Fraud of 85 thousand on the pretext of credit card update Cybercrime unit nabbed the crooks hdb – News18 ਪੰਜਾਬੀ

ਫਰੀਦਕੋਟ ਦੇ ਪਿੰਡ ਪੱਖੀ ਕਲਾਂ ਦੇ ਰਹਿਣ ਵਾਲੇ ਇੱਕ ਐਲਆਈਸੀ ਏਜੰਟ (LIC Agent) ਨਾਲ ਵੱਜੀ 85 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਮਾਮਲੇ ਚ ਸਾਇਬਰ ਥਾਣੇ ਪੁਲਿਸ ਵੱਲੋਂ ਕਾਰਵਾਈ ਕਰ ਠੱਗੀ ਮਾਰੀ ਗਈ ਰਕਮ ਵਾਪਸ ਕਰਵਾਈ ਗਈ।
ਇਹ ਵੀ ਪੜ੍ਹੋ:
ਕਿਸਾਨ, ਆੜ੍ਹਤੀ ਤੇ ਸ਼ੈਲਰ ਮਾਲਕਾਂ ਦੀ ਸਰਕਾਰ ਨੂੰ warning…ਝੋਨੇ ਦੀ ਚੁਕਾਈ ਦਾ ਹੱਲ ਨਾ ਹੋਣ ’ਤੇ ਕਰਨਗੇ ਸੜਕਾਂ ਜਾਮ
ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਪਿੰਡ ਪੱਖੀ ਦੇ ਰਹਿਣ ਵਾਲੇ ਖੁਸ਼ਵਿਦਰ ਸਿੰਘ ਜੋ LIC ਦਾ ਏਜੇਂਟ ਹੈ ਨੂੰ ਇੱਕ ਕਾਲ ਆਉਂਦੀ ਹੈ ਕੇ ਓਹ HDFC ਬੈੰਕ ਤੋਂ ਬੋਲ ਰਹੇ ਹਨ ਅਤੇ ਉਨ੍ਹਾਂ ਦਾ ਕਰੈਡਿਟ ਕਾਰਡ ਹੋਲਡ ਹੋ ਚੁੱਕਾ ਹੈ ਜਿਸ ਨੂੰ ਅਪਡੇਟ ਕਰਨਾ ਹੈ,ਪਹਿਲਾ ਤਾਂ ਖੁਸ਼ਵਿਦਰ ਸਿੰਘ ਵੱਲੋਂ ਇਸ ਕਾਲ ਨੂੰ ਬੇਧਿਆਨਾ ਕਰ ਦਿੱਤਾ ਪਰ ਮੁੜ ਦੁਬਾਰਾ ਕਾਲ ਕਰ ਠੱਗਾਂ ਵੱਲੋਂ ਉਸਨੂੰ ਗੱਲਾਂ ਚ ਲਿਆ ਕੇ ਉਸਤੋਂ OTP ਲੈ ਲਿਆ ਜਿਸ ਤੋਂ ਬਾਅਦ ਠੱਗਾਂ ਵੱਲੋਂ ਉਸਦੇ ਖਾਤੇ ਚੋ 85 ਹਜਾਰ 620 ਰੁਪਏ ਉਡਾ ਦਿੱਤੇ।
ਪੀੜਤ ਖੁਸ਼ਵਿੰਦਰ ਸਿੰਘ ਵੱਲੋਂ ਫਰੀਦਕੋਟ ਚ ਬਣੇ ਸਾਇਬਰ ਕ੍ਰਾਈਮ ਥਾਣੇ ਚ ਸ਼ਿਕਾਇਤ ਦਰਜ ਕਰਵਾਈ ਜਿਸ ਤੇ ਕਾਰਵਾਈ ਕਰਦੇ ਹੋਏ ਸਾਇਬਰ ਥਾਣੇ ਵੱਲੋ ਇਹ ਰਕਮ ਫਰੀਜ਼ ਕਰਵਾ ਮੁੜ ਉਸਦੇ ਖਾਤੇ ਚ ਵਾਪਿਸ ਕਰਵਾਈ ਗਈ ਜਿਸ ਲਈ ਖੁਸ਼ਵਿੰਦਰ ਸਿੰਘ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :