ਤੁਹਾਡੇ ਕੋਲ ਹੈ 1 ਰੁਪਏ ਦਾ ਪੁਰਾਣਾ ਅਜਿਹਾ ਨੋਟ ? ਤਾਂ ਤੁਹਾਨੂੰ ਮਿਲ ਸਕਦੇ ਹਨ 7 ਲੱਖ…

Old One Rupees Note: ਕੀ ਤੁਹਾਡੇ ਕੋਲ ਵੀ ਪੁਰਾਣਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਇੱਕ ਰੁਪਏ ਦਾ ਪੁਰਾਣਾ ਨੋਟ ਹੈ? ਜੇਕਰ ਹਾਂ, ਤਾਂ ਇਹ ਤੁਹਾਨੂੰ ਲੱਖਾਂ ਰੁਪਏ ਦਿਵਾ ਸਕਦਾ ਹੈ। ਪੁਰਾਣੀ ਕਰੰਸੀ ਅਤੇ ਸਿੱਕਿਆਂ ਦੇ ਸ਼ੌਕੀਨਾਂ ਲਈ ਇਹ ਸਮਾਂ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਪੁਰਾਣੇ ਨੋਟਾਂ ਅਤੇ ਸਿੱਕਿਆਂ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ।
ਆਨਲਾਈਨ ਨਿਲਾਮੀ ‘ਚ ਕੁਝ ਲੋਕ ਇਕ ਰੁਪਏ ਜਾਂ ਦੋ ਰੁਪਏ ਦੇ ਪੁਰਾਣੇ ਨੋਟਾਂ ਅਤੇ ਸਿੱਕਿਆਂ ਲਈ ਲੱਖਾਂ ਰੁਪਏ ਤੱਕ ਵਸੂਲੇ ਜਾ ਰਹੇ ਹਨ। ਇੱਕ ਰੁਪਏ ਦਾ ਨੋਟ ਆਨਲਾਈਨ 200 ਤੋਂ 7 ਲੱਖ ਰੁਪਏ ਵਿੱਚ ਵਿਕ ਰਿਹਾ ਹੈ। ਇੱਕ ਰੁਪਏ ਦੇ ਨੋਟ ਦੇ ਬਦਲੇ ਤੁਹਾਨੂੰ ਕਿੰਨੇ ਰੁਪਏ ਮਿਲਣਗੇ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਇੱਕ ਰੁਪਏ ਦਾ ਨੋਟ ਕਿੰਨਾ ਪੁਰਾਣਾ ਅਤੇ ਯੂਨੀਕ ਹੈ।
200 ਤੋਂ 7 ਲੱਖ ਰੁਪਏ ਵਿੱਚ ਵਿਕ ਰਿਹਾ ਹੈ 1 ਰੁਪਏ ਦਾ ਨੋਟ…
Coin Bazaar ਵਰਗੀਆਂ ਔਨਲਾਈਨ ਪਲੇਟਫਾਰਮਾਂ ‘ਤੇ ਦੇਖਿਆ ਜਾ ਰਿਹਾ ਹੈ, ਜਿੱਥੇ ਕੁਲੈਕਟਰ ਆਪਣੇ ਪੁਰਾਣੇ ਨੋਟ ਅਤੇ ਸਿੱਕੇ ਉੱਚੀਆਂ ਕੀਮਤਾਂ ‘ਤੇ ਵੇਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਨਲਾਈਨ ਨਿਲਾਮੀ ‘ਚ ਇਕ ਰੁਪਏ ਦਾ ਪੁਰਾਣਾ ਨੋਟ ਤੁਹਾਨੂੰ 7 ਲੱਖ ਰੁਪਏ ਤੱਕ ਦਿਵਾ ਸਕਦਾ ਹੈ।
ਇਤਿਹਾਸਕ ਮਹੱਤਤਾ ਵਿੱਚ ਲੁਕੀ ਹੈ ਕੀਮਤ…
ਇਕ ਰੁਪਏ ਦਾ ਨੋਟ ਇੰਨੀ ਜ਼ਿਆਦਾ ਕੀਮਤ ‘ਤੇ ਕਿਉਂ ਵਿਕ ਰਿਹਾ ਹੈ? ਇਸ ਦਾ ਕਾਰਨ ਇਸ ਦੀ ਇਤਿਹਾਸਕ ਮਹੱਤਤਾ ਵਿੱਚ ਹੈ। ਭਾਰਤ ਸਰਕਾਰ ਨੇ ਕਰੀਬ 29 ਸਾਲ ਪਹਿਲਾਂ ਇੱਕ ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ। ਹਾਲਾਂਕਿ ਇਹ ਨਰਿੰਦਰ ਮੋਦੀ ਸਰਕਾਰ ਦੇ ਦੌਰਾਨ 2015 ਵਿੱਚ ਦੁਬਾਰਾ ਲਿਆਂਦੇ ਗਏ ਸਨ, ਪਰ ਆਜ਼ਾਦੀ-ਪੂਰਵ ਦੇ ਕੁੱਝ ਵਿਸ਼ੇਸ ਨੋਟਾਂ ਦੀ ਕੁਲੈਕਟਰਾਂ ਵਿੱਚ ਭਾਰੀ ਮੰਗ ਹੈ।
1935 ਵਿੱਚ ਜਾਰੀ ਇੱਕ ਬ੍ਰਿਟਿਸ਼ ਇੰਡੀਆ ਦਾ ਦੁਰਲੱਭ ਨੋਟ ਹੈ। ਜਿਸ ਵਿੱਚ ਗਵਰਨਰ ਜੇ.ਡਬਲਯੂ. ਕੇਲੀ ਦੇ ਦਸਤਖਤ ਹਨ। ਇਹ ਲਗਭਗ 80 ਸਾਲ ਪੁਰਾਣਾ ਨੋਟ, ਆਪਣੀ ਦੁਰਲੱਭਤਾ ਅਤੇ ਇਤਿਹਾਸਕ ਮਹੱਤਤਾ ਦੇ ਕਾਰਨ, ਨਿਲਾਮੀ ਵਿੱਚ 7 ਲੱਖ ਰੁਪਏ ਤੱਕ ਦੀ ਕੀਮਤ ਪ੍ਰਾਪਤ ਕਰ ਸਕਦਾ ਹੈ। ਜੇਕਰ ਤੁਸੀਂ ਵੀ ਆਪਣੇ ਕੋਲ ਮੌਜੂਦ ਪੁਰਾਣੇ ਨੋਟਾਂ ਅਤੇ ਸਿੱਕਿਆਂ ਨੂੰ ਵੇਚਣਾ ਚਾਹੁੰਦੇ ਹੋ, ਤਾਂ Coin Bazaar ਅਤੇ Quikr ਵਰਗੇ ਔਨਲਾਈਨ ਪਲੇਟਫਾਰਮਾਂ ‘ਤੇ ਨਿਲਾਮੀ ਵਿੱਚ ਹਿੱਸਾ ਲੈ ਸਕਦੇ ਹੋ। ਪਰ ਯਾਦ ਰੱਖੋ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਧਿਕਾਰਤ ਤੌਰ ‘ਤੇ ਪੁਰਾਣੇ ਨੋਟਾਂ ਅਤੇ ਸਿੱਕਿਆਂ ਦੀ ਖਰੀਦ-ਫ਼ਰੋਖ਼ਤ ਦੀ ਆਗਿਆ ਨਹੀਂ ਦਿੰਦਾ ਹੈ।