Punjab

Awareness campaign about not burning stubble Appeal to make fertilizer add it to the ground hdb – News18 ਪੰਜਾਬੀ

ਪਰਾਲੀ ਨੂੰ ਨਾ ਸਾੜਣ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਰਾਲੀ ਨੂੰ ਸਾੜਨ ਦੇ ਨਾਲ ਜਿੱਥੇ ਵਾਤਾਵਰਣ ਨੂੰ ਤਾਂ ਨੁਕਸਾਨ ਪਹੁੰਚਦਾ ਹੀ ਹੈ ਪਰ ਉੱਥੇ ਹੀ ਮਨੁੱਖੀ ਜ਼ਿੰਦਗੀ ‘ਤੇ ਵੀ ਇਸ ਦਾ ਬਹੁਤ ਮਾੜਾ ਅਸਰ ਪੈਂਦਾ ਹੈ। ਵਾਤਾਵਰਣ ਅਤੇ ਮਨੁੱਖੀ ਸਿਹਤ ਦੀ ਸਾਂਭ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵੀ ਆਪਣੇ ਪੱਧਰ ‘ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਬਾਰੇ ਸੈਮੀਨਾਰ ਅਤੇ ਹੋਰ ਵੱਖ ਵੱਖ ਢੰਗਾਂ ਦੇ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: 
ਚੰਡੀਗੜ੍ਹ ਦੇ PGI ’ਚ ਗੰਦਗੀ ਦੇ ਅੰਬਾਰ… ਸਫ਼ਾਈ ਕਰਮਚਾਰੀਆਂ ਦੀ ਹੜਤਾਲ, ਬੀਮਾਰੀ ਫੈਲਣ ਦੇ ਅਸਾਰ

ਲਾਈਨਜ ਕਲੱਬ ਬੇਗੋਵਾਲ 321 ਡੀ ਦੇ ਪ੍ਰਧਾਨ ਅਮਰਜੀਤ ਸਿੰਘ ਜੱਜ ਦੀ ਅਗਵਾਈ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਜੇਕਰ ਉਹ ਪਰਾਲੀ ਨੂੰ ਅੱਗ ਲਗਾਉਂਦੇ ਹਨ ਤਾਂ ਸਾਡਾ ਵਾਤਾਵਰਣ ਇਸੇ ਤਰ੍ਹਾਂ ਦੂਸ਼ਿਤ ਹੁੰਦਾ ਜਾਵੇਗਾ।ਇਸ ਮੌਕੇ ਸਮਾਜਸੇਵੀ ਅਤੇ ਇਤਿਹਾਸਕਾਰ ਪ੍ਰੋ. ਜਸਵੰਤ ਸਿੰਘ ਮਰੱਬੀਆ ਨੇ ਕਿਹਾ ਕਿ ਖੇਤਾਂ ਵਿੱਚ ਅੱਗ ਕਾਰਣ ਅੱਜ ਸਾਡਾ ਪਾਣੀ ਵੀ ਗੰਦਲਾ ਹੁੰਦਾ ਜਾ ਰਿਹਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਖੇਤਾਂ ਵਿਚ ਅਜਿਹੇ ਹਲਾਤ ਰਹੇ ਤਾਂ ਆਉਣ ਵਾਲੇ ਸਮੇਂ ਦੌਰਾਨ ਖੇਤੀ ਉਪਜਾਊ ਜ਼ਮੀਨ ਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ।

ਇਸ਼ਤਿਹਾਰਬਾਜ਼ੀ
ਅਰੰਡੀ ਦੇ ਤੇਲ ਦੇ 5 ਚਮਤਕਾਰੀ ਫਾਇਦੇ


ਅਰੰਡੀ ਦੇ ਤੇਲ ਦੇ 5 ਚਮਤਕਾਰੀ ਫਾਇਦੇ

ਇਸ ਮੌਕੇ ਉਨ੍ਹਾਂ ਕਿਹਾ ਖੇਤਾਂ ਵਿੱਚ ਫਸਲ ਦੀ ਕਟਾਈ ਕਰਨ ਮਗਰੋਂ ਉਸ ਨੂੰ ਖੇਤਾਂ ਵਿਚ ਹੀ ਦਬਾਇਆ ਜਾਵੇ, ਜਿਸ ਨਾਲ ਇੱਕ ਵਧੀਆਂ ਰਸਾਇਣਿਕ ਖਾਦ ਬਣ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਸਰ ਹੀ ਬਹੁਤ ਜਨਤਕ ਥਾਵਾਂ ਜਿਵੇਂ ਸਕੂਲ ਅਤੇ ਕਾਲਜਾਂ ਵਿਚ ਬੱਚਿਆਂ ਅਤੇ ਇਤਹਾਸਕਾਰਾਂ ਵਲੋਂ ਸੈਮੀਨਰ ਰਾਹੀਂ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ  


https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ  
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ  
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ  


https://shorturl.at/npzE4 ਕਲਿੱਕ ਕਰੋ।

  • First Published :

Source link

Related Articles

Leave a Reply

Your email address will not be published. Required fields are marked *

Back to top button