Four death due to dengue negligence of health department has come to light fatehgarh sahib hdb – News18 ਪੰਜਾਬੀ

ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਗੜੋਲੀਆਂ ’ਚ ਡੇਂਗੂ ਨਾਲ 4 ਮੌਤਾਂ ਤੋਂ ਬਾਅਦ ਸਹਿਮ ਦਾ ਮਾਹੌਲ ਹੈ। ਦੱਸ ਦਈਏ ਕਿ ਪਿੰਡ ਗੜੋਲੀਆਂ ਵਿੱਚ ਮਨਪ੍ਰੀਤ ਕੌਰ 27 ਸਾਲ,ਪਾਲੇ ਖ਼ਾਨ ਉਮਰ 55 ਸਾਲ,ਜਸਵਿੰਦਰ ਕੌਰ ਉਮਰ 62 ਸਾਲ, ਸੁਰਿੰਦਰ ਕੌਰ 65 ਸਾਲ ਦੀ ਮੌਤ ਹੋਣ ਤੋਂ ਇਲਾਵਾ ਦਰਜਨਾਂ ਲੋਕ ਬੁਖਾਰ ਨਾਲ ਜੂਝ ਰਹੇ ਹਨ। ਇਹਨਾਂ ਮੌਤਾਂ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਭਾਵਕ ਹੋਏ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਿਆਸੀ ਆਗੂ ਵੋਟਾਂ ਲੈਣ ਤਾਂ ਆ ਜਾਂਦੇ ਹਨ ਪਰ ਜਿੱਤਣ ਮਗਰੋਂ ਉਹ ਪਿੰਡ ਵਾਸੀਆਂ ਦੀ ਸਾਰ ਤੱਕ ਨਹੀਂ ਲੈਂਦੇ।
ਇਹ ਵੀ ਪੜ੍ਹੋ:
ਕਿਸਾਨ, ਆੜ੍ਹਤੀ ਤੇ ਸ਼ੈਲਰ ਮਾਲਕਾਂ ਦੀ ਸਰਕਾਰ ਨੂੰ warning…ਝੋਨੇ ਦੀ ਚੁਕਾਈ ਦਾ ਹੱਲ ਨਾ ਹੋਣ ’ਤੇ ਕਰਨਗੇ ਸੜਕਾਂ ਜਾਮ
ਇਸ ਮੌਕੇ ਭਾਜਪਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਪਿੰਡ ਜਾ ਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਲਾਪਰਵਾਹੀ ਕਾਰਨ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਰੜੇ ਹੱਥੀ ਲਿਆ। ਉਹਨਾਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਵਾਲੇ ਮੁੱਖ ਮੰਤਰੀ ਇੱਕ ਵਾਰ ਆ ਕੇ ਪਿੰਡ ਗੜੋਲੀਆਂ ਦਾ ਹਾਲ ਦੇਖਣ ਕਿਉਂਕਿ ਪਿੰਡ ਵਿੱਚ ਇੰਝ ਲੱਗ ਰਿਹਾ ਹੈ ਕਿ ਜਿਵੇਂ ਪਿੰਡ ਵਿੱਚ ਕਦੀ ਕੋਈ ਸਾਫ ਸਫਾਈ ਹੀ ਨਹੀਂ ਹੋਈ।
ਉਹਨਾਂ ਕਿਹਾ ਕਿ ਪਿੰਡਾਂ ਦੀ ਨੁਹਾਰ ਬਦਲਣ ਵਾਲੀ ਸਰਕਾਰ ਤੋਂ ਇਸ ਪਿੰਡ ਦੀਆਂ ਗਲੀਆਂ ਤਾਂ ਕੀ ਬਣਾਉਣੀਆਂ ਸੀ ਸਗੋਂ ਗਲੀਆਂ ਦੇ ਨਾਲ ਲੱਗਦੀਆਂ ਨਾਲੀਆਂ ਨੂੰ ਵੀ ਨਹੀਂ ਢੱਕਿਆ ਗਿਆ ਜਿਸ ਕਰਕੇ ਇਹਨਾਂ ਨਾਲੀਆਂ ਵਿੱਚ ਹਰ ਟਾਈਮ ਗੰਦਾ ਕੂੜਾ ਬਦਬੂ ਮਾਰ ਰਿਹਾ ਹੈ। ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਏ ਪਏ ਹਨ । ਉਹਨਾਂ ਕਿਹਾ ਕਿ ਪਿੰਡ ਵਿੱਚ ਹੋਈਆਂ ਚਾਰ ਮੌਤਾਂ ਤੋਂ ਬਾਅਦ ਅੱਜ ਪ੍ਰਸ਼ਾਸਨ ਦੀ ਨੀਂਦ ਖੁੱਲੀ ਤੇ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਗੰਦੀਆਂ ਥਾਵਾਂ ਤੇ ਸਪਰੇ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।