ਫਿਲਮ ਨੂੰ ਚੰਗਾ ਰਿਸਪਾਂਸ ਨਾ ਮਿਲਣ ‘ਤੇ ਡਿਪਰੈਸ਼ਨ ‘ਚ ਚਲਾ ਗਿਆ ਸੀ ਨਿਰਦੇਸ਼ਕ, ਬਾਅਦ ‘ਚ ਫਿਲਮ ਨਿਕਲੀ “ਸੁਪਰਹਿੱਟ”

‘ਭੂਲ ਭੁਲਈਆ 3’ ਦੇ ਨਿਰਦੇਸ਼ਕ ਅਨੀਸ ਬਜ਼ਮੀ (Anees Bazmee) ਨੇ ‘ਨੋ ਐਂਟਰੀ’, ‘ਵੈਲਕਮ’ ਅਤੇ ‘ਸਿੰਘ ਇਜ਼ ਕਿੰਗ’ ਸਮੇਤ ਕਈ ਕਾਮੇਡੀ ਫਿਲਮਾਂ ਬਣਾਈਆਂ ਹਨ। ਅਨੀਸ ਬਜ਼ਮੀ (Anees Bazmee) ਨੇ ਕਿਹਾ ਕਿ ਭਾਵੇਂ ਇਹ ਫ਼ਿਲਮਾਂ ਚੰਗੀਆਂ ਅਤੇ ਬਲਾਕਬਸਟਰ ਸਾਬਤ ਹੋਈਆਂ, ਯਾਦਗਾਰ ਫ਼ਿਲਮਾਂ ਵੀ ਬਣੀਆਂ, ਪਰ ਕੁਝ ਫ਼ਿਲਮਾਂ ਨੂੰ ਸ਼ੁਰੂ ਵਿੱਚ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇੱਕ ਫਿਲਮ ਲਈ ਸ਼ੁਰੂ ਵਿੱਚ ਚੰਗਾ ਰਿਸਪਾਂਸ ਨਹੀਂ ਮਿਲਿਆ ਤਾਂ ਉਹ ਤਣਾਅ ਵਿੱਚ ਆ ਗਏ ਅਤੇ ਇਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਸੀ।
ਅਨੀਸ ਬਜ਼ਮੀ (Anees Bazmee) ਨੇ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਆਪਣੇ ਕੰਮ ਪ੍ਰਤੀ ਸਕਾਰਾਤਮਕ ਅਤੇ ਨਕਾਰਾਤਮਕ ਰੀਐਕਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕਈ ਪ੍ਰਸਿੱਧ ਫਿਲਮਾਂ ਦੀ ਸ਼ੁਰੂਆਤ ਖਰਾਬ ਰਹੀ। ਉਨ੍ਹਾਂ ਨੇ ਕਿਹਾ, ‘‘ਮੈਂ ਜੋ ਫਿਲਮਾਂ ਬਣਾਈਆਂ ਹਨ, ਉਨ੍ਹਾਂ ‘ਚੋਂ ‘ਮੈਂ ਕੁਝ ਲੋਕਾਂ ਨੂੰ ਪੂਰੀ ਫਿਲਮ ਦਿਖਾਈ ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਨ ਕਿ ਓ ਮਾਈ ਗੌਡ, ਇਹ ਇੱਕ ਭਿਆਨਕ ਫਿਲਮ ਹੈ’।
ਅਨੀਸ ਬਜ਼ਮੀ (Anees Bazmee) 2007 ਦੀ ਕਾਮੇਡੀ ‘Welcome’ ਦੀ ਉਦਾਹਰਣ ਦਿੰਦੇ ਹਨ ਜਿਸ ਵਿੱਚ ਅਕਸ਼ੈ ਕੁਮਾਰ (Akshay Kumar), ਅਨਿਲ ਕਪੂਰ (Anil Kapoor), ਨਾਨਾ ਪਾਟੇਕਰ (Nana Patekar), ਕੈਟਰੀਨਾ ਕੈਫ (Katrina Kaif), ਪਰੇਸ਼ ਰਾਵਲ (Paresh Rawal), ਫਿਰੋਜ਼ ਖਾਨ (Feroze Khan) ਅਤੇ ਮੱਲਿਕਾ ਸ਼ੇਰਾਵਤ ਸਨ। ਅਨੀਸ ਬਜ਼ਮੀ (Anees Bazmee) ਕਹਿੰਦੇ ਹਨ ਕਿ ਜਦੋਂ ਮੈਂ ‘ਵੈਲਕਮ’ ਬਣਾਈ ਸੀ ਤਾਂ ਲੋਕਾਂ ਨੂੰ ਇੱਕ ਹੀ ਸ਼ਿਕਾਇਤ ਸੀ ਕਿ ਇਹ ਕੋਈ ਕਾਮੇਡੀ ਨਹੀਂ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇਹੀ ਬਣਾਇਆ ਹੈ। ਇਸ ਫਿਲਮ ਦੇ ਨਿਰਦੇਸ਼ਨ ਨੇ ਇਹ ਵੀ ਦੱਸਿਆ ਕਿ ‘ਵੈਲਕਮ’ ਦੇ ਟਰਾਇਲ ਰਨ ‘ਚ ਕੋਈ ਨਹੀਂ ਹੱਸਿਆ ਸੀ। ਪਰ ਜਦੋਂ ਫਿਲਮ ਰਿਲੀਜ਼ ਹੋਈ ਤਾਂ ਲੋਕਾਂ ਨੇ ਇਸ ਨੂੰ ਕਲਟ ਕਿਹਾ।
ਇਹ ਫਿਲਮ ਵਾਕਈ ਇੱਕ ਕਲਟ ਸਾਬਤ ਹੋਈ: ਅਨੀਸ ਬਜ਼ਮੀ (Anees Bazmee) ਨੇ ਅੱਗੇ ਕਿਹਾ ਕਿ ਅੱਜ, ਇਸ ਦੀ ਰਿਲੀਜ਼ ਦੇ 16-17 ਸਾਲ ਬਾਅਦ ਵੀ, ਲੋਕ ਇਸ ਨੂੰ ਪਸੰਦ ਕਰਦੇ ਹਨ ਅਤੇ ਇਸ ‘ਤੇ ਮੀਮ ਬਣਾਉਂਦੇ ਹਨ। ਇਹ ਅਸਲ ਵਿੱਚ ਇੱਕ ਕਲਟ ਕਾਮੇਡੀ ਫਿਲਮ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੇ ਆਪਣੇ ਬਜਟ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਦੀ ਕਮਾਈ ਕੀਤੀ ਸੀ।