Punjab

farmers and the officials of the mining department came face to face know what was the dispute hdb – News18 ਪੰਜਾਬੀ

ਮਾਇਨਿੰਗ ਵਿਭਾਗ ਦੇ ਦੁਆਰਾ ਖੇਤਾਂ ’ਚ ਨਜਾਇਜ਼ ਮਾਇਨਿੰਗ ਕਰਦੇ ਟਰੈਕਟਰ ਟਰਾਲੀਆਂ ਨੂੰ ਫੜਨ ’ਤੇ ਹੰਗਾਮਾ ਹੋ ਗਿਆ। ਜਿਸ ਕਾਰਨ ਕਿਸਾਨ ਅਤੇ ਮਾਇਨਿੰਗ ਵਿਭਾਗ ਦੇ ਅਧਿਕਾਰੀ ਆਹਮੋ-ਸਾਹਮਣੇ ਹੋ ਗਏ। ਪੁਲਿਸ ਦੀ ਦਖਲਅੰਦਾਜ਼ੀ ਤੋਂ ਬਾਅਦ ਮਾਮਲਾ ਸ਼ਾਤ ਹੋਇਆ।

ਇਹ ਵੀ ਪੜ੍ਹੋ:
ਸ਼ੈਲਰ ’ਚੋਂ ਕਣਕ ਚੋਰੀ ਕਰਨ ਵਾਲੇ ਕਾਬੂ… ਚੌਂਕੀਦਾਰ ਨੂੰ ਬੰਧਕ ਬਣਾ ਕੀਤੀ ਸੀ ਵਾਰਦਾਤ, 5 ਪੁਲਿਸ ਦੀ ਗ੍ਰਿਫ਼ਤ ’ਚ
 

ਇਸ਼ਤਿਹਾਰਬਾਜ਼ੀ

ਦਰਅਸਲ ਹੁਸ਼ਿਆਰਪੁਰ ਦੇ ਪਿੰਡ ਅਬਦੁਲਾਪੁਰ ’ਚ ਉਸ ਸਮੇਂ ਕਿਸਾਨ ਅਤੇ ਮਾਇਨਿੰਗ ਵਿਭਾਗ ਆਹਮੋ-ਸਾਹਮਣੇ ਹੋ ਗਿਆ ਜਦੋਂ ਮਾਇਨਿੰਗ ਵਿਭਾਗ ਦੇ ਦੁਆਰਾ ਖੇਤਾਂ ’ਚ ਨਜਾਇਜ਼ ਮਾਇਨਿੰਗ ਕਰਦੇ ਹੋਏ ਟਰੈਕਟਰ ਟਰਾਲੀਆਂ ਨੂੰ ਫੜ ਲਿਆ ਗਿਆ ।

ਹੰਗਾਮਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਮਾਇਨਿੰਗ ਵਿਭਾਗ ਦੇ ਅਧਿਕਾਰੀ ਟਰਾਲੀਆਂ ਨੂੰ ਆਪਣੇ ਕਬਜ਼ੇ ’ਚ ਲੈਣ ਲੱਗੇ ਤਾਂ ਲੋਕਾਂ ਨੇ ਅਧਿਕਾਰੀਆਂ ਦਾ ਰਸਤਾ ਰੋਕ ਲਿਆ ਅਤੇ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਦੇ ਨਾਲ ਉਸ ਥਾਂ ਤੇ ਧਰਨਾ ਪ੍ਰਦਸ਼ਨ ਸ਼ੁਰੂ ਕਰ ਦਿੱਤਾ ਗਿਆ । ਕਿਸਾਨਾਂ ਦਾ ਕਹਿਣਾ ਹੈ ਕਿ ਵਿਭਾਗ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਕਿਉਂਕਿ ਪਿਛਲੇ ਸਾਲ ਹੜ ਦੇ ਕਾਰਨ ਖੇਤਾਂ ’ਚ ਰੇਤਾ ਭਰ ਗਿਆ ਸੀ ਜਿਸਨੂੰ ਹਟਾਉਣ ਦੇ ਲਈ ਇੱਥੇ ਮਾਇਨਿੰਗ ਕੀਤੀ ਜਾ ਰਹੀ ਸੀ ।

ਇਸ਼ਤਿਹਾਰਬਾਜ਼ੀ
ਸੁੱਕ ਰਿਹਾ ਹੈ ਤੁਲਸੀ ਦਾ ਬੂਟਾ, ਅਜ਼ਮਾਓ ਇਹ ਆਸਾਨ ਟਿਪਸ


ਸੁੱਕ ਰਿਹਾ ਹੈ ਤੁਲਸੀ ਦਾ ਬੂਟਾ, ਅਜ਼ਮਾਓ ਇਹ ਆਸਾਨ ਟਿਪਸ

ਮਾਮਲਾ ਵਿਗੜਦਾ ਵੇਖ ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਭਾਰੀ ਸੰਖਿਆ ’ਚ ਪੁਲਿਸ ਨੂੰ ਸੱਦਣਾ ਪਿਆ । ਇਸ ਮੁੱਦੇ ’ਤੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਪਰਮਜੀਤ ਸਿੰਘ ਭੋਲਾ ਨੇ ਦੱਸਿਆ ਕਿ ਪਿਛਲੇ ਸਾਲ ਹੜ੍ਹ ਦੇ ਕਾਰਨ ਕਿਸਾਨਾਂ ਦੇ ਖੇਤਾਂ ’ਚ ਭਾਰੀ ਮਾਤਰਾ ’ਚ ਰੇਤਾ ਭਰ ਗਿਆ ਸੀ ਜਿਸਨੂੰ ਹਟਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਸੀ ।  ਕਿਸਾਨ ਖਦ ਆਪਣੇ ਖੇਤਾਂ ਵਿੱਚੋਂ ਇਹ ਰੇਤਾ ਹਟਾ ਰਹੇ ਨੇ ਤਾਂ ਮਾਇਨਿੰਗ ਵਿਭਾਗ ਉਨ੍ਹਾਂ ’ਤੇ ਕਾਰਵਾਈ ਕਰ ਰਿਹਾ ਹੈ । ਜੋ ਕਿ ਬਿਲਕੁਲ ਗਲਤ ਹੈ ।

ਇਸ਼ਤਿਹਾਰਬਾਜ਼ੀ

ਇਸ ਮੁੱਦੇ ਉੱਤੇ ਐਸਪੀ ਮੇਜਰ ਸਿੰਘ ਦਾ ਕਹਿਣਾ ਹੈ ਕਿ ਜਿਸ ਜਗ੍ਹਾ ’ਤੇ ਮਾਇਨਿੰਗ ਕੀਤੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਦੀ ਜ਼ਮੀਨ ਹੈ ਨਾ ਕਿ ਕਿਸੇ ਦੀ ਨਿੱਜੀ ਹੈ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ              








https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ              
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ              
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ              








https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button