90,000 ਰੁਪਏ ਤੋਂ ਪਾਰ ਜਾ ਸਕਦੀਆਂ ਨੇ ਸੋਨੇ ਦੀਆਂ ਕੀਮਤਾਂ, ਮਾਹਿਰਾਂ ਨੇ ਦੱਸੀ ਵਜ੍ਹਾ… Gold Rate personal finance gold prices forecast after hits record high – News18 ਪੰਜਾਬੀ

Gold Price: ਸੋਨੇ ਦੀਆਂ ਕੀਮਤਾਂ ਇਕ ਵਾਰ ਫਿਰ ਰਿਕਾਰਡ ਉੱਚਾਈ ਉਤੇ ਪਹੁੰਚ ਗਈਆਂ ਹਨ। ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਵਧਦੀਆਂ ਉਮੀਦਾਂ ਦੇ ਵਿਚਕਾਰ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ 1 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ।
ਕੌਮਾਂਤਰੀ ਬਾਜ਼ਾਰ ‘ਚ ਸਪਾਟ ਸੋਨਾ 1.6 ਫੀਸਦੀ ਵਧ ਕੇ 2,551.19 ਡਾਲਰ ਪ੍ਰਤੀ ਔਂਸ (76530 ਰੁਪਏ) ਉਤੇ ਪਹੁੰਚ ਗਿਆ, ਜਦਕਿ ਅਮਰੀਕੀ ਗੋਲਡ ਫਿਊਚਰ 1.4 ਫੀਸਦੀ ਵਧ ਕੇ 2,578.90 ਡਾਲਰ ‘ਤੇ ਪਹੁੰਚ ਗਿਆ। ਭਾਰਤ ਵਿੱਚ ਸੋਨੇ ਦੀ ਸਪਾਟ ਕੀਮਤ 74600 ਰੁਪਏ ਪ੍ਰਤੀ 10 ਗ੍ਰਾਮ ਹੈ। ਵਿਸ਼ਵ ਭਰ ਵਿੱਚ ਹੋ ਰਹੇ ਮੈਕਰੋ-ਇਕਨਾਮਿਕ ਡਿਵੈਲਪਮੈਂਟ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ‘ਚ ਆਉਣ ਵਾਲੇ ਮਹੀਨਿਆਂ ‘ਚ ਸੋਨੇ ‘ਤੇ ਦਿੱਗਜ ਬ੍ਰੋਕਰੇਜ ਹਾਊਸਾਂ ਦੇ ਟਾਰਗਿਟ ਹਿੱਟ ਹੋਣ ਦੀ ਉਮੀਦ ਹੈ।
ਕਮਜ਼ੋਰ ਡਾਲਰ ਸੂਚਕਾਂਕ ਨਾਲ ਵੀ ਸੋਨਾ ਮਜ਼ਬੂਤ ਹੁੰਦਾ ਹੈ
ਲਾਈਵ ਮਿੰਟ ਦੀ ਰਿਪੋਰਟ ਵਿੱਚ ਐਲਕੇਪੀ ਸਕਿਓਰਿਟੀਜ਼ ਦੇ ਜਤਿਨ ਤ੍ਰਿਵੇਦੀ ਨੇ ਕਿਹਾ ਕਿ ਸਥਿਰ ਡਾਲਰ ਸੂਚਕਾਂਕ ਅਤੇ ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਕਾਰਨ ਸੋਨੇ ਦੀ ਖਰੀਦਦਾਰੀ ਹੇਠਲੇ ਪੱਧਰ ਉਤੇ ਜਾਰੀ ਹੈ। ਸੋਨੇ ਦੀਆਂ ਕੀਮਤਾਂ ਨੂੰ ₹71,750-₹71,500 ਦੀ ਰੇਂਜ ਵਿਚ ਸਪੋਰਟ ਮਿਲਣ ਦੀ ਉਮੀਦ ਹੈ, ਜਦੋਂ ਕਿ ₹72,200-₹72,350 ਦੇ ਪੱਧਰ ‘ਤੇ ਰੇਜਿਸਟੈਂਸ ਦੇਖਣ ਨੂੰ ਮਿਲੇਗਾ।
CME Fedwatch ਟੂਲ ਦੇ ਅਨੁਸਾਰ, ਸਟਾਕ ਮਾਰਕੀਟ ਨੂੰ ਫੈਡਰਲ ਰਿਜ਼ਰਵ ਦੀ 17-18 ਸਤੰਬਰ ਦੀ ਮੀਟਿੰਗ ਵਿੱਚ 25-ਬੇਸਿਸ ਪੁਆਇੰਟ ਦਰ ਵਿੱਚ ਕਟੌਤੀ ਦੀ ਉਮੀਦ ਹੈ, ਜਦੋਂ ਕਿ 50-ਬੇਸਿਸ ਪੁਆਇੰਟ ਦੀ ਕਟੌਤੀ ਦੀ ਸੰਭਾਵਨਾ 13 ਪ੍ਰਤੀਸ਼ਤ ਹੈ। ਖਾਸ ਗੱਲ ਇਹ ਹੈ ਕਿ ਘੱਟ ਵਿਆਜ ਦਰ ਵਾਲੇ ਮਾਹੌਲ ‘ਚ ਸੋਨਾ ਨਿਵੇਸ਼ ਲਈ ਤਰਜੀਹੀ ਵਿਕਲਪ ਬਣ ਜਾਂਦਾ ਹੈ। ਅਜਿਹੇ ‘ਚ ਵਿਆਜ ਦਰਾਂ ‘ਚ ਕਟੌਤੀ ਕਾਰਨ ਸੋਨਾ ਵਧਣ ਦੀ ਉਮੀਦ ਹੈ।
ਸੋਨੇ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਅਮਰੀਕੀ ਵਿੱਤੀ ਫਰਮਾਂ ਗੋਲਡਮੈਨ ਸੈਸ ਅਤੇ ਬੈਂਕ ਆਫ ਅਮਰੀਕਾ ਨੇ ਕੀਮਤ ਦੇ ਵੱਡੇ ਟੀਚੇ ਦਿੱਤੇ ਸਨ। ਬੈਂਕ ਆਫ ਅਮਰੀਕਾ ਦੇ ਰਣਨੀਤੀਕਾਰਾਂ ਮੁਤਾਬਕ ਅਗਲੇ ਸਾਲ ਤੱਕ ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਦੀ ਕੀਮਤ 3000 ਡਾਲਰ ਪ੍ਰਤੀ ਔਂਸ ਹੋ ਜਾਵੇਗੀ, ਭਾਵ ਭਾਰਤੀ ਰੁਪਏ ‘ਚ ਇਹ ਰਕਮ 90,000 ਰੁਪਏ ਹੈ।
ਇਸ ਦੇ ਨਾਲ ਹੀ ਗੋਲਡਮੈਨ ਸੈਸ ਨੇ ਉਮੀਦ ਜਤਾਈ ਹੈ ਕਿ 2025 ਦੀ ਸ਼ੁਰੂਆਤ ਤੱਕ ਸੋਨੇ ਦੀ ਕੀਮਤ 2700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਅਜਿਹੇ ‘ਚ ਭਾਰਤ ‘ਚ ਸੋਨੇ ਦੀ ਕੀਮਤ 81000 ਰੁਪਏ ਪ੍ਰਤੀ 10 ਗ੍ਰਾਮ ਹੋਣ ਦੀ ਸੰਭਾਵਨਾ ਹੈ।