ਮਕਰ ਸੰਕ੍ਰਾਂਤੀ ਤੇ ਲੋਹੜੀ ਮੌਕੇ 5 ਦਿਨਾਂ ਦੀਆਂ ਛੁੱਟੀਆਂ, ਵੇਖੋ ਲਿਸਟ… Public Holidays Somewhere there are 4 days holiday and somewhere there are 5 days holiday on Makar Sankranti – News18 ਪੰਜਾਬੀ

Makar Sankranti Public Holidays: ਮਕਰ ਸੰਕ੍ਰਾਂਤੀ ਮੌਕੇ ਲਗਾਤਾਰ 5 ਦਿਨ ਛੁੱਟੀਆਂ ਰਹਿਣਗੀਆਂ। ਇਸ ਦੌਰਾਨ ਸਕੂਲ-ਕਾਲਜ ਅਤੇ ਦਫ਼ਤਰ-ਬੈਂਕ ਬੰਦ ਰਹਿਣਗੇ। ਉੱਤਰੀ ਭਾਰਤ ਵਿੱਚ ਲੋਹੜੀ, ਮਕਰ ਸੰਕ੍ਰਾਂਤੀ ਅਤੇ ਹਜ਼ਰਤ ਅਲੀ ਦੇ ਜਨਮ ਉਤੇ ਇਹ ਛੁੱਟੀਆਂ ਰਹਿਣਗੀਆਂ। ਦੱਖਣ ਭਾਰਤ ਵਿੱਚ ਪੋਂਗਲ, ਤਿਰੂਵੱਲੂਵਰ ਦਿਵਸ ਅਤੇ ਉਝਾਵਰ ਥਿਰੁਨਲ ਮਨਾਇਆ ਜਾਵੇਗਾ। ਇਸ ਲਈ ਰਾਜਾਂ ਨੇ ਛੁੱਟੀਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਰਾਜਾਂ ਵਿਚ 4 ਦਿਨ ਦੀ ਛੁੱਟੀ ਹੋਵੇਗੀ ਅਤੇ ਕੁਝ ਵਿੱਚ 5 ਦਿਨਾਂ ਦੀ ਜਨਤਕ ਛੁੱਟੀ ਹੋਵੇਗੀ। ਇਸ ਵਿਚਾਲੇ ਐਤਵਾਰ ਅਤੇ ਦੂਜੇ ਸ਼ਨੀਵਾਰ ਦੀ ਛੁੱਟੀ ਵੀ ਹੋਵੇਗੀ। ਦੱਖਣੀ ਭਾਰਤ ਦੇ ਰਾਜਾਂ ਵਿੱਚ ਇੱਕ ਹਫ਼ਤੇ ਦੀ ਛੁੱਟੀ ਹੋਣ ਵਾਲੀ ਹੈ।
ਇਨ੍ਹਾਂ ਤਿਉਹਾਰਾਂ ਕਾਰਨ ਛੁੱਟੀ ਦਾ ਐਲਾਨ
ਦੱਸ ਦਈਏ ਕਿ 14 ਜਨਵਰੀ ਨੂੰ ਦੇਸ਼ ਵਿਚ ਤਿੰਨ ਤਿਉਹਾਰ ਮਨਾਏ ਜਾਣਗੇ। ਦੱਖਣੀ ਭਾਰਤ ਵਿੱਚ ਪੋਂਗਲ ਦਾ ਤਿਉਹਾਰ, ਉੱਤਰੀ ਭਾਰਤ ਵਿੱਚ ਮਕਰ ਸੰਕ੍ਰਾਂਤੀ ਹੈ ਅਤੇ ਹਜ਼ਰਤ ਅਲੀ ਦਾ ਜਨਮ ਦਿਨ ਵੀ 14 ਜਨਵਰੀ ਨੂੰ ਹੈ। ਦੱਖਣੀ ਭਾਰਤ ਵਿਚ ਪੋਂਗਲ ਦਾ ਤਿਉਹਾਰ ਰਵਾਇਤੀ ਪਕਵਾਨਾਂ ਅਤੇ ਸਜਾਵਟ ਨਾਲ ਸੂਰਜ ਦੇਵਤਾ ਦੀ ਪੂਜਾ ਕਰਕੇ ਮਨਾਇਆ ਜਾਂਦਾ ਹੈ। ਮਕਰ ਸੰਕ੍ਰਾਂਤੀ ਦਾ ਤਿਉਹਾਰ ਉੱਤਰੀ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਪਤੰਗ ਉਡਾਏ ਜਾਂਦੇ ਹਨ। ਪਰਿਵਾਰ ਵੱਲੋਂ ਮਠਿਆਈਆਂ ਵੰਡ ਕੇ ਸਮਾਗਮ ਕਰਵਾਏ ਜਾਂਦੇ ਹਨ।
ਉੱਤਰੀ ਭਾਰਤ ਵਿਚ 3 ਤੋਂ 4 ਦਿਨਾਂ ਦੀ ਛੁੱਟੀ
Informal News.com ਦੇ ਅਨੁਸਾਰ 11 ਜਨਵਰੀ ਨੂੰ ਦੂਜਾ ਸ਼ਨੀਵਾਰ ਹੈ, ਤਾਂ ਬੈਂਕ ਬੰਦ ਰਹਿਣਗੇ। ਕਈ ਸਰਕਾਰੀ ਦਫ਼ਤਰਾਂ ਵਿੱਚ ਦੂਜੇ ਸ਼ਨੀਵਾਰ ਨੂੰ ਵੀ ਛੁੱਟੀ ਰਹੇਗੀ। ਇਹ ਦਿਨ ਮਿਸ਼ਨਰੀ ਦਿਵਸ/ਇਮੋਇਨੂ ਇਰਤਪਾ ਵੀ ਹੈ। ਇਸ ਲਈ ਉੱਤਰ-ਪੂਰਬੀ ਭਾਰਤ ਦੇ ਆਈਜ਼ੌਲ ਅਤੇ ਇੰਫਾਲ ਵਿੱਚ ਛੁੱਟੀ ਰਹੇਗੀ। 12 ਜਨਵਰੀ ਨੂੰ ਐਤਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਛੁੱਟੀ ਰਹੇਗੀ। ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਹੈ, ਇਸ ਲਈ ਪੰਜਾਬ (ਰਾਖਵੀਂ), ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ ਵਿੱਚ ਛੁੱਟੀ ਰਹੇਗੀ, ਕਿਉਂਕਿ ਇਨ੍ਹਾਂ ਰਾਜਾਂ ਵਿੱਚ ਲੋਹੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਮਕਰ ਸੰਕ੍ਰਾਂਤੀ ਦਾ ਤਿਉਹਾਰ 14 ਜਨਵਰੀ ਨੂੰ ਹੈ, ਇਸ ਲਈ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਛੁੱਟੀ ਰਹੇਗੀ।
ਤੇਲੰਗਾਨਾ ‘ਚ 5 ਦਿਨਾਂ ਦੀ ਛੁੱਟੀ ਰਹੇਗੀ
ਰਿਪੋਰਟ ਮੁਤਾਬਕ ਤੇਲੰਗਾਨਾ ਸਰਕਾਰ ਦੇ ਸਿੱਖਿਆ ਵਿਭਾਗ ਨੇ 2024-25 ਲਈ ਸਕੂਲ ਕੈਲੰਡਰ ਜਾਰੀ ਕੀਤਾ ਸੀ। ਕੈਲੰਡਰ ਮੁਤਾਬਕ ਸੂਬੇ ‘ਚ 13 ਤੋਂ 17 ਜਨਵਰੀ ਤੱਕ ਮਕਰ ਸੰਕ੍ਰਾਂਤੀ ਦੀਆਂ ਛੁੱਟੀਆਂ ਹੋਣਗੀਆਂ। 11 ਜਨਵਰੀ ਦੂਜਾ ਸ਼ਨੀਵਾਰ ਹੈ ਅਤੇ 12 ਜਨਵਰੀ ਐਤਵਾਰ ਹੈ। ਸੋਮਵਾਰ, 13 ਜਨਵਰੀ ਨੂੰ ਰਾਜ ਸਰਕਾਰ ਦੇ ਕਰਮਚਾਰੀ ਇੱਕ ਦਿਨ ਦੀ ਵਾਧੂ ਛੁੱਟੀ ਲੈ ਸਕਦੇ ਹਨ। ਅਜਿਹੇ ‘ਚ ਇਸ ਸੂਬੇ ‘ਚ ਵੀਕੈਂਡ ਲੰਬਾ ਹੋਣ ਵਾਲਾ ਹੈ।
ਤਾਮਿਲਨਾਡੂ ‘ਚ 6 ਦਿਨ ਦੀ ਛੁੱਟੀ ਰਹੇਗੀ
ਰਿਪੋਰਟ ਮੁਤਾਬਕ ਪੋਂਗਲ ਦੇ ਮੌਕੇ ‘ਤੇ ਤਾਮਿਲਨਾਡੂ ‘ਚ 6 ਦਿਨ ਦੀ ਛੁੱਟੀ ਰਹੇਗੀ। ਪੋਂਗਲ 14 ਜਨਵਰੀ ਨੂੰ ਹੈ। 15 ਜਨਵਰੀ ਨੂੰ ਤਿਰੂਵੱਲੂਵਰ ਦਿਵਸ ਅਤੇ 16 ਜਨਵਰੀ ਨੂੰ ਉਝਾਵਰ ਤਿਰੁਨਾਲ ਦਿਵਸ ਮਨਾਇਆ ਜਾਵੇਗਾ। ਕਰਮਚਾਰੀਆਂ ਨੂੰ ਸ਼ਨੀਵਾਰ 17 ਜਨਵਰੀ ਨੂੰ ਵਾਧੂ ਛੁੱਟੀ ਦਿੱਤੀ ਜਾਵੇਗੀ। 18 ਅਤੇ 19 ਜਨਵਰੀ ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ ਰਹੇਗੀ।