dead body came from Canada in a coffin the girl died in a road accident hdb – News18 ਪੰਜਾਬੀ

ਕਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਹੋਏ ਬੀਤੇ ਜੁਲਾਈ ਮਹੀਨੇ ਚ ਇੱਕ ਸੜਕ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਲਖਵਿੰਦਰ ਕੌਰ ਕੋਮਲ ਦੀ ਮੌਤ ਹੋਣ ਗਈ ਸੀ। ਮ੍ਰਿਤਕ ਲਖਵਿੰਦਰ ਕੌਰ ਕੋਮਲ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਸੁੱਖਾ ਚਿੱੜਾ ਚ ਪੁਹੰਚੀ।
ਇਹ ਵੀ ਪੜ੍ਹੋ:
ਵਿਦੇਸ਼ ਪਹੁੰਚ ਨੂੰਹ ਨੇ ਫੇਰੀਆਂ ਅੱਖਾਂ… ਕਰਜ਼ਾ ਚੁੱਕ ਭੇਜਿਆ ਸੀ ਬਾਹਰ, ਹੁਣ ਸਹੁਰਿਆਂ ਦੇ ਫ਼ੋਨ ਨੰਬਰ ਕੀਤੇ ਬਲੌਕ
ਉਥੇ ਹੀ ਧੀ ਤਾਬੂਤ ਚ ਬੰਦ ਹੋ ਆਈ ਵੇਖ ਜਿੱਥੇ ਪਰਿਵਾਰ ਦਾ ਬੁਰਾ ਹਾਲ ਸੀ । ਇਸ ਗਮ ਦੀ ਘੜੀ ’ਚ ਇਲਾਕੇ ਭਰ ਤੋ ਲੋਕ ਇਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਖੜੇ ਸਨ। ਰਿਸਤੇਦਾਰਾਂ ਅਤੇ ਇਲਾਕੇ ਵਸਿਆ ਹਰ ਇੱਕ ਦੀ ਅੱਖ ਨਮ ਸੀ ਉਥੇ ਹੀ ਧੀ ਦਾ ਅੰਤਿਮ ਸੰਸਕਾਰ ਪਰਿਵਾਰ ਵਲੋ ਕੀਤਾ ਗਿਆ। ਇਸ ਮੌਕੇ ਰੋਂਦੇ ਕਰਲਾਉਂਦੇ ਪਿਤਾ ਅਤੇ ਮਾ ਦਾ ਕਹਿਣਾ ਸੀ ਕੀ ਉਹਨਾਂ ਤਾ ਚੰਗੇ ਭਵਿੱਖ ਲਈ ਧੀ ਨੂੰ ਕਰਜ਼ਾ ਚੁੱਕ ਕੈਨੇਡਾ ਭੇਜਿਆ ਸੀ।
ਪਰਿਵਾਰਕ ਮੈਬਰਾਂ ਦੇ ਦੱਸਣ ਅਨੁਸਾਰ ਕੋਮਲ ਪਿਛਲੀ ਇੱਕ ਸਤੰਬਰ 2023 ਨੂੰ ਘਰ ਤੋ ਕੈਨੇਡਾ ਗਈ ਸੀ ਅਤੇ ਉਦੋ ਬੜੀਆ ਖੁਸ਼ੀਆ ਕਰ ਉਸਨੂੰ ਭੇਜਿਆ ਸੀ। ਅੱਜ ਪੂਰੇ ਇਕ ਸਾਲ ਬਾਅਦ ਅੱਜ ਦੋ ਸਤੰਬਰ ਨੂੰ ਧੀ ਡੱਬੇ ਚ ਬੰਦ ਹੋ ਵਾਪਸ ਆਈ ਹੈ ਇਹ ਉਹਨਾਂ ਲਈ ਐਸਾ ਦੁੱਖ ਹੈ ਜੋ ਕਦੇ ਉਹਨਾਂ ਸੋਚਿਆ ਹੀ ਨਹੀਂ ਸੀ ।
ਉਥੇ ਹੀ ਮ੍ਰਿਤਕ ਦੇ ਚਾਚਾ ਦਾ ਕਹਿਣਾ ਸੀ ਕੋਮਲ ਅਤੇ ਉਸ ਨਾਲ ਹੋਰ ਲੜਕੀਆਂ ਵੀ ਸਨ ਜੋ ਗੱਡੀ ਤੇ ਸਵਾਰ ਸਨ। ਇਸ ਦੌਰਾਨ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤਾਂ ਨਾਲ ਟਕਰਾ ਗਈ ਜਿਸ ਕਾਰਨ ਸੜਕ ਹਾਦਸਾ ਹੋਇਆ ਸੀ।
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।