National
ਸਿਖਲਾਈ ਦੌਰਾਨ ਗੋਲਾ ਫਟਣ ਕਾਰਨ ਦੋ ਅਗਨੀਵੀਰ ਸ਼ਹੀਦ

Two Agniveers Killed- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿਚ ਤੋਪਖ਼ਾਨਾ ਕੇਂਦਰ ਵਿਚ ਸਿਖਲਾਈ ਦੌਰਾਨ ਤੋਪ ਤੋਂ ਦਾਗ਼ੇ ਗੋਲੇ ਦੇ ਫਟਣ ਕਾਰਨ ਦੋ ਅਗਨੀਵੀਰਾਂ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਦੁਪਹਿਰ ਸਮੇਂ ਨਾਸਿਕ ਰੋਡ ਇਲਾਕੇ ਵਿਚ ਆਟ੍ਰਿਲਰੀ ਸੈਂਟਰ ਵਿਚ ਵਾਪਰੀ। ਉਨ੍ਹਾਂ ਦੱਸਿਆ ਕਿ ਧਮਾਕੇ ਵਿਚ ਅਗਨੀਵੀਰ ਗੋਹਿਲ ਵਿਸ਼ਵਰਾਜ ਸਿੰਘ (20) ਅਤੇ ਸੈਫਤ ਸ਼ਿਤ (21) ਦੀ ਮੌਤ ਹੋ ਗਈ।
ਇਸ਼ਤਿਹਾਰਬਾਜ਼ੀ
ਅਧਿਕਾਰੀ ਨੇ ਕਿਹਾ ਕਿ ਅਗਨੀਵੀਰਾਂ ਦੀ ਇਕ ਟੀਮ ਤੋਪ ਤੋਂ ਗੋਲੇ ਦਾਗ਼ (Two Agniveers Killed) ਰਹੀ ਸੀ। ਇਸੇ ਦੌਰਾਨ ਇਕ ਗੋਲਾ ਫਟ ਗਿਆ, ਜਿਸ ਕਾਰਨ ਦੋ ਅਗਨੀਵੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਦੇਵਲਾਲੀ ਦੇ ਐੱਮਐੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਹੌਲਦਾਰ ਅਜੀਤ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਉਤੇ ਦੇਵਲਾਲੀ ਕੈਂਪ ਥਾਣੇ ’ਚ ਹਾਦਸੇ ਦੌਰਾਨ ਮੌਤ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।
ਇਸ਼ਤਿਹਾਰਬਾਜ਼ੀ
- First Published :