Punjab

ਸਮਰਾਲਾ ਹਲਕੇ ਦੀਆਂ 178 ਪੰਚਾਇਤਾਂ ‘ਚੋਂ 57 ਬਣੀਆਂ ਸਰਬ ਸੰਮਤੀ ਨਾਲ

ਚੰਡੀਗੜ੍ਹ-  ਸੂਬੇ ਵਿਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹਨ। ਸਮਰਾਲਾ ਹਲਕੇ ਵਿਚ ਕੁੱਲ 178 ਪੰਚਾਇਤਾਂ ਵਿਚੋਂ 57 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ ਜੋ ਸਮਰਾਲਾ ਹਲਕੇ ਦੀਆਂ 178 ਪੰਚਾਇਤਾਂ ਦਾ ਕਰੀਬ 33% ਬਣਦਾ ਹੈ। ਮਾਛੀਵਾੜਾ ਬਲਾਕ ਦੇ ਪਿੰਡ ਟੱਪਰੀਆਂ ਦੇ ਵਸਨੀਕਾਂ ਨੇ ਇਕੱਠੇ ਹੋ ਕਿ ਸਰਪੰਚ ਸਮੇਤ ਪੰਜ ਮੈਂਬਰ ਪੰਚਾਇਤ ਸਰਬ ਸੰਮਤੀ ਨਾਲ ਚੁਣ ਲਏ ਹਨ ਜਿਨ੍ਹਾਂ ਵਿਚ ਦੋ ਇਸਤਰੀਆਂ ਵੀ ਪੰਚ ਹੋਣਗੀਆਂ । ਇੰਨਾ ਹੀ ਨਹੀਂ ਪੰਜਾਬ ਦੀ ਸਭ ਤੋਂ ਪਹਿਲੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਪਿੰਡ ਟੱਪਰੀਆਂ ਸਮਰਾਲਾ ਹਲਕੇ ਦੀ ਹੀ ਪੰਚਾਇਤ ਹੈ। ਪੰਜਾਬ ਦੇ ਵਿਚ ਸਮਰਾਲਾ ਹਲਕੇ ਦੇ ਵਿਚ ਕੁੱਲ ਪੰਚਾਇਤਾਂ ਵਿਚੋਂ ਸਰਬਸੰਮਤੀ ਹੋਣ ਦਾ ਆਂਕੜਾ ਵੀ ਸਭ ਤੋਂ ਵੱਧ ਹੈ।

ਇਸ਼ਤਿਹਾਰਬਾਜ਼ੀ

ਇਸ ਮੌਕੇ ਸਮਰਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪ੍ਰਭਾਵਿਤ ਹੋ ਅਤੇ ਪਿੰਡਾਂ ਦੇ ਵਿਕਾਸ ਲਈ ਸਮਰਾਲਾ ਹਲਕੇ ਦੀਆਂ 178 ਪੰਚਾਇਤਾਂ ਵਿਚੋਂ 57 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ। ਸਮਰਾਲਾ ਹਲਕੇ ਦੀਆਂ ਕੁੱਲ ਪੰਚਾਇਤਾਂ ਦਾ 33% ਬਣਦਾ ਹੈ ਅਤੇ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਕ ਹਲਕੇ ਦੇ ਵਿਚ 33 ਫ਼ੀਸਦੀ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ।

ਇਸ਼ਤਿਹਾਰਬਾਜ਼ੀ

ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਮਰਾਲਾ ਹਲਕੇ ਦੇ ਵਿਚ ਸਰਬਸੰਮਤੀ ਪੰਚਾਇਤਾਂ ਦੀ ਗਿਣਤੀ ਹੋਰ ਵੱਧ ਸਕਦੀਆਂ ਸਨ। 

  • First Published :

Source link

Related Articles

Leave a Reply

Your email address will not be published. Required fields are marked *

Back to top button