ਸੁਹਾਗਰਾਤ ਮੌਕੇ ਬਾਲਕੋਨੀ ‘ਚ ਬੈਠੇ ਸਨ ਲਾੜਾ-ਲਾੜੀ, ਅਚਾਨਕ ਵਾਪਰ ਗਿਆ ਭਾਣਾ…

Dulha Dulhan News: ਵਿਆਹ ਦਾ ਦਿਨ ਲਾੜਾ-ਲਾੜੀ ਲਈ ਅਹਿਮ ਹੁੰਦਾ ਹੈ। ਕੀ ਹੋਵੇਗਾ ਜੇਕਰ ਇਸ ਵਿਆਹ ਵਾਲੀ ਰਾਤ ਨੂੰ ਕੁਝ ਅਜਿਹਾ ਵਾਪਰ ਜਾਵੇ, ਜੋ ਤੁਹਾਡੀ ਜ਼ਿੰਦਗੀ ਵਿੱਚ ਭੂਚਾਲ ਲਿਆ ਦੇਵੇ। ਅਜਿਹੀ ਹੀ ਇਕ ਘਟਨਾ ਰੂਸ ਦੇ ਸ਼ਹਿਰ ਸੇਂਟ ਪੀਟਰਸਬਰਗ ਤੋਂ ਸਾਹਮਣੇ ਆਈ ਹੈ।
23 ਸਾਲਾ ਕਸੇਨੀਆ ਵੋਡਾਨਿਤਸਕਾਯਾ ਦੇ ਵਿਆਹ ਦੀ ਰਾਤ ਕੁਝ ਅਜਿਹਾ ਹੋਇਆ ਜਿਸ ਨੂੰ ਉਸ ਦਾ ਪਰਿਵਾਰ ਅਤੇ ਉਸ ਦਾ ਪਤੀ ਕਦੇ ਨਹੀਂ ਭੁੱਲ ਸਕਦੇ।
ਕਸੇਨੀਆ 15ਵੀਂ ਮੰਜ਼ਿਲ ਦੇ ਅਪਾਰਟਮੈਂਟ ਵਿਚ ਖਿੜਕੀ ਤੋਂ ਡਿੱਗ ਗਈ। ਉਹ ਆਪਣੇ 24 ਸਾਲਾ ਲਾੜੇ ਕਾਂਸਟੈਂਟੀਨ ਨਾਲ ਇਸ ਘਰ ਵਿਚ ਸੀ। ਕੁਝ ਘੰਟੇ ਪਹਿਲਾਂ ਹੀ ਕਾਂਸਟੈਂਟੀਨ ਨੇ ਸੋਸ਼ਲ ਮੀਡੀਆ ਉਤੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ।
ਲਾੜੀ ਨੇ ਮੌਤ ਤੋਂ ਪਹਿਲਾਂ ਤਸਵੀਰਾਂ ਪੋਸਟ ਕੀਤੀਆਂ
ਪੁਲਿਸ ਪੁੱਛਗਿੱਛ ਦੌਰਾਨ ਕਾਂਸਟੈਂਟੀਨ ਨੇ ਆਪਣੀ ਲਾੜੀ ਦੀ ਮੌਤ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਪਤੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ ਅਤੇ ਸ਼ੁਰੂਆਤੀ ਪੁਲਿਸ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਦੀ ਦਰਦਨਾਕ ਮੌਤ ਦੁਰਘਟਨਾ ਵਿੱਚ ਹੋਈ ਸੀ, ਹਾਲਾਂਕਿ ਜਾਂਚ ਜਾਰੀ ਹੈ। ਕਸੇਨੀਆ ਨੇ ਹਾਲ ਹੀ ਵਿਚ ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ ਆਫ ਵੈਟਰਨਰੀ ਮੈਡੀਸਨ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉਹ ਇੱਕ ਸ਼ੌਕੀਨ ਫੋਟੋਗ੍ਰਾਫਰ ਸੀ ਅਤੇ ਉਸ ਨੇ ਵਿਆਹ ਦੀਆਂ ਫੋਟੋਆਂ ਪੋਸਟ ਕਰਨੀਆਂ ਸ਼ੁਰੂ ਕੀਤੀਆਂ ਹੀ ਸਨ ਜਦੋਂ ਉਸ ਦੀ ਮੌਤ ਹੋ ਗਈ ਸੀ।
ਸ਼ਹਿਰ ਦੇ ਇਕ ਰੈਸਟੋਰੈਂਟ ਵਿਚ ਵਿਆਹ ਸਮਾਗਮ ਅਤੇ ਪਾਰਟੀ ਤੋਂ ਬਾਅਦ ਘਰ ਪਰਤੀ ਲਾੜੀ ਦੀ ਮੌਤ ਹੋ ਗਈ। ਵਿਆਹ ਵਿਚ ਕਰੀਬੀ ਦੋਸਤ ਅਤੇ ਕੁਝ ਰਿਸ਼ਤੇਦਾਰ ਸ਼ਾਮਲ ਹੋਏ। ਜੋੜੇ ਦੇ ਦੋਸਤਾਂ ਨੇ ਦੱਸਿਆ ਕਿ ਦੋਵੇਂ ਵਿਆਹ ਤੋਂ ਬਹੁਤ ਖੁਸ਼ ਸਨ। ਡੇਲੀ ਮੇਲ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਗਵਾਹੀ ਦਰਸਾਉਂਦੀ ਹੈ ਕਿ ਜੋੜੇ ਦੇ ਰਿਸ਼ਤੇ ਵਿੱਚ ਕੋਈ ਦਿੱਕਤ ਨਹੀਂ ਸੀ।
- First Published :