Punjab

ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਸ਼ੂਟਰ ਦਾ ਐਨਕਾਊਂਟਰ – News18 ਪੰਜਾਬੀ

ਤਰਨਤਾਰਨ ਦੇ ਵਿਧਾਨ ਸਭਾ ਹਲਕਾ ਹਲਕਾ ਖਡੂਰ ਸਾਹਿਬ ਦੇ ਪਿੰਡ ਫਤਿਹਾਬਾਦ ਨੇੜੇ ਰੇਲਵੇ ਫਾਟਕ ਨੇੜੇ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਦਾ ਅਣਪਛਾਤੇ ਮੋਟਰਸਾਈਕਲ ਸਵਾਰ ਨੋਜਵਾਨਾਂ ਵੱਲੋਂ ਉਸ ਵੇਲੇ ਗੋਲੀਆਂ ਮਾਰ ਕੇ ਕੱਤਲ ਕਰ ਦਿੱਤਾ ਗਿਆ ਸੀ

ਜਦੋਂ ਉਹ ਆਪਣੀ ਕਾਰ ‘ਤੇ ਸਵਾਰ ਹੋ ਕੇ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ ਉਕਤ ਮਾਮਲੇ ਵਿਚ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਗੋਪੀ ਕਤਲ ਕਾਂਡ ਨਾਲ ਜੁੜੇ ਅਰੋਪੀਆਂ ਦੀ ਗ੍ਰਿਫ਼ਤਾਰੀ ਪੁਲਿਸ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਸੀ ਇਸ ਲੜੀ ਤਹਿਤ ਕੁਝ ਦਿਨ ਪਹਿਲਾਂ ਲਖਨਊ ਤੋਂ ਏਜੀਟੀਐਫ ਦੀ ਟੀਮ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਤਰਨ ਤਾਰਨ ਪੁਲਿਸ ਨੇ ਇਹਨਾਂ ਨੂੰ ਪ੍ਰੋਟੈਕਸ਼ਨ ਵਰੰਟ ‘ਤੇ ਲਿਆ ਹੋਇਆ ਸੀ ਸ਼ੂਟਰ ਬਿਕਰਮਜੀਤ ਸਿੰਘ ਉਰਫ ਵਿੱਕੀ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਸੀ।

ਪੁਲਿਸ ਬਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਹਥਿਆਰ ਦੀ ਬਰਾਮਦਗੀ ਲਈ ਗੋਇੰਦਵਾਲ ਸਾਹਿਬ ਲੈ ਕੇ ਗਈ ਤਾਂ ਸ਼ੂਟਰ ਵਿੱਕੀ ਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ ਉੱਤੇ ਫਾਇਰਿੰਗ ਕੀਤੀ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਸ਼ੂਟਰ ਵਿੱਕੀ ਜਖਮੀ ਹੋ ਗਿਆ। ਪੁਲਿਸ ਦੀ ਇੱਕ ਗੋਲੀ ਸ਼ੂਟਰ ਦੀ ਲੱਤ ਵਿੱਚ ਲੱਗੀ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸੇ ਦੌਰਾਨ ਉਸਨੂੰ ਫੜ੍ਹ ਕੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਦੱਸ ਦੇਈਏ ਕਿ  ਏਜੀਟੀਐਫ ਨੇ ਇਸ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਤਰਨ-ਤਰਨ ਪੁਲਿਸ ਕੋਲ ਪ੍ਰੋਟੈਕਸ਼ਨ ਵਾਰੰਟ ‘ਤੇ ਸੀ।

ਇਸ਼ਤਿਹਾਰਬਾਜ਼ੀ

ਐਸ ਐਸ ਪੀ ਆਈਪੀਐਸ ਅਭੀਮੰਨੀਓ ਰਾਣਾ ਨੇ ਦਸਿਆ ਕਿ ਉਕਤ ਬਦਮਾਸ਼ ਗੋਪੀ ਕੱਤਲ ਕੇਸ ਵਿੱਚ ਲੋੜੀਂਦਾ ਸੀ ਉਸ ਵੱਲੋਂ ਪੁਲੀਸ ਤੇ ਫਾਇਰਿੰਗ ਕੀਤੀ ਗਈ ਹੈ ਅਤੇ ਜਵਾਬੀ ਫਾਇਰਿੰਗ ਦੌਰਾਨ ਉਹ ਜ਼ਖ਼ਮੀ ਹੋਇਆ ਹੈ ਇਸ ‘ਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।

  • First Published :

Source link

Related Articles

Leave a Reply

Your email address will not be published. Required fields are marked *

Back to top button