ਠੰਢ ਨੇ ਦਿੱਤੀ ਦਸਤਕ, ਜਾਣੋ ਅਗਲੇ ਤਿੰਨ ਦਿਨ ਕਿਵੇਂ ਰਹੇਗਾ ਮੌਸਮ… today weather update winter arrived in delhi ncr heavy rain goa kerala tamilnadu monsoon retreat – News18 ਪੰਜਾਬੀ

Today Weather Update: ਦੱਖਣੀ ਪੱਛਮੀ ਮਾਨਸੂਨ ਰਵਾਨਾ ਹੋ ਰਿਹਾ ਹੈ। ਗੋਆ ਅਤੇ ਕੋਂਕਣ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਇਧਰ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ ਮੌਸਮ ਵਿਭਾਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਛੱਤੀਸਗੜ੍ਹ, ਤਾਮਿਲਨਾਡੂ, ਅੰਦਰੂਨੀ ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਜਾਰੀ ਰਿਹਾ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੀ ਅਗਲੇ ਦੋ ਦਿਨਾਂ ਵਿਚ ਕੁਝ ਥਾਵਾਂ ਉਤੇ ਹਲਕੇ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ ਵਿਚ ਇਕਦਮ ਗਿਰਾਵਟ ਆਵੇਗੀ।
ਆਈਐਮਡੀ ਦੇ ਅਨੁਸਾਰ ਸ਼ੁੱਕਰਵਾਰ ਤੱਕ ਦੱਖਣ-ਪੱਛਮੀ ਮਾਨਸੂਨ ਪੂਰੇ ਉੱਤਰ ਪ੍ਰਦੇਸ਼, ਪੱਛਮੀ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਨੂੰ ਕਵਰ ਕਰਦੇ ਹੋਏ ਭਾਰਤ ਦੇ ਪੱਛਮੀ ਹਿੱਸੇ ਤੋਂ ਰਵਾਨਾ ਹੋ ਗਿਆ ਹੈ। ਆਈਐਮਡੀ ਨੇ ਕਿਹਾ ਕਿ ਦਿੱਲੀ ਵਿੱਚ ਤਾਪਮਾਨ ਡਿੱਗ ਗਿਆ ਹੈ। ਰਾਤ ਨੂੰ ਘੱਟੋ-ਘੱਟ ਤਾਪਮਾਨ 20 ਤੋਂ 22 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਤੱਟ ਨੇੜੇ ਅਰਬ ਸਾਗਰ ‘ਚ ਘੱਟ ਦਬਾਅ ਬਣ ਰਿਹਾ ਹੈ, ਜਿਸ ਕਾਰਨ ਗੋਆ ਅਤੇ ਕੋਂਕਣ ‘ਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਕਈ ਉਡਾਣਾਂ ਦੇ ਰੂਟ ਬਦਲਣੇ ਪਏ। ਇਸ ਦੇ ਨਾਲ ਹੀ IMD ਨੇ ਕਿਹਾ ਕਿ ਸ਼ਨੀਵਾਰ ਨੂੰ ਪੂਰਬੀ ਗੁਜਰਾਤ, ਉੱਤਰੀ ਅਤੇ ਦੱਖਣੀ ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ ਅਤੇ ਅਰੁਣਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਛੱਤੀਸਗੜ੍ਹ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਹਿੱਸਿਆਂ ਵਿੱਚ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਐਨਸੀਆਰ ਦੇ ਤਾਪਮਾਨ ਵਿੱਚ ਬਦਲਾਅ ਦਰਜ ਕੀਤਾ ਗਿਆ ਹੈ। ਪਹਾੜਾਂ ਦੀਆਂ ਢਲਾਣਾਂ ਤੋਂ ਆਉਣ ਵਾਲੀਆਂ ਉੱਤਰ-ਪੱਛਮੀ ਹਵਾਵਾਂ ਅਗਲੇ ਕੁਝ ਦਿਨਾਂ ਵਿੱਚ ਦਿੱਲੀ ਦੇ ਤਾਪਮਾਨ ਵਿੱਚ ਇੱਕ ਤੋਂ ਦੋ ਡਿਗਰੀ ਤੱਕ ਵਾਧਾ ਕਰ ਸਕਦੀਆਂ ਹਨ।
ਸ਼ਾਮ ਅਤੇ ਸਵੇਰ ਦੇ ਸਮੇਂ ਮੌਸਮ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ। ਸਵੇਰੇ ਹਲਕੀ ਠੰਡ ਅਤੇ ਕੰਬਣੀ ਮਹਿਸੂਸ ਕੀਤੀ ਜਾ ਸਕਦੀ ਹੈ। ਦਿਨ ਵੇਲੇ ਤਾਪਮਾਨ ਵਧੇਗਾ ਪਰ ਨਮੀ ਨਹੀਂ ਰਹੇਗੀ। ਕੁੱਲ ਮਿਲਾ ਕੇ ਮੌਸਮ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ। ਦਿਨ ਦਾ ਤਾਪਮਾਨ 36 ਤੋਂ 34 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜਦਕਿ ਸਵੇਰ ਦਾ ਘੱਟੋ-ਘੱਟ ਤਾਪਮਾਨ 19 ਤੋਂ 20 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।