ਨੋਇਲ ਟਾਟਾ ਹੋਣਗੇ ਟਾਟਾ ਟਰੱਸਟ ਦੇ ਚੇਅਰਮੈਨ ,ਜਾਣੋ ਕੌਣ ਹਨ ? – News18 ਪੰਜਾਬੀ

Who is Noel Tata: ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਹੁਣ ਟਾਟਾ ਟਰੱਸਟ ਦੀ ਕਮਾਨ ਕਿਸ ਦੇ ਹੱਥ ਵਿੱਚ ਹੋਵੇਗੀ,ਇਸ ਸਸਪੈਂਸ ਤੋਂ ਪਰਦਾ ਹਟ ਗਿਆ ਹੈ । ਰਤਨ ਟਾਟਾ ਦੇ ਉੱਤਰਾਧਿਕਾਰੀ ਦੀ ਤਲਾਸ਼ ਪੂਰੀ ਹੋ ਗਈ ਹੈ। ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਨੋਇਲ ਟਾਟਾ ਹੁਣ ਟਾਟਾ ਟਰੱਸਟ ਦੀ ਕਮਾਨ ਸੰਭਾਲਣਗੇ। ਟਾਟਾ ਟਰੱਸਟ ਦੇ ਚੇਅਰਮੈਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਹੋਈ ਟਾਟਾ ਟਰੱਸਟ ਦੀ ਅਹਿਮ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਟਾਟਾ ਟਰੱਸਟ ਦੇ ਬੋਰਡ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਉਨ੍ਹਾਂ ਨੂੰ ਆਪਣਾ ਚੇਅਰਮੈਨ ਚੁਣ ਲਿਆ। 67 ਸਾਲ ਦੇ ਨੋਏਲ ਟਾਟਾ ਰਤਨ ਟਾਟਾ ਦੇ ਸੌਤੇਲੇ ਭਰਾ ਹਨ ਅਤੇ ਕਈ ਸਾਲਾਂ ਤੋਂ ਟਾਟਾ ਗਰੁੱਪ ਨਾਲ ਜੁੜੇ ਹੋਏ ਹਨ। ਜਿਸ ਵਿੱਚ ਟਾਟਾ ਟਰੱਸਟ ਵੀ ਸ਼ਾਮਿਲ ਹੈ।
ਉਹ ਨੋਇਲ ਟਾਟਾ ਦੀ ਦੂਜੀ ਪਤਨੀ ਦੇ ਪੁੱਤਰ ਹਨ। ਉਹ ਪਹਿਲਾਂ ਤੋਂ ਹੀ ਸਰ ਦੋਰਾਬਜੀ ਟਾਟਾ ਟਰੱਸਟ ਅਤੇ ਸਰ ਰਤਨ ਟਾਟਾ ਟਰੱਸਟ ਦੇ ਬੋਰਡਾਂ ਵਿੱਚ ਟਰੱਸਟੀ ਹਨ।
ਫਿਲਹਾਲ ਨੋਏਲ ਟਾਟਾ ਘੜੀ ਬਣਾਉਣ ਵਾਲੀ ਕੰਪਨੀ ਟਾਈਟਨ ਅਤੇ ਟਾਟਾ ਸਟੀਲ ਦੇ ਵਾਈਸ -ਚੇਅਰਮੈਨ ਹਨ। ਉਹ ਟਾਟਾ ਗਰੁੱਪ ਦੀ ਰਿਟੇਲ ਕੰਪਨੀ ਟ੍ਰੈਂਟ (ਜੂਡੀਓ ਅਤੇ ਵੈਸਟਸਾਈਡ ਦੇ ਮਾਲਕ ) ਅਤੇ ਇਸਦੀ ਐਨਬੀਐਫਸੀ ਫਰਮ ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਹਨ। ਨੋਏਲ ਵੋਲਟਾਸ ਦੇ ਬੋਰਡ ਵਿੱਚ ਵੀ ਕੰਮ ਕਰਦੇ ਹਨ ।
ਕੌਣ ਹਨ ਨੋਏਲ ਟਾਟਾ ?
ਉਹ ਟਾਟਾ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ, ਜਿੱਥੋਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 2010-11 ਵਿੱਚ ਇਸ ਨਿਯੁਕਤੀ ਤੋਂ ਬਾਅਦ ਤੋਂ ਹੀ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਸਨ ਕਿ ਨੋਏਲ ਨੂੰ ਰਤਨ ਟਾਟਾ ਤੋਂ ਬਾਅਦ ਟਾਟਾ ਸਮੂਹ ਦੇ ਮੁਖੀ ਵਜੋਂ ਤਿਆਰ ਕੀਤਾ ਜਾ ਰਿਹਾ ਹੈ।
ਟਾਟਾ ਇੰਟਰਨੈਸ਼ਨਲ ਵਿਦੇਸ਼ਾਂ ਵਿੱਚ ਪੇਸ਼ ਕੀਤੇ ਜਾਣ ਵਾਲੇ ਉਤਪਾਦਾਂ ਅਤੇ ਅਤੇ ਸੇਵਾਵਾਂ ਲਈ ਟਾਟਾ ਸਮੂਹ ਦੀ ਸ਼ਾਖਾ ਹੈ।
ਨੋਏਲ ਟਾਟਾ ਕਿੱਥੋਂ ਪੜ੍ਹੇ ਅਤੇ ਕਿੱਥੇ ਕੰਮ ਕੀਤੇ…
ਨੋਏਲ ਟਾਟਾ ਨੇ ਸਸੇਕਸ ਯੂਨੀਵਰਸਿਟੀ (ਯੂ.ਕੇ.) ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਰਾਂਸ ਵਿੱਚ INSEAD ਤੋਂ ਅੰਤਰਰਾਸ਼ਟਰੀ ਕਾਰਜਕਾਰੀ ਪ੍ਰੋਗਰਾਮ (IEP) ਨੂੰ ਪੂਰਾ ਕੀਤਾ। ਨੋਏਲ ਟਾਟਾ ਨੇ ਇਸ ਤੋਂ ਪਹਿਲਾਂ Nestle, UK ਨਾਲ ਕੰਮ ਕੀਤਾ ਸੀ। ਨੋਏਲ ਇੱਕ ਆਇਰਿਸ਼ ਨਾਗਰਿਕ ਹਨ ਅਤੇ ਉਨ੍ਹਾਂ ਦਾ ਵਿਆਹ ਪਾਲੋਨਜੀ ਮਿਸਤਰੀ ਦੀ ਧੀ ਆਲੂ ਮਿਸਤਰੀ ਨਾਲ ਹੋਇਆ ਹੈ, ਜੋ ਟਾਟਾ ਸੰਨਜ਼ ਵਿੱਚ ਸਭ ਤੋਂ ਵੱਡਾ ਸ਼ੇਅਰ ਧਾਰਕ ਸਨ। ਉਨ੍ਹਾਂ ਦੇ ਤਿੰਨ ਬੱਚੇ ਹਨ- ਲਿਆ , ਮਾਇਆ ਅਤੇ ਨੇਵਿਲ…