girl who was talking on the road snatch mobile phone and escaped on a bike in Malout hdb – News18 ਪੰਜਾਬੀ

ਲੁੱਟਾਂ ਖੋਹਾਂ ਅਤੇ ਕਤਲਾਂ ਦੀਆਂ ਬਾਰਦਾਤਾਂ ਪੰਜਾਬ ਭਰ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਮਲੇਰ ਕੋਟਲਾ ਵਿਖੇ ਪੜ੍ਹ ਰਹੀ ਸਰਕਾਰੀ ਕਾਲਜ ਦੇ ਵਿੱਚ ਰਜਨੀ ਪੁੱਤਰੀ ਜਗਤਾਰ ਸਿੰਘ ਬਾਸੀ ਆਲਮਗੀਰ ਜਿਲਾ ਲੁਧਿਆਣਾ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਬੱਸ ਸਟੈਂਡ ਮਲੇਰਕੋਟਲਾ ਬਲ ਨੂੰ ਫੋਨ ਸੁਣਦੀ ਹੋਈ ਜਾ ਰਹੀ ਸੀ।
ਇਹ ਵੀ ਪੜ੍ਹੋ:
ਡਾਈਨਾਸੌਰ ਵਾਪਸ ਆ ਸਕਦੇ ਹਨ ਪਰ ਕਾਂਗਰਸ ਦੀ ਵਾਪਸੀ ਨਹੀਂ ਹੋ ਸਕਦੀ, ਬੋਲੇ ਰਵਨੀਤ ਬਿੱਟੂ
ਜਿਵੇਂ ਹੀ ਉਹ ਰਾਮਪੁਰੀ ਮੰਦਰ ਵਾਲੀ ਗਲੀ ਵਾਲਾ ਮੋੜ ਪਰ ਪੁੱਜੀ ਤਾਂ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਨੇ ਆ ਕੇ ਉਸ ਦਾ ਝਪਟ ਮਾਰ ਕੇ ਮੋਬਾਇਲ ਖੋਹ ਲਿਆ। ਮੋਟਰਸਾਈਕਲ ਤੇ ਹੀ ਸਵਾਰ ਹੋ ਕੇ ਭੱਜ ਗਿਆ, ਇਸ ਸਬੰਧ ਦੇ ਵਿੱਚ ਰਜਨੀ ਲੜਕੀ ਜੋ ਕਿ ਸਰਕਾਰੀ ਕਾਲਜ ਮਲੇਰਕੋਟਲਾ ਦੀ ਵਿਦਿਆਰਥਣ ਹੈ ਤੁਰੰਤ ਐਸਐਸਪੀ ਗਗਨ ਅਜੀਤ ਸਿੰਘ ਐਸਐਸਪੀ ਮਲੇਰ ਕੋਟਲਾ ਪਾਸ ਰੋਂਦੀ ਰੋਂਦੀ ਗਈ।
ਐਸਐਸਪੀ ਗਗਨ ਅਜੀਤ ਸਿੰਘ ਨੇ ਤੁਰੰਤ ਪੁਲਿਸ ਪਾਰਟੀਆਂ ਨੂੰ ਇਸ ਮੋਟਰਸਾਈਕਲ ਸਵਾਰ ਦੇ ਪਿੱਛੇ ਲਗਾ ਦਿੱਤਾ। ਪੁਲਿਸ ਦੀ ਤੀਸਰੀ ਅੱਖ ਸੀਸੀਟੀ ਕੈਮਰੇ ਜੋ ਕੇ ਮਲੇਰਕੋਟਲਾ ਦੇ ਵੱਖ-ਵੱਖ ਏਰੀਏ ਦੇ ਵਿੱਚ ਲਗਾਏ ਹਨ। ਉਨਾਂ ਦੀ ਮਦਦ ਦੇ ਨਾਲ ਤੁਰੰਤ ਇਸ ਲੜਕੇ ਨੂੰ ਗਿਰਫਤਾਰ ਕੀਤਾ ਅਤੇ ਮੋਬਾਇਲ ਬਰਾਮਦ ਕੀਤਾ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :