾਡੀ ਨੌਜਵਾਨ ਪੀੜੀ ਨੂੰ ਸਾਡੇ ਬੱਚਿਆਂ ਨੂੰ ਸਾਡੇ ਸੱਭਿਆਚਾਰ ਧਰਮ ਬਾਰੇ ਪਤਾ ਲੱਗਦਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ  


https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ  
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ  
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ  


https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button