Punjab
ਪੁਲਿਸ ਦੀ ਗੈਂਗਸਟਰ ਨਾਲ ਮੁਠਭੇੜ, ਦੋਹਾਂ ਪਾਸਿਓਂ ਚੱਲੀਆਂ ਗੋਲੀਆਂ – News18 ਪੰਜਾਬੀ

ਤਰਨਤਾਰਨ ਪੁਲਿਸ ਦੀ ਗੈਂਗਸਟਰ ਨਾਲ ਮੁਠਭੇੜ ਹੋਈ ਹੈ । ਗੋਇੰਦਵਾਲ ਸਾਹਿਬ ਨੇੜੇ ਦੋਹਾਂ ਪਾਸਿਓਂ ਫਾਇਰਿੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਫਾਇਰਿੰਗ ਦੌਰਾਨ ਗੈਂਗਸਟਰ ਦੀ ਲੱਤ ‘ਚ ਗੋਲੀ ਲੱਗੀ ਹੈ। ਪੁਲਿਸ ਨੇ ਗੈਂਗਸਟਰ ਕਸ਼ਮੀਰ ਸਿੰਘ ਸੀਲੂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੈਂਗਸਟਰ ਕਸ਼ਮੀਰ ਸ਼ੀਲੂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਲੁੱਟ ਦੀ ਘਟਨਾ ‘ਚ ਪੁਲਿਸ ਨੂੰ ਲੋੜੀਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਬੈਂਕ ਲੁੱਟ ‘ਚ ਸ਼ਾਮਿਲ ਸੀ ਅਤੇ ਸਾਨੂੰ ਪਤਾ ਲੱਗਿਆ ਕਿ ਉਹ ਇੱਥੇ ਘੁੰਮ ਰਿਹਾ ਹੈ ਜਿਸ ਨੂੰ ਕਾਬੂ ਕਰਨ ਲਈ ਅਸੀਂ ਇੱਥੇ ਆਏ ਸੀ।
- First Published :